DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਖਾੜਾ ’ਚ ਦੋ ਦਿਨਾਂ ਦੌਰਾਨ ਦੋ ਮੌਤਾਂ

ਇੱਕ ਹੋਰ ਨੌਜਵਾਨ ਦੀ ਲਾਸ਼ ਮਿਲੀ

  • fb
  • twitter
  • whatsapp
  • whatsapp
featured-img featured-img
ਹਰਮਨਦੀਪ ਸਿੰਘ ਦੀ ਫਾਈਲ ਫੋਟੋ।
Advertisement

ਪਿੰਡ ਅਖਾੜਾ ਵਿੱਚ ਅੱਜ ਇੱਕ ਹੋਰ ਨੌਜਵਾਨ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਮਨਦੀਪ ਸਿੰਘ (24) ਪੁੱਤਰ ਜੱਸਾ ਸਿੰਘ ਵੱਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨਦੀਪ ਸਿੰਘ ਟਰੈਕਟਰ-ਟਰਾਲੀ ਨਾਲ ਭਰਤ ਪਾਉਣ ਦਾ ਕੰਮ ਕਰਦਾ ਸੀ ਅਤੇ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੇ ਕੁੱਝ ਦਿਨਾਂ ਵਿੱਚ ਹੀ ਵਿਦੇਸ਼ ਚਲੇ ਜਾਣਾ ਸੀ। ਉਸ ਦੀ ਲਾਸ਼ ਪਿੰਡ ਅਖਾੜਾ ਤੋਂ ਕਾਉਂਕੇ ਕਲਾਂ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਰਜਬਾਹੇ ਨੇੜੇ ਖੇਤ ਦੇ ਮੋਟਰ ਵਾਲੇ ਕਮਰੇ ਕੋਲ ਪਈ ਮਿਲੀ। ਪੁਲੀਸ ਚੌਕੀ ਕਾਉਂਕੇ ਕਲਾਂ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਟਰਮ ਦੀ ਰਿਪੋਰਟ ਆਉਣ ਮਗਰੋਂ ਹੀ ਲੱਗ ਸਕੇਗਾ। ਜਾਂਚ ਦੇ ਚੱਲਦਿਆਂ ਪੁਲੀਸ ਨੇ ਮ੍ਰਿਤਕ ਹਰਮਨਦੀਪ ਸਿੰਘ ਦੇ ਪਿਤਾ ਜੱਸਾ ਸਿੰਘ ਦੇ ਬਿਆਨ ਕਲਮਬੱਧ ਕਰਕੇ 174 ਦੀ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਮਜ਼ਦੂਰ ਦਿਹਾੜੇ ਮੌਕੇ ਪਹਿਲੀ ਮਈ ਨੂੰ ਪਿੰਡ ਅਖਾੜਾ ਦੇ ਹੀ ਨੌਜਵਾਨ ਜਸਪਾਲ ਸਿੰਘ ਉਰਫ ਵਿੱਕੀ ਦੀ ਵੀ ਸ਼ੱਕੀ ਹਾਲਤਾਂ ਵਿੱਚ ਲਾਸ਼ ਮਿਲੀ ਸੀ। ਉਸਦੇ ਪਰਿਵਾਰ ਵੱਲੋਂ ਵੀ ਵਿੱਕੀ ਦੇ ਕਤਲ ਹੋਣ ਦੀ ਸ਼ੰਕਾ ਜਤਾਈ ਗਈ ਹੈ। ਪੁਲੀਸ ਨੇ ਜਾਂਚ ਦੇ ਚੱਲਦਿਆਂ ਉਹ ਵੀ ਕਿਸੇ ਅਣਪਛਾਤੇ ਦੇ ਨਾਮ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Advertisement
Advertisement
×