DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੱਟਾ ਲਾਉਣ ਦੇ ਦੋਸ਼ ਹੇਠ ਦੋ ਕਾਬੂ

ਲੁਧਿਆਣਾ: ਇੱਥੋਂ ਦੇ ਇੰਦਰਾ ਕਲੋਨੀ, ਸੂਆ ਰੋਡ, ਗਿਆਸਪੁਰਾ ਵਿੱਚ ਪੁਲੀਸ ਨੇ ਸਰਕਾਰੀ ਲਾਟਰੀ ਬਹਾਨੇ ਦੜਾ ਸੱਟਾ ਲਗਾਉਣ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਹਨੇਵਾਲ ਪੁਲੀਸ ਦੇ ਏਐੱਸਆਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਟੀਮ ਨਾਲ ਗਿਆਸਪੁਰਾ...

  • fb
  • twitter
  • whatsapp
  • whatsapp
Advertisement
ਲੁਧਿਆਣਾ: ਇੱਥੋਂ ਦੇ ਇੰਦਰਾ ਕਲੋਨੀ, ਸੂਆ ਰੋਡ, ਗਿਆਸਪੁਰਾ ਵਿੱਚ ਪੁਲੀਸ ਨੇ ਸਰਕਾਰੀ ਲਾਟਰੀ ਬਹਾਨੇ ਦੜਾ ਸੱਟਾ ਲਗਾਉਣ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਹਨੇਵਾਲ ਪੁਲੀਸ ਦੇ ਏਐੱਸਆਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਟੀਮ ਨਾਲ ਗਿਆਸਪੁਰਾ ਸੂਆ ਰੋਡ ’ਤੇ ਮੌਜੂਦ ਸਨ ਤਾ ਸੂਚਨਾ ਮਿਲੀ ਕਿ ਰਾਮ ਦੁਲਾਰਾ, ਵਿਨੋਦ ਕੁਮਾਰ ਦੇ ਵਰਕਰ ਵਿਕਾਸ ਕੁਮਾਰ ਤੇ ਬਰਜੇਸ਼ਪਾਲ ਸਰਕਾਰੀ ਲਾਟਰੀ ਬਹਾਨੇ ਸੱਟਾ ਲਗਾ ਰਹੇ ਹਨ। ਮਿਲੀ ਜਾਣਕਾਰੀ ਦੇ ਆਧਾਰ ’ਤੇ ਜਦੋਂ ਛਾਪਾ ਮਾਰਿਆ ਗਿਆ ਤਾਂ ਵਿਕਾਸ ਕੁਮਾਰ ਤੇ ਬਰਜੇਸ਼ਪਾਲ ਨੂੰ 2480 ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਵਿੱਚ ਰਾਮ ਦੁਲਾਰਾ ਵਾਸੀ ਮੱਕੜ ਕਲੋਨੀ ਗਿਆਸਪੁਰਾ, ਵਿਨੋਦ ਕੁਮਾਰ ਵਾਸੀ ਇੰਦਰਾ ਕਲੋਨੀ, ਵਿਕਾਸ ਕੁਮਾਰ ਵਾਸੀ ਗਿਆਸਪੁਰਾ, ਬਰਜੇਸ਼ਪਾਲ ਵਾਸੀ ਢੰਡਾਰੀ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਖੇਤਰੀ ਪ੍ਰਤੀਨਿਧ

Advertisement

Advertisement
Advertisement
×