ਸਰਕਾਰ ਨੂੰ ਜਗਾਊਣ ਤੁਰਿਆ ਟੀਟੂ ਬਾਣੀਆ

ਸਰਕਾਰ ਨੂੰ ਜਗਾਊਣ ਤੁਰਿਆ ਟੀਟੂ ਬਾਣੀਆ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਗਸਤ

ਆਪਣੇ ਵੱਖਰੇ ਅੰਦਾਜ਼ ਨਾਲ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨ ਵਿਚ ਮਸ਼ਹੂਰ ਟੀਟੂ ਬਾਣੀਏ ਨੇ ਅੱਜ ਜ਼ਹਿਰੀਲੀ ਸ਼ਰਾਬ ਦੇ ਮੁੱਦੇ ’ਤੇ ਸੂਬਾ ਸਰਕਾਰ ਖ਼ਿਲਾਫ਼ ਮੁੱਲਾਂਪੁਰ ਤੋਂ ਲੁਧਿਆਣਾ ਤੱਕ ਪੈਦਲ ਮਾਰਚ ਕੱਢਿਆ। ਉਹ ਹੱਥ ’ਚ ਤਿਰੰਗਾ ਲੈ ਕੇ ਕਾਰ ’ਚ ਇਹ ਅੰਨ੍ਹਾ ਕਾਨੂੰਨ ਹੈ ਦਾ ਗਾਣਾ ਵਜਾ ਕੇ ਟੀਟੂ ਬਾਣੀਆ ਇਥੇ ਸੁਨੇਹਾ ਦਿੰਦਾ ਆਇਆ ਸੂਬਾ ਸਰਕਾਰ ਸੌਂ ਰਹੀ ਹੈ। ਟੀਟੂ ਬਾਣੀਏ ਨੇ ਕਿਹਾ ਕਿ ਜਦੋਂ ਕੋਈ ਵੱਡੀ ਘਟਨਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਪ੍ਰਸਾਸ਼ਨ ਜਾਗਦਾ ਹੈ ਤੇ ਧੜਾਧੜ ਐਫ਼ਆਈਆਰ ਦਰਜ ਕਰਦਾ ਹੈ।  ਲੁਧਿਆਣਾ ਦੇ ਭਾਈ ਵਾਲਾ ਚੌਕ ਪੁੱਜੇ ਟੀਟੂ ਬਾਣੀਆ ਨੇ ਕਿਹਾ ਕਿ ਲੋਕ ਸਿਆਸੀ ਆਗੂਆਂ ਨੂੰ ਆਪਣੇ ਵਿਕਾਸ ਕਾਰਜ ਕਰਵਾਉਣ ਲਈ ਚੁਣਦੇ ਹਨ ਪਰ ਆਗੂੂ ਹਮੇਸ਼ਾ ਥਾਣਿਆਂ ’ਚ ਘੁੰਮਦੇ ਰਹਿੰਦੇ ਹਨ। ਇਸ ਸਮੇਂ ਪ੍ਰਸ਼ਾਸਨਿਕ ਅਧਿਕਾਰੀ ਚਾਹੇ ਡੀਸੀ ਹੋਵੇ ਜਾਂ ਫਿਰ ਪੁਲੀਸ ਕਮਿਸ਼ਨਰ ਸਾਰੇ ਰਿਮੋਟ ਕੰਟਰੋਲ ਨਾਲ ਚੱਲਦੇ ਹਨ। ਇਹ ਰਿਮੋਟ ਕੰਟਰੋਲ ਕਿਸੇ ਨਾ ਕਿਸੇ ਸਿਆਸੀ ਆਗੂ ਦੇ ਹੱਥ ’ਚ ਹੁੰਦਾ ਹੈ। ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਹੁਣ ਪੁਲੀਸ ਪ੍ਰਸਾਸ਼ਨ ਦਿਨ ’ਚ 500-500 ਐਫ਼ਆਈਆਰ ਦਰਜ ਕਰ ਰਿਹਾ ਹੈ। ਸਵਾਲ ਇਹੀ ਹੈ ਕਿ ਆਖਰ ਪਹਿਲਾਂ ਇਹ ਅਧਿਕਾਰੀ ਸੁੱਤੇ ਕਿਉਂ ਪਏ ਸਨ। ਇਸੇ ਸਿਸਟਮ ਨੂੰ ਜਗਾਉਣ ਲਈ ਉਹ ਅੱਜ ਇਹ ਮਾਰਚ ਕੱਢ ਰਹੇ ਹਨ। ਉਨ੍ਹਾਂ ਨੇ ਡੀਸੀ ਦਫ਼ਤਰ ਪੁੱਜ ਕੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਅਧਿਕਾਰੀਆਂ ਨੂੰ ਦਿੱਤਾ।   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All