ਲੋਹੇ ਨਾਲ ਭਰਿਆ ਟਰੱਕ ਪਲਟਿਆ
ਪਿੰਡ ਗਿੱਲ ਵਿੱਚ ਚੌਕ ਬਾਬੇ ਸ਼ਹੀਦਾਂ ਕੋਲ ਤੜਕੇ ਲੋਹਾ ਲੈ ਕੇ ਜਾ ਰਿਹਾ ਟਰੱਕ ਪਲਟ ਗਿਆ ਪਰ ਇਸ ਸਮੇਂ ਨਾਮਾਤਰ ਆਵਾਜਾਈ ਹੋਣ ਕਾਰਨ ਨੁਕਸਾਨ ਤੋਂ ਬਚਾਅ ਹੋ ਗਿਆ। ਟਰੱਕ (ਨੰਬਰ ਐਚ ਆਰ 74 ਏ 6565) ਰਾਹੀਂ 14 ਟਨ ਭਾਰੀਆਂ ਲੋਹੇ...
Advertisement
ਪਿੰਡ ਗਿੱਲ ਵਿੱਚ ਚੌਕ ਬਾਬੇ ਸ਼ਹੀਦਾਂ ਕੋਲ ਤੜਕੇ ਲੋਹਾ ਲੈ ਕੇ ਜਾ ਰਿਹਾ ਟਰੱਕ ਪਲਟ ਗਿਆ ਪਰ ਇਸ ਸਮੇਂ ਨਾਮਾਤਰ ਆਵਾਜਾਈ ਹੋਣ ਕਾਰਨ ਨੁਕਸਾਨ ਤੋਂ ਬਚਾਅ ਹੋ ਗਿਆ। ਟਰੱਕ (ਨੰਬਰ ਐਚ ਆਰ 74 ਏ 6565) ਰਾਹੀਂ 14 ਟਨ ਭਾਰੀਆਂ ਲੋਹੇ ਦੀਆਂ ਚਾਦਰਾਂ ਹਿਸਾਰ (ਹਰਿਆਣਾ) ਤੋਂ ਲੁਧਿਆਣਾ ਲਿਆਂਦੀਆਂ ਜਾ ਰਹੀਆਂ ਸਨ ਅਤੇ ਅਚਾਨਕ ਚੌਕ ਵਿੱਚ ਹਾਦਸਾ ਵਾਪਰ ਗਿਆ। ਜਿਉਂ ਜਿਉਂ ਦਿਨ ਚੜ੍ਹਿਆ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਲੰਘਣ ਵਿੱਚ ਮੁਸ਼ਕਲ ਆਈ। ਮੌਕੇ ’ਤੇ ਪੁੱਜੇ ਏ ਐੱਸ ਆਈ (ਟ੍ਰੈਫਿਕ) ਹਰਪ੍ਰੀਤ ਸਿੰਘ ਨੇ ਦੱਸਿਆ ਟਰੱਕ 2014 ਮਾਡਲ ਅਤੇ ਖਸਤਾ ਹਾਲਤ ਵਾਲਾ ਸੀ। ਪੁਲੀਸ ਨੇ ਟਰੱਕ ਚਾਲਕ ਦਾ ਖਤਰਨਾਕ ਡਰਾਈਵਿੰਗ ਅਤੇ ਰਿਫਲੈਕਟਰ ਨਾ ਲਗਾਉਣ ਕਾਰਨ 8000 ਰੁਪਏ ਦਾ ਚਲਾਨ ਕਰ ਦਿੱਤਾ। ਉਨ੍ਹਾਂ ਮੌਕੇ ’ਤੇ ਜੇ ਸੀ ਬੀ ਮੰਗਵਾ ਕੇ ਟਰੱਕ ਨੂੰ ਚੁਕਵਾਇਆ ਅਤੇ ਆਵਾਜਾਈ ਚਾਲੂ ਕਰਵਾਈ।
Advertisement
Advertisement
×

