DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤੇਜ਼ ਰਫ਼ਤਾਰ ਗੱਡੀ ਦੀ ਫੇਟ ਵੱਜਣ ਕਾਰਨ ਦੋ ਜ਼ਖ਼ਮੀ

ਨਾਬਾਲਗ ਨੂੰ ਗੱਡੀ ਫਡ਼ਾਉਣ ’ਤੇ ਹਾਦਸਾ ਵਾਪਰਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸ਼ਹਿਰ ਦੇ ਨੀਲਾ ਝੰਡਾ ਰੋਡ ’ਤੇ ਬੀਤੀ ਰਾਤ ਇੱਕ ਬੇਕਾਬੂ ਤੇਜ਼ ਰਫ਼ਤਾਰ ਜ਼ੈਨ ਕਾਰ ਨੇ ਸੜਕ ਪਾਰ ਕਰ ਰਹੇ ਦੋ ਜਣਿਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਿਅਕਤੀ ਹਵਾ ਵਿੱਚ ਉੱਛਲ ਕੇ ਕਰੀਬ 15 ਫੁੱਟ ਦੂਰ ਜਾ ਡਿੱਗੇ। ਹਾਦਸੇ ਵਿੱਚ ਇੱਕ ਨੌਜਵਾਨ ਦੀ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਟਿੱਬਾ ਰੋਡ ਦੇ ਰਹਿਣ ਵਾਲੇ 46 ਸਾਲਾ ਸਥਾਨਕ ਦੁਕਾਨਦਾਰ ਖੁਰਸ਼ੀਦ ਆਲਮ ਦੇ ਸਿਰ ਵਿੱਚ ਡੂੰਘਾ ਜ਼ਖ਼ਮ ਹੋਣ ਕਾਰਨ ਕਈ ਟਾਂਕੇ ਲਗਾਉਣੇ ਪਏ। ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਹਾਦਸੇ ਪਿੱਛੇ ਕਾਰ ਵਾਸ਼ਿੰਗ ਸੈਂਟਰ ਦੇ ਸੰਚਾਲਕ ਦੀ ਵੱਡੀ ਲਾਪਰਵਾਹੀ ਸੀ। ਸ਼ੁੱਕਰਵਾਰ ਰਾਤ ਕਰੀਬ 8 ਵਜੇ ਮੰਨੂ ਨਾਂ ਦਾ ਵਿਅਕਤੀ ਆਪਣੀ ਕਾਰ ਸਰਵਿਸ ਸਟੇਸ਼ਨ ’ਤੇ ਧੁਆਉਣ ਲਈ ਛੱਡ ਕੇ ਗਿਆ ਸੀ। ਗੱਡੀ ਧੋਣ ਤੋਂ ਬਾਅਦ ਮਾਲਕ ਨੇ ਕਾਰ ਸਾਈਡ ’ਤੇ ਲਾਉਣ ਲਈ ਉੱਥੇ ਮੌਜੂਦ 16 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਲੜਕਿਆਂ ਨੂੰ ਚਾਬੀ ਫੜਾ ਦਿੱਤੀ। ਨਾਬਾਲਗ ਗੱਡੀ ਨੂੰ ਸਾਈਡ ’ਤੇ ਲਾਉਣ ਦੀ ਬਜਾਏ ਮੁੱਖ ਬਾਜ਼ਾਰ ਵੱਲ ਲੈ ਗਏ ਅਤੇ ਰਫ਼ਤਾਰ ਕਰੀਬ 100 ਕਿਲੋਮੀਟਰ ਤੱਕ ਪਹੁੰਚਾ ਦਿੱਤੀ। ਬੇਕਾਬੂ ਰਫ਼ਤਾਰ ਕਾਰਨ ਉਹ ਸੰਤੁਲਨ ਗੁਆ ਬੈਠੇ ਅਤੇ ਪਹਿਲਾਂ ਇੱਕ ਸਾਈਕਲ ਸਵਾਰ ਅਤੇ ਫਿਰ ਦੁਕਾਨਦਾਰ ਨੂੰ ਕੁਚਲ ਦਿੱਤਾ।

Advertisement

ਹਾਦਸੇ ਦੌਰਾਨ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਵਾਸ਼ਿੰਗ ਸੈਂਟਰ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਕਰ ਰਹੀ ਹੈ। ਅਜੇ ਤੱਕ ਪੀੜਤਾਂ ਵੱਲੋਂ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।

Advertisement

Advertisement
×