ਵਪਾਰੀਆਂ ਨੂੰ ਨਵੇਂ ਜੀਐਸਟੀ ਨੰਬਰ ਲੈਣ ਲਈ ਕੀਤਾ ਜਾਗਰੂਕ
ਖੰਨਾ: ਵਿੱਤ ਕਮਿਸ਼ਨ (ਕਰ) ਪੰਜਾਬ ਵੱਲੋਂ ਜਾਰੀ ਹਦਾਇਤਾਂ ਅਤੇ ਸਹਾਇਕ ਕਮਿਸ਼ਨਰ ਰਾਜ ਕਰ ਲੁਧਿਆਣਾ-5 ਡਾ. ਹਰਸਿਰਮਤ ਕੌਰ ਗਰੇਵਾਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਖੰਨਾ ਵਿੱਚ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ...
Advertisement
ਖੰਨਾ: ਵਿੱਤ ਕਮਿਸ਼ਨ (ਕਰ) ਪੰਜਾਬ ਵੱਲੋਂ ਜਾਰੀ ਹਦਾਇਤਾਂ ਅਤੇ ਸਹਾਇਕ ਕਮਿਸ਼ਨਰ ਰਾਜ ਕਰ ਲੁਧਿਆਣਾ-5 ਡਾ. ਹਰਸਿਰਮਤ ਕੌਰ ਗਰੇਵਾਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਖੰਨਾ ਵਿੱਚ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਈਟੀਓ ਜਪਿੰਦਰ ਕੌਰ ਢਿੱਲੋਂ ਤੇ ਈਟੀਓ ਵਨੀਤ ਕੁਮਾਰ ਸਮੇਤ ਰਾਜ ਕਰ ਨਿਰੀਖਕਾਂ ਨੇ ਅਣ-ਰਜਿਸਟਰਡ ਵਪਾਰੀਆਂ ਨੂੰ ਜੀਐੱਸਟੀ ਅਧੀਨ ਰਜਿਸਟਰ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਜੀਐੱਸਟੀ ਨੰਬਰ ਨਹੀਂ ਲਿਆ ਜਾਂਦਾ ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਨੂੰ ਸਹਿਯੋਗ ਦੇ ਕੇ ਜੀਐੱਸਟੀ ਐਕਟ ਅਧੀਨ ਵੱਧ ਤੋਂ ਵੱਧ ਰਜਿਸਟਰ ਹੋਣ ਅਤੇ ਸਰਕਾਰ ਦੇ ਮਾਲੀਏ ਨੂੰ ਵਧਾਉਣ ਵਿੱਚ ਮਦਦ ਕਰਨ। ਉਨ੍ਹਾਂ ਵਪਾਰੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement