DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana 'ਚ ਦੋ ਵੱਖ-ਵੱਖ ਸੜਕ ਹਾਦਸੇ; Zomato Delivery Boy ਸਣੇ 3 ਗੰਭੀਰ ਜ਼ਖ਼ਮੀ

ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਏ ਦੋ ਸੜਕ ਹਾਦਸਿਆਂ ਵਿੱਚ ਮਹਿਲਾ ਸਮੇਤ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੁਲੀਸ ਨੇ ਦੋਵੇਂ ਮਾਮਲਿਆਂ ਵਿੱਚ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਏ ਦੋ ਸੜਕ ਹਾਦਸਿਆਂ ਵਿੱਚ ਮਹਿਲਾ ਸਮੇਤ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੁਲੀਸ ਨੇ ਦੋਵੇਂ ਮਾਮਲਿਆਂ ਵਿੱਚ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਏ ਹਨ।

ਪਹਿਲਾ ਹਾਦਸਾ ਦੁੱਗਰੀ ਇਲਾਕੇ ਵਿੱਚ ਵਾਪਰਿਆ। ਪੀੜਤ ਲਵਕੁਸ਼ (ਵਾਸੀ ਤੇਰਾ ਨਗਰ, ਧਾਂਦਰਾ ਰੋਡ), ਜੋ ਜ਼ੋਮੈਟੋ ਕੰਪਨੀ ਵਿੱਚ ਡਿਲੀਵਰੀ ਦਾ ਕੰਮ ਕਰਦਾ ਹੈ, ਦੇਰ ਰਾਤ ਕਰੀਬ 1 ਵਜੇ ਮੋਟਰਸਾਈਕਲ ’ਤੇ ਕੰਮ ਤੋਂ ਘਰ ਪਰਤ ਰਿਹਾ ਸੀ। ਜਦੋਂ ਉਹ ਇੱਟਾਂ ਵਾਲੀ ਰੋਡ ਦੁੱਗਰੀ ਸਥਿਤ ਜ਼ੂਡੀਓ ਸ਼ੋਅਰੂਮ ਕੋਲ ਪਹੁੰਚਿਆ, ਤਾਂ ਸਾਹਮਣਿਓਂ ਗਲਤ ਪਾਸਿਓਂ ਆ ਰਹੇ ਤੇਜ਼ ਰਫ਼ਤਾਰ ਆਟੋ ਰਿਕਸ਼ਾ ਚਾਲਕ ਲਵਦੀਪ ਸਿੰਘ (ਵਾਸੀ ਐੱਲ ਆਈ ਜੀ ਫਲੈਟ, ਦੁੱਗਰੀ) ਨੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਲਵਕੁਸ਼ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਥਾਣੇਦਾਰ ਅਮੋਲਕ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

ਦੂਜਾ ਹਾਦਸਾ ਜੀ ਟੀ ਰੋਡ ਸਾਹਨੇਵਾਲ ’ਤੇ ਗੁਰਦੁਆਰਾ ਰੇਰੂ ਸਾਹਿਬ ਨੇੜੇ ਵਾਪਰਿਆ। ਧਰਮ ਪ੍ਰਕਾਸ਼ (ਵਾਸੀ ਦਾਣਾ ਮੰਡੀ, ਸੈਫਾਬਾਦ) ਦੇ ਪਿਤਾ ਭੋਜ ਰਾਜ ਅਤੇ ਮਾਤਾ ਰਾਣੀ ਐਕਟਿਵਾ ਸਕੂਟਰ ’ਤੇ ਯੂ ਪੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਅੱਗੇ ਜਾ ਰਹੇ ਛੋਟਾ ਹਾਥੀ ਦੇ ਚਾਲਕ ਹਰਦੇਵ ਸਿੰਘ (ਵਾਸੀ ਰਾਜਗੜ੍ਹ ਰੋਡ) ਨੇ ਅਚਾਨਕ ਬਰੇਕ ਮਾਰ ਦਿੱਤੀ। ਇਸ ਕਾਰਨ ਸਕੂਟਰ ਪਿੱਛੇ ਜਾ ਵੱਜਿਆ ਅਤੇ ਦੋਵੇਂ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਭੋਜ ਰਾਜ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿੱਚ ਭਰਤੀ ਕਰਵਾਇਆ ਗਿਆ ਹੈ।

Advertisement

Advertisement
×