ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਸਤੰਬਰ
ਇਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਵਿੱਚ ਸੇਰਫ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ 15 ਅਤੇ 16 ਸਤੰਬਰ ਨੂੰ ਰਿਸੋੋਰਸ ਓਪਟੀਮਾਈਜ਼ੇਸ਼ਨ ਐਂਡ ਸਸਟੇਨਏਬਲ ਡਿਵੈਲਪਮੈਂਟ ਲਈ ਰਿਸੈਂਟ ਫਰੈਂਡਜ਼ ਇਨ ਇੰਜਨੀਅਰਿੰਗ ਐਂਡ ਸਾਇੰਸ ਸਿਰਲੇਖ ਹੇਠ ਅੰਤਰ ਰਾਸ਼ਟਰੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਵਿਚ ਡਾ. ਇਲੋਨਾ ਅਤੇ ਡਾ. ਪੌਲਾ ਬਜਡੋਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਡਾਇਰੈਕਟਰ ਡਾ. ਹਨੀ ਸ਼ਰਮਾ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਉਦੇਸ਼ ਵਿਸ਼ਵ ਪੱਧਰ ਤੇ’ ਆ ਰਹੇ ਨਵੇਂ ਬਦਲਾਵਾਂ, ਵਿਚਾਰਾਂ ਅਤੇ ਕਾਢਾਂ ਨੂੰ ਸ਼ਾਮਲ ਕਰਨਾ ਹੈ।