DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਦਰਜਨ ਪਿੰਡਾਂ ਨੇ ਨਾਜਾਇਜ਼ ਖਣਨ ਖ਼ਿਲਾਫ਼ ਝੰਡਾ ਚੁੱਕਿਆ

ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ; ਪ੍ਰਸ਼ਾਸਨ ਵੱਲੋਂ ਸੱਤ ਦਿਨਾਂ ਅੰਦਰ ਕਾਰਵਾਈ ਦਾ ਭਰੋਸਾ

  • fb
  • twitter
  • whatsapp
  • whatsapp
featured-img featured-img
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਾ ਹੋਇਆ ਵਫ਼ਦ। -ਫੋਟੋ: ਇੰਦਰਜੀਤ ਵਰਮਾ
Advertisement

ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਬੇਟ ਏਰੀਆ ਦੇ ਪਿੰਡਾਂ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਅੱਜ ਲਗਪਗ ਦੋ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਦਰਿਆ ਵਿੱਚ ਪੋਕਲੇਨ ਮਸ਼ੀਨਾਂ ਨਾਲ ਕੀਤੀ ਜਾ ਰਹੀ ਸੌ-ਸੌ ਫੁੱਟ ਡੂੰਘੀ ਖੁਦਾਈ ਤੋਂ ਉਹ ਡਰੇ ਹੋਏ ਹਨ। ਲਗਪਗ 25 ਪਿੰਡਾਂ ਦੇ ਸਰਪੰਚਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਸੱਤ ਦਿਨਾਂ ਦੇ ਅੰਦਰ ਮਾਈਨਿੰਗ ਬੰਦ ਕਰ ਕੇ ਮੁਲਜ਼ਮਾਂ ਖ਼ਿਲਾਫ਼ ਐੱਫ ਆਈ ਆਰ ਦਰਜ ਨਾ ਕੀਤੀ ਗਈ, ਤਾਂ ਉਹ ਪੱਕਾ ਧਰਨਾ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਡੀ ਸੀ ਨੂੰ ਦਿੱਤੇ ਮੰਗ ਪੱਤਰ ਵਿੱਚ ਸਰਪੰਚਾਂ ਨੇ ਦੋਸ਼ ਲਾਇਆ ਕਿ ਇੱਕ ਨਿੱਜੀ ਕੰਪਨੀ ਵੱਲੋਂ ਦਰਿਆ ਦੇ ਅੰਦਰ ਪਾਬੰਦੀਸ਼ੁਦਾ ਪੋਕਲੇਨ ਮਸ਼ੀਨਾਂ ਨਾਲ ਦਿਨ-ਰਾਤ ਖੁਦਾਈ ਕਰਵਾਈ ਜਾ ਰਹੀ ਹੈ। ਪਿੰਡ ਵਾਲਿਆਂ ਮੁਤਾਬਕ ਇਸ ਬੇਤਹਾਸ਼ਾ ਖੁਦਾਈ ਕਾਰਨ ਦਰਿਆ ਦੇ ਬੰਨ੍ਹ ਕਮਜ਼ੋਰ ਹੋ ਰਹੇ ਹਨ। ਖਾਸ ਕਰਕੇ ਸਸਰੇਲੀ ਕਲੋਨੀ ਨੇੜੇ ਮਹਿਜ਼ 500 ਮੀਟਰ ਦੇ ਘੇਰੇ ਵਿੱਚ ਹੋ ਰਹੀ ਮਾਈਨਿੰਗ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਉਨ੍ਹਾਂ ਨੂੰ ਡਰ ਹੈ ਕਿ ਜੇ ਇਹ ਕੰਮ ਤੁਰੰਤ ਨਾ ਰੁਕਿਆ, ਤਾਂ ਆਉਣ ਵਾਲੇ ਮੌਨਸੂਨ ਦੌਰਾਨ ਪੂਰੇ ਇਲਾਕੇ ਨੂੰ ਡੁੱਬਣ ਤੋਂ ਕੋਈ ਨਹੀਂ ਬਚਾਅ ਸਕੇਗਾ। ਪਿਛਲੇ ਸਾਲ ਦੀਆਂ ਦੀ ਘਟਨਾਵਾਂ ਬਾਰੇ ਦੱਸਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸਸਰੇਲੀ ਕਲੋਨੀ ਕੋਲੋਂ ਹੀ ਬੰਨ੍ਹ ਟੁੱਟਣ ਕਾਰਨ ਭਾਰੀ ਤਬਾਹੀ ਮੱਚੀ ਸੀ, ਜਿਸ ਵਿੱਚ ਜਾਨ-ਮਾਲ ਦਾ ਵੱਡਾ ਨੁਕਸਾਨ ਹੋਇਆ ਸੀ। ਇਸ ਰੋਸ ਪ੍ਰਦਰਸ਼ਨ ਵਿੱਚ ਚੂਹੜਵਾਲ, ਸੁਜਾਤਵਾਲ, ਮਾਂਗਟ, ਸੱਤੋਵਾਲ, ਢੇਰੀ, ਸਾਧੂ ਸਿੰਘ ਨਗਰ, ਸੀੜਾ, ਬਾਜੜਾ, ਅਨੇਜਾ ਕਲੋਨੀ, ਮੇਹਰਬਾਨ ਅਤੇ ਵਰੀਰਾ ਦੇ ਸਰਪੰਚ ਇਕਜੁੱਟ ਹੋ ਕੇ ਡੀ ਸੀ ਦਫ਼ਤਰ ਪੁੱਜੇ। ਪੰਚਾਇਤਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਕੰਮ ਰੁਕਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਕੰਪਨੀ ਦੇ ਅਧਿਕਾਰੀ ਬਦਸਲੂਕੀ ’ਤੇ ਉਤਰ ਆਏ। ਡੀ ਸੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੇਂਡੂਆਂ ਨੂੰ ਤੁਰੰਤ ਜਾਂਚ ਦਾ ਭਰੋਸਾ ਦਿੱਤਾ ਹੈ ਅਤੇ ਕਾਰਵਾਈ ਲਈ ਸੱਤ ਦਿਨਾਂ ਦਾ ਸਮਾਂ ਮੰਗਿਆ ਹੈ। ਦੂਜੇ ਪਾਸੇ, ਪਿੰਡ ਵਾਸੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਇੱਕ ਹਫ਼ਤੇ ਵਿੱਚ ਮਸ਼ੀਨਾਂ ਨਹੀਂ ਰੁੱਕੀਆਂ ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਵੱਡਾ ਅੰਦੋਲਨ ਸ਼ੁਰੂ ਕਰਨਗੇ। ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਨੇੜੇ ਪਿੰਡ ਸਸਰੇਲੀ ਕਲੋਨੀ ਜਿੱਥੇ ਪਿਛਲੇ ਸਾਲ ਦਾ ਹੜ੍ਹਾਂ ਕਾਰਨ ਬੰਨ੍ਹ ਟੁੱਟਿਆ ਹੋਇਆ ਹੈ, ਤੋਂ 500 ਮੀਟਰ ਦੇ ਘੇਰੇ ਅੰਦਰ ਮਾਈਨਿੰਗ ਕੀਤੀ ਜਾ ਰਹੀ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ ਸੂਰਜ ਪੋਰਚਾ, ਸੰਦੀਪ ਠਾਕੁਰ, ਹੀਰਾ ਸਿੰਘ ਚੂਹੜਵਾਲ, ਜਸਵਿੰਦਰ ਸਿੰਘ ਬਲਾਕ ਸਮਿਤ ਮੈਂਬਰ ਜਮਾਲਪੁਰ ਲੇਲੀ, ਹਰਜਿੰਦਰ ਸਿੰਘ, ਅਵਤਾਰ ਸਿੰਘ ਕਨੀਜਾ, ਕੁਲਦੀਪ ਸਿੰਘ ਸੀੜਾ, ਤਰਲੋਚਨ ਸਿੰਘ ਬਾਜੜਾ, ਜਸਪ੍ਰੀਤ ਸਿੰਘ ਢੇਰੀ, ਸੁਖਵੀਰ ਸਿੰਘ ਸੁਜਾਤਵਾਲਾ, ਅਲਕਾ ਹਰਕ੍ਰਿਸ਼ਨ ਵਿਹਾਰ, ਜਸਵੀਰ ਕੌਰ ਮਾਛੀਆਂ ਕਲਾਂ, ਪਰਮਜੀਤ ਕੌਰ ਸਤੋਵਾਲ, ਕਰਮ ਸਿੰਘ ਸਸਰੇਲੀ ਕਲੋਨੀ, ਹਰਪਾਲ ਸਿੰਘ ਜਗੀਰਪੁਰ, ਕਮਲ ਚੰਦ ਮਾਂਗਟ, ਰਾਜ ਕੁਮਾਰ ਦਸਮੇੇਸ਼ ਕਲੋਨੀ, ਸੋਨੀ ਰਾਵਤ, ਕੁਲਜੀਤ ਕੌਰ ਨੂਰਵਾਲਾ, ਰਾਣੀ ਕੌਰ ਗੌਤਮ ਕਲੋਨੀ, ਬਿੰਦੂ ਸੁਰਜੀਤ ਕਲੋਨੀ, ਗੁਰਪ੍ਰੀਤ ਸਿੰਘ ਖਵਾਜਕੇ, ਹਰਦੀਪ ਕੌਰ ਨਾਮਦੇਵ ਕਲੋਨੀ, ਰਾਜਨ ਦੀਪ ਕੌਰ ਜਮਾਲਪੁਰ ਲੇਲੀ ਅਤੇ ਬਲਾਕ ਸਮਿਤੀ ਮੈਂਬਰ ਹਾਜ਼ਰ ਸਨ।

Advertisement
Advertisement
×