DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਹਾਦਸਿਆਂ ਵਿੱਚ ਦੋ ਹਲਾਕ; ਲੜਕੀ ਗੰਭੀਰ ਜ਼ਖ਼ਮੀ

ਇਥੇ ਵੱਖ-ਵੱਖ ਥਾਈਂ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਪਿੰਡ ਜਰਖੜ ਵਾਸੀ ਦਿਨੇਸ਼ ਰਾਮ (36) ਮਾਲੇਰਕੋਟਲਾ ਰੋਡ ਨੇੜੇ ਤਾਜ ਪੈਲੇਸ ਪਿੰਡ ਸਰੀਂਹ ਵਿੱਚ ਖੜ੍ਹਾ ਸੀ ਤਾਂ ਮਲੇਰਕੋਟਲਾ ਵੱਲੋਂ ਇੱਕ...

  • fb
  • twitter
  • whatsapp
  • whatsapp
Advertisement

ਇਥੇ ਵੱਖ-ਵੱਖ ਥਾਈਂ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਪਿੰਡ ਜਰਖੜ ਵਾਸੀ ਦਿਨੇਸ਼ ਰਾਮ (36) ਮਾਲੇਰਕੋਟਲਾ ਰੋਡ ਨੇੜੇ ਤਾਜ ਪੈਲੇਸ ਪਿੰਡ ਸਰੀਂਹ ਵਿੱਚ ਖੜ੍ਹਾ ਸੀ ਤਾਂ ਮਲੇਰਕੋਟਲਾ ਵੱਲੋਂ ਇੱਕ ਵਿਅਕਤੀ ਨੇ ਬੁਲੇਟ ਮੋਟਰਸਾਈਕਲ ਲਾਪ੍ਰਵਾਹੀ ਨਾਲ ਚਲਾ ਕੇ ਉਸ ਨੂੰ ਟੱਕਰ ਮਾਰੀ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ। ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਸੰਘੋਵਾਲ ਵਾਸੀ ਜਸਵੰਤ ਸਿੰਘ (42) ਆਪਣੇ ਮੋਟਰਸਾਈਕਲ ’ਤੇ ਹੁਸ਼ਿਆਰਪੁਰ ਜਾ ਰਿਹਾ ਸੀ ਤਾਂ ਟੌਲ ਪਲਾਜ਼ਾ ਲਾਡੋਵਾਲ ਫਲਾਈਓਵਰ ਪਾਸ ਪਿੱਛੋਂ ਇੱਕ ਕਾਰ ਨੇ ਉਸਨੂੰ ਟੱਕਰ ਮਾਰੀ, ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਗੌਰਵ ਧਰਵਾਲ ਵਾਸੀ ਮੁਕੇਰੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੇ ਇਲਾਕੇ ਵਿੱਚ ਬੱਸ ਵਿੱਚੋਂ ਉਤਰ ਰਹੀ ਇੱਕ ਲੜਕੀ ਬੱਸ ਹੇਠ ਆਉਣ ਕਾਰਨ ਜ਼ਖ਼ਮੀ ਹੋ ਗਈ ਹੈ। ਕਮਲਪ੍ਰੀਤ ਕੌਰ (15) ਕੰਪਿਊਟਰ ਕੋਰਸ ਤੋਂ ਬਾਅਦ ਬੱਸ ਰਾਹੀਂ ਘਰ ਆ ਰਹੀ ਸੀ। ਉਮੈਦਪੁਰ ਬੱਸ ਅੱਡੇ ’ਤੇ ਉਤਰਨ ਲਈ ਉਹ ਬੱਸ ਦੀ ਤਾਕੀ ਕੋਲ ਖੜ੍ਹੀ ਸੀ ਤਾਂ ਡਰਾਈਵਰ ਨੇ ਲਾਪ੍ਰਵਾਹੀ ਨਾਲ ਬੱਸ ਦੀ ਬਰੇਕ ਮਾਰੀ ਜਿਸ ਨਾਲ ਉਹ ਸੜਕ ’ਤੇ ਡਿੱਗ ਗਈ, ਬੱਸ ਚਾਲਕ ਸਣੇ ਬੱਸ ਫ਼ਰਾਰ ਹੋ ਗਿਆ। ਸਖ਼ਤ ਜ਼ਖ਼ਮੀ ਹਾਲਤ ਵਿੱਚ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਸਾਹਨੇਵਾਲ ਦਾਖਲ ਕਰਾਇਆ ਗਿਆ ਹੈ। ਪੁਲੀਸ ਵੱਲੋਂ ਪ੍ਰਿਤਪਾਲ ਸਿੰਘ ਵਾਸੀ ਪਿੰਡ ਪੋਹੀੜ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement
Advertisement
×