ਸਹਾਇਕ ਥਾਣੇਦਾਰ ਸਣੇ ਦੋ ਕਰੋਨਾ ਪਾਜ਼ੇਟਿਵ

ਸਹਾਇਕ ਥਾਣੇਦਾਰ ਸਣੇ ਦੋ ਕਰੋਨਾ ਪਾਜ਼ੇਟਿਵ

ਹਲਵਾਈ ਦੀ ਦੁਕਾਨ ਨੂੰ ਸੀਲ ਕਰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ।

ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 3 ਅਗਸਤ

ਸਥਾਨਕ ਸ਼ਹਿਰ ’ਚ ਕਰੋਨਾ ਮਰੀਜ਼ਾਂ ਦਾ ਵਾਧਾ ਲਗਾਤਾਰ ਜਾਰੀ ਹੈ ਅਤੇ ਸਿਹਤ ਵਿਭਾਗ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ 2 ਹੋਰ ਨਵੇਂ ਮਾਮਲੇ ਸਾਹਮਣੇ ਆਏ। ਐੱਸਐੱਮਓ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਸਮਰਾਲਾ ਥਾਣਾ ਵਿੱਚ ਨਿਯੁਕਤ ਸਹਾਇਕ ਥਾਣੇਦਾਰ ਜੋ ਕਿ ਮਾਛੀਵਾੜਾ ਦੇ ਅਜਾਇਬ ਘਰ ਨੇੜੇ ਰਹਿੰਦਾ ਹੈ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ। ਇਸ ਤੋਂ ਇਲਾਵਾ ਨੇੜਲੇ ਪਿੰਡ ਸਮਸ਼ਪੁਰ ਕੋਟਲਾ ਦਾ ਵਾਸੀ ਜੋ ਸਮਰਾਲਾ ਸੀਡੀਪੀਓ ਦਫ਼ਤਰ ’ਚ ਨੌਕਰੀ ਕਰਦਾ ਹੈ ਉਸ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ। ਸਿਹਤ ਵਿਭਾਗ ਦੀ ਟੀਮ ਵਲੋਂ ਦੋਵਾਂ ਨੂੰ ਇਲਾਜ ਲਈ ਲੁਧਿਆਣਾ ਹਸਪਤਾਲ ਭੇਜ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ 38 ਵਿਅਕਤੀਆਂ ਦੇ ਟੈਸਟ ਲਏ ਗਏ ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਇਸ ਤੋਂ ਇਲਾਵਾ ਬੱਸ ਸਟੈਂਡ ਨੇੜੇ 2 ਅਗਸਤ ਨੂੰ ਇੱਕ ਹਲਵਾਈ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਨੌਕਰ ਕਰੋਨਾ ਪਾਜ਼ੇਟਿਵ ਆ ਗਿਆ ਸੀ ਜਿਸ ’ਤੇ ਸਿਹਤ ਵਿਭਾਗ ਨੇ ਸਾਰੀ ਦੁਕਾਨ ਨੂੰ ਸੈਨੀਟਾਈਜ਼ ਕਰਕੇ ਸੀਲ ਕਰ ਦਿੱਤਾ ਹੈ। ਹਲਵਾਈ ਦੀ ਦੁਕਾਨ ਤੋਂ ਕਾਫ਼ੀ ਲੋਕ ਸਾਮਾਨ ਲੈਂਦੇ ਸਨ ਜਿਸ ਦੇ ਸੀਲ ਹੋਣ ਤੋਂ ਬਾਅਦ ਲੋਕਾਂ ’ਚ ਖੌਫ਼ ਪਾਇਆ ਜਾ ਰਿਹਾ ਹੈ। ਮਾਛੀਵਾੜਾ ਇਲਾਕੇ ’ਚ ਹੁਣ ਤੱਕ ਕਰੋਨਾ ਦੇ 12 ਮਾਮਲੇ ਸਾਹਮਣੇ ਆ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All