ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਅਕਤੂਬਰ
ਪੁਲੀਸ ਨੇ ਦੋ ਵਿਅਕਤੀਆਂ ਤੋਂ 16 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ। ਖੰਨਾ ਸਿਟੀ-2 ਦੇ ਇੰਚਾਰਜ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਮਲੋਹ ਰੋਡ ’ਤੇ ਨਾਕਾ ਲਾ ਕੇ ਮੋਟਰਸਾਈਕਲ (ਨੰਬਰ-ਪੀਬੀ.10 ਐੱਫਐੱਲ-9504) ਸਵਾਰਾਂ ਨੂੰ ਚੋਰੀ ਦੇ ਵਾਹਨ ਸਣੇ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਬਬਲੂ ਤੇ ਕੁੰਢਾ ਵਾਸੀ ਬਾਜ਼ੀਗਰ ਬਸਤੀ ਢਿੱਲਵਾਂ ਨੇੜੇ ਸਮਰਾਲਾ ਵਜੋਂ ਹੋਈ ਹੈ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ 16 ਮੋਟਰਸਾਈਕਲ ਅਤੇ ਇੱਕ ਐਕਟਵਿਾ ਸਕੂਟਰੀ ਬਰਾਮਦ ਕੀਤੀ ਗਈ। ਪੁਲੀਸ ਨੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।