ਨਿੱਜੀ ਪੱਤਰ ਪ੍ਰੇਰਕਲੁਧਿਆਣਾ, 19 ਅਪਰੈਲਥਾਣਾ ਸਦਰ ਦੇ ਇਲਾਕੇ ਗੁਰੂ ਅਮਰਦਾਸ ਨਗਰ ਵਿੱਚ ਰਹਿੰਦੀਆਂ ਦੋ ਸਹੇਲੀਆਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਇਆ ਉਰਫ਼ ਅਨੀਤਾ ਪਤਨੀ ਰਾਜ ਨਰਾਇਣ ਦੇ ਗੁਆਂਢ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਲੜਕੀ ਵਿਗਿਆਨੀ ਪੁੱਤਰੀ ਚੰਦਨ ਸਿੰਘ ਉਸ ਦੇ ਘਰ ਉਸ ਦੀ ਲੜਕੀ ਕੋਲ ਆਈ। ਉਸ ਨੇ ਲੜਕੀ ਨਾਲ ਇਕੱਲੇ ਵਿੱਚ ਕੋਈ ਗੱਲ ਕੀਤੀ ਅਤੇ ਚਲੀ ਗਈ। ਇਸ ਤੋਂ ਕੁੱਝ ਸਮੇਂ ਬਾਅਦ ਹੀ ਲੜਕੀ ਰਾਗਨੀ ਬਿਨਾਂ ਦੱਸੇ ਪੁੱਛੇ ਉਸ ਲੜਕੀ ਨਾਲ ਕਿਤੇ ਚਲੀ ਗਈ। ਦੋਵਾਂ ਦੇ ਘਰਦਿਆਂ ਨੇ ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਪਰ ਉਹ ਕਿਤੇਨਹੀਂ ਮਿਲੀਆਂ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਦੋਵਾਂ ਲੜਕੀਆਂ ਰਾਗਨੀ ਅਤੇ ਵਿਗਿਆਨੀ ਨੂੰ ਨਿੱਜੀ ਸਵਾਰਥ ਲਈ ਆਪਣੀ ਨਾਜਾਇਜ਼ ਹਿਰਾਸਤ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ। ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।