DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tractor Accident: 12-Year-Old Girl Killed: ਹਾਦਸੇ ’ਚ ਵਿਦਿਆਰਥਣ ਦੀ ਮੌਤ

ਦੂਜੀ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਜ਼ੇਰੇ-ਇਲਾਜ

  • fb
  • twitter
  • whatsapp
  • whatsapp
featured-img featured-img
ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦਿਓਲ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ।
Advertisement

ਪਿੰਡ ਸ਼ੇਰਪੁਰ ਕਲਾਂ ’ਚ ਬਾਅਦ ਦੁਪਹਿਰ ਸਕੂਲ ’ਚ ਛੁੱਟੀ ਹੋਣ ਉਪਰੰਤ ਆਪਣੇ ਘਰਾਂ ਨੂੰ ਪਰਤ ਰਹੀਆਂ ਦੋ ਵਿਦਿਆਰਥਣਾ ਨੂੰ ਤੇਜ ਰਫ਼ਤਾਰ ਟਰੈਕਟਰ ਚਾਲਕ ਨੇ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ’ਚ ਛੇਵੀਂ ਜਮਾਤ ਵਿੱਚ ਪੜ੍ਹਦੀ 12 ਸਾਲਾਂ ਵਿਦਿਆਰਥਣ ਅੰਮ੍ਰਿਤਪ੍ਰੀਤ ਕੌਰ ਪੁੱਤਰੀ ਜਗਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸਦੀ ਸਾਥਣ ਦੀਪ ਕੌਰ ਪੁੱਤਰੀ ਮਨਜਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾ ਅੰਮ੍ਰਿਤਪ੍ਰੀਤ ਕੌਰ ਦੇ ਦਾਦਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਲੜਕੀਆਂ ਛੁੱਟੀ ਮਗਰੋਂ ਘਰ ਆ ਰਹੀਆਂ ਸਨ ਕਿ ਤੇਜ਼ ਰਫ਼ਤਾਰ ਟਰੈਕਟਰ ਚਾਲਕ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮੌਕੇ ’ਤੇ ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦਿਓਲ ਆਪਣੀ ਟੀਮ ਨਾਲ ਪਹੁੰਚੇ ਤੇ ਹਾਦਸੇ ਦੀ ਜਾਂਚ ਆਰੰਭੀ। ਉਨ੍ਹਾਂ ਦੱਸਿਆ ਕਿ ਟਰੈਕਟਰ ਚਾਲਕ ਦੀ ਪਛਾਣ ਹੋ ਗਈ ਹੈ। ਪੁਲੀਸ ਨੇ ਪੀੜਤ ਧਿਰ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਜ਼ਖ਼ਮੀ ਲੜਕੀ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਲੁਧਿਆਣਾ ਭੇਜ ਦਿੱਤਾ ਗਿਆ ਹੈ। ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦਿਓਲ ਨੇ ਪੁਸ਼ਟੀ ਕੀਤੀ ਕਿ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੇਸ ਦਰਜ ਕੀਤਾ ਜਾ ਰਿਹਾ ਹੈ।

ਟਰੱਕ ਸੇਮ ਨਾਲੇ ਵਿੱਚ ਡਿੱਗਿਆ

ਗੁਰੂਸਰ ਸੁਧਾਰ (ਸੰਤੋਖ ਗਿੱਲ): ਰਾਜਸਥਾਨ ਤੋਂ ਕੈਮੀਕਲ ਦੀ ਡਿਲਵਰੀ ਦੇ ਕੇ ਮੁੱਲਾਂਪੁਰ ਦਾਖਾ ਪਰਤ ਰਹੇ ਟਰੱਕ ਚਾਲਕ ਨੂੰ ਰਾਹ ਵਿੱਚ ਨੀਂਦ ਆਉਣ ਕਾਰਨ ਦੁਪਹਿਰ ਵੇਲੇ ਹਾਦਸਾ ਵਾਪਰ ਗਿਆ। ਇੱਥੋਂ ਨਜ਼ਦੀਕੀ ਬੰਦ ਪਏ ਟੌਲ ਪਲਾਜ਼ਾ ਨੇੜੇ ਸੜਕ ਦੇ ਖ਼ਤਰਨਾਕ ਮੋੜ ’ਤੇ ਬੇਕਾਬੂ ਹੋਇਆ ਇਹ ਟਰੱਕ ਸੇਮ ਨਾਲੇ ਵਿੱਚ ਜਾ ਡਿੱਗਾ। ਹਾਦਸੇ ਤੋਂ ਬਾਅਦ ਟਰੱਕ ਪਾਣੀ ਵਿੱਚ ਧੱਸਣ ਲੱਗਾ ਅਤੇ ਚਾਲਕ ਬੇਹੋਸ਼ ਹੋ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਜੱਦੋ-ਜਹਿਦ ਤੋਂ ਬਾਅਦ ਬੇਹੋਸ਼ ਚਾਲਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੁਲਾਜ਼ਮਾਂ ਨੇ ਜ਼ਖ਼ਮੀ ਚਾਲਕ ਰਣਜੀਤ ਸਿੰਘ ਸੋਨੂੰ ਵਾਸੀ ਪਿੰਡ ਦਾਖਾ ਨੂੰ ਤੁਰੰਤ ਸੁਧਾਰ ਬਾਜ਼ਾਰ ਸਥਿਤ ਚੋਪੜਾ ਨਰਸਿੰਗ ਹੋਮ ਦਾਖ਼ਲ ਕਰਵਾਇਆ ਤੇ ਪਰਿਵਾਰਕ ਮੈਂਬਰਾਂ ਅਤੇ ਟਰੱਕ ਮਾਲਕਾਂ ਨਾਲ ਸੰਪਰਕ ਕਰ ਕੇ ਹਾਦਸੇ ਦੀ ਜਾਣਕਾਰੀ ਦਿੱਤੀ ਗਈ।

Advertisement
Advertisement
×