ਕੈਬ ਖੋਹਣ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ
ਪਿੰਡ ਕੋਟਲਾ ਸਮਸ਼ਪੁਰ ਵਿੱਚ ਕੈਬ ਡਰਾਈਵਰ ਦਾ ਵਾਹਨ ਖੋਹਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਤਿੰਨ ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਖੋਹੀ ਕੈਬ ਵੀ ਬਰਾਮਦ ਕਰ ਲਈ ਹੈ। ਐੱਸ ਪੀ (ਡੀ) ਖੰਨਾ ਪਵਨਜੀਤ ਚੌਧਰੀ...
ਪਿੰਡ ਕੋਟਲਾ ਸਮਸ਼ਪੁਰ ਵਿੱਚ ਕੈਬ ਡਰਾਈਵਰ ਦਾ ਵਾਹਨ ਖੋਹਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਤਿੰਨ ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਖੋਹੀ ਕੈਬ ਵੀ ਬਰਾਮਦ ਕਰ ਲਈ ਹੈ। ਐੱਸ ਪੀ (ਡੀ) ਖੰਨਾ ਪਵਨਜੀਤ ਚੌਧਰੀ ਨੇ ਦੱਸਿਆ ਕਿ ਬੀਤੀ ਰਾਤ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਨਵੀਨ ਕੁਮਾਰ ਵਾਸੀ ਰਤੀਆ ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਆਪਣੀ ਕੈਬ ਲੈ ਕੇ ਕਿਸੇ ਵਿਅਕਤੀ ਵੱਲੋਂ ਦੱਸੇ ਪਤੇ ’ਤੇ ਚਲਾ ਗਿਆ। ਦੋ ਜਣੇ ਕੈਬ ਵਿੱਚ ਸਵਾਰ ਹੋਏ। ਜਿਵੇਂ ਹੀ ਉਸ ਨੇ ਸਮਰਾਲਾ ਨੇੜਲੇ ਪਿੰਡ ਹੇਡੋਂ ਵਾਲੇ ਹਾਈਵੇਅ ਪੁਲ ਨੂੰ ਕਰਾਸ ਕੀਤਾ ਤਾਂ ਮੁਲਜ਼ਮਾਂ ਨੇ ਉਸ ਕੋਲੋਂ ਕੈਬ ਖੋਹ ਲਈ ਅਤੇ ਉਸ ਨੂੰ ਹੇਠਾਂ ਸੁੱਟ ਕੇ ਫ਼ਰਾਰ ਹੋ ਗਏ। ਕੋਟਲਾ ਸਮਸ਼ਪੁਰ ਨੇੜੇ ਪਿੰਡ ਵਾਸੀਆਂ ਦੀ ਮੱਦਦ ਨਾਲ ਪੁਲੀਸ ਨੇ ਕਰਨ ਵਾਸੀ ਥਾਣਾ ਟਾਡਾ (ਹੁਸ਼ਿਆਰਪੁਰ) ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਉਸ ਦਾ ਦੂਜਾ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਜ਼ੀਰਾ ਰੋਡ ਮੋਗਾ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਉਸ ਨੂੰ ਤਿੰਨ ਘੰਟੇ ਮਗਰੋਂ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਕਾਬੂ ਕਰ ਲਿਆ ਗਿਆ। ਇਨ੍ਹਾਂ ਵੱਲੋਂ ਲੁੱਟੀ ਗਈ ਕੈਬ ਕੋਟਲਾ ਸਮਸ਼ਪੁਰ ਤੋਂ ਹੀ ਬਰਾਮਦ ਕਰ ਲਈ ਗਈ ਹੈ।

