ਦੋ ਕਰੋੜਪਤੀ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ : The Tribune India

ਦੋ ਕਰੋੜਪਤੀ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਕੋਲ 29.3 ਕਰੋੜ ਰੁਪਏ ਦੀ ਜਾਇਦਾਦ

ਦੋ ਕਰੋੜਪਤੀ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

ਕਾਗਜ਼ ਭਰਦੇ ਹੋਏ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ।

ਗਗਨਦੀਪ ਅਰੋੜਾ
ਲੁਧਿਆਣਾ, 25 ਜਨਵਰੀ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦੋ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਭਰੀਆਂ ਹਨ। ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਤੇ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਆਪਣੀ ਨਾਮਜ਼ਦਗੀ ਭਰੀ। ਦੋਵਾਂ ਹੀ ਉਮੀਦਵਾਰ ਸਾਦੇ ਤਰੀਕੇ ਦੇ ਨਾਲ ਆਪਣੇ ਸਮੱਰਥਕਾਂ ਨਾਲ ਡੀਸੀ ਦਫ਼ਤਰ ਪੁੱਜੇ ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।

ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਲਕਾ ਗਿੱਲ (ਐੱਸਸੀ) ਤੋਂ ਦਰਸ਼ਨ ਸਿੰਘ ਸ਼ਿਵਾਲਿਕ ਤੇ ਕਵਰਿੰਗ ਉਮੀਦਵਾਰ ਦੇ ਤੌਰ ’ਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੇ ਨਾਮਜ਼ਦਗੀ ਭਰੀ। ਇਸਦੇ ਨਾਲ ਹੀ ਹਲਕਾ ਦਾਖ਼ਾ ਤੋਂ ਅਕਾਲੀ ਦਲ ਨੇ ਮਨਪ੍ਰੀਤ ਸਿੰਘ ਇਆਲੀ ਅਤੇ ਉਨ੍ਹਾਂ ਦੇ ਭਰਾ ਹਰਕਿੰਦਰ ਸਿੰਘ ਨੇ ਕਵਰਿੰਗ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਭਰੀ। ਇਸ ਤੋਂ ਇਲਾਵਾ ਆਮ ਲੋਕ ਪਾਰਟੀ ਯੂਨਾਈਟਿਡ ਦੇ ਦਵਿੰਦਰ ਸਿੰਘ ਨੇ ਵੀ ਨਾਮਜ਼ਦਗੀ ਭਰੀ। ਚੋਣ ਅਧਿਕਾਰੀ ਨੇ ਦੱਸਿਆ ਕਿ 26 ਜਨਵਰੀ ਨੂੰ ਛੁੱਟੀ ਹੋਣ ਕਾਰਨ ਨਾਮਜ਼ਦਗੀਆਂ ਨਹੀਂ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਭਰਨ ਦੀ ਆਖਰੀ ਤਾਰੀਕ 1 ਫਰਵਰੀ ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਤਰੀਕ 4 ਫਰਵਰੀ ਨਿਸ਼ਚਤ ਕੀਤੀ ਗਈ ਹੈ।

ਦੋ ਸਾਲਾਂ ਵਿੱਚ ਇਯਾਲੀ ਦੀ ਜਾਇਦਾਦ 5 ਕਰੋੜ ਵਧੀ

ਹਲਕਾ ਦਾਖਾ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੋ ਸਾਲ ਪਹਿਲਾਂ ਜ਼ਿਮਨੀ ਚੋਣ ਜਿੱਤ ਕੇ ਹਲਕਾ ਦਾਖਾ ਤੋਂ ਵਿਧਾਇਕ ਬਣੇ ਸੀ। ਇਨ੍ਹਾਂ ਦੋ ਸਾਲ ਵਿੱਚ ਇਯਾਲੀ ਦੀ ਪੰਜ ਕਰੋੜ ਰੁਪਏ ਦੀ ਜਾਇਦਾਦ ਵਧੀ ਹੈ। 2019 ਵਿੱਚ ਜ਼ਿਮਨੀ ਚੋਣਾਂ ਦੌਰਾਨ ਇਯਾਲੀ ਨੇ 24 ਕਰੋੜ ਰੁਪਏ ਦੀ ਆਪਣੀ ਜਾਇਦਾਦ ਦੱਸੀ ਸੀ ਤੇ ਇਸ ਵਾਰ ਆਪਣੀ ਜਾਇਦਾਦ 29 ਕਰੋੜ ਰੁਪਏ ਦੱਸੀ ਹੈ। 29 ਕਰੋੜ ਰੁਪਏ ਦੇ ਮਾਲਕ ਇਯਾਲੀ ਕੋਲ 25 ਲੱਖ ਰੁਪਏ ਦੀ ਫਾਰਚੂਨਰ ਕਾਰ ਵੀ ਹੈ। ਆਪਣੇ ਕਾਗਜ਼ਾਂ ਵਿੱਚ ਇਯਾਲੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਕੋਲ ਚੱਲ ਅਤੇ ਅਚੱਲ ਜਾਇਦਾਦ ਵਿੱਚ 29.3 ਕਰੋੜ ਦੀ ਹੈ, ਜਿਸ ਵਿੱਚ ਸੋਨਾ ਤੇ ਕੈਸ਼ 3 ਕਰੋੜ 11 ਲੱਖ 54 ਹਜ਼ਾਰ 833 ਰੁਪਏ ਹੈ। ਇਸ ਤੋਂ ਇਲਾਵਾ 26 ਕਰੋੜ 18 ਲੱਖ 65 ਹਜ਼ਾਰ 042 ਰੁਪਏ ਦੀ ਉਨ੍ਹਾਂ ਕੋਲ ਬਾਕੀ ਜਾਇਦਾਦਾਂ ਹਨ। 7 ਲੱਖ 80 ਹਜ਼ਾਰ ਦੇ ਗਹਿਣੇ ਤੇ ਉਨ੍ਹਾਂ ਦੀ ਪਤਨੀ ਕੋਲ 14 ਲੱਖ 40 ਹਜ਼ਾਰ ਰੁਪਏ ਦੇ ਗਹਿਣੇ ਹਨ। ਇਯਾਲੀ ਕੋਲ 53 ਏਕੜ ਜ਼ਮੀਨ ਹੈ, ਜਿਸ ਦੀ ਕੀਮਤ 25 ਕਰੋੜ ਦੀ ਹੈ। ਯੂਪੀ ਵਿੱਚ ਉਨ੍ਹਾਂ ਕੋਲ 1 ਕਰੋੜ 33 ਲੱਖ ਦਾ ਪਲਾਟ ਵੀ ਹੈ। ਇਸ ਤੋਂ ਇਲਾਵਾ ਇਯਾਲੀ ਨੇ ਵੱਖ-ਵੱਖ ਕੰਪਨੀਆਂ ਵਿੱਚ 2 ਕਰੋੜ 26 ਲੱਖ ਰੁਪਏ ਦੀ ਪਾਟਨਰਸ਼ਿਪ ਵੀ ਕੀਤੀ ਹੋਈ ਹੈ।

ਸਾਬਕਾ ਵਿਧਾਇਕ ਸ਼ਿਵਾਲਿਕ ਦੀ ਜਾਇਦਾਦ ਹੋਈ ਘੱਟ

ਵਿਧਾਨ ਸਭਾ ਹਲਕਾ ਗਿੱਲ ਤੋਂ ਤੀਜੀ ਵਾਰ ਵਿਧਾਇਕ ਦੀ ਚੋਣ ਲੜ ਰਹੇ ਦਰਸ਼ਨ ਸਿੰਘ ਸ਼ਿਵਾਲਿਕ ਵੀ ਕਰੋੜਪਤੀ ਹਨ। ਉਨ੍ਹਾਂ ਕੋਲ 1 ਕਰੋੜ 67 ਲੱਖ ਰੁਪਏ ਦੀ ਚੱਲ ਤੇ 4 ਕਰੋੜ ਰੁਪਏ 25 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ’ਤੇ ਇਸ ਵੇਲੇ 26.25 ਲੱਖ ਰੁਪਏ ਦਾ ਕਰਜ਼ਾ ਵੀ ਹੈ। ਉਨ੍ਹਾਂ ਦੀ ਪਤਨੀ ਕੋਲ 14.67 ਲੱਖ ਰੁਪਏ ਦੀ ਜਾਇਦਾਦ ਹੈ। ਉਮੀਦਵਾਰ ਸ਼ਿਵਾਲਿਕ ਕੋਲ 5 ਲੱਖ ਰੁਪਏ ਕੀਮਤ ਦਾ ਸੋਨਾ ਤੇ ਪਤਨੀ ਕੋਲ 12 ਲੱਖ 50 ਹਜ਼ਾਰ ਦਾ ਸੋਨਾ ਹੈ। 2017 ਚੋਣਾਂ ਦੌਰਾਨ ਉਨ੍ਹਾਂ ਦੇ ਕੋਲ 1 ਕਰੋੜ 5 ਲੱਖ 67 ਹਜ਼ਾਰ ਦੀ ਚੱਲ ਤੇ 4 ਕਰੋੜ ਰੁਪਏ ਦੀ ਅਚੱਲ ਜਾਇਦਾਦ ਸੀ। ਉਨ੍ਹਾਂ ਦੀ ਜਾਇਦਾਦ ਘੱਟ ਹੋਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਸ਼ਹਿਰ

View All