ਹੈਰੋਇਨ ਸਣੇ ਤਿੰਨ ਨੌਜਵਾਨ ਕਾਬੂ
ਥਾਣਾ ਸੁਧਾਰ ਦੀ ਪੁਲੀਸ ਨੇ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਕੋਲੋਂ ਕਰੀਬ ਗਿਆਰਾਂ ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਾਂਚ ਅਫ਼ਸਰ ਸੁਖਦੇਵ ਸਿੰਘ ਅਨੁਸਾਰ ਦੁਪਹਿਰ ਸਮੇਂ ਪਿੰਡ ਘੁਮਾਣ ਤੋਂ ਮੋਹੀ ਜਾਂਦੇ ਸਮੇਂ ਸੇਮ ਪੁਲ ਨੇੜੇ ਟਿਊਬਵੈੱਲ ਦੇ...
Advertisement
ਥਾਣਾ ਸੁਧਾਰ ਦੀ ਪੁਲੀਸ ਨੇ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਕੋਲੋਂ ਕਰੀਬ ਗਿਆਰਾਂ ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਾਂਚ ਅਫ਼ਸਰ ਸੁਖਦੇਵ ਸਿੰਘ ਅਨੁਸਾਰ ਦੁਪਹਿਰ ਸਮੇਂ ਪਿੰਡ ਘੁਮਾਣ ਤੋਂ ਮੋਹੀ ਜਾਂਦੇ ਸਮੇਂ ਸੇਮ ਪੁਲ ਨੇੜੇ ਟਿਊਬਵੈੱਲ ਦੇ ਕੋਠੇ ਕੋਲ ਤਿੰਨ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿੱਚ ਦੇਖਿਆ। ਉਨ੍ਹਾਂ ਦੀ ਤਲਾਸ਼ੀ ਦੌਰਾਨ ਮਿਲਿਆ ਨਸ਼ੀਲਾ ਪਦਾਰਥ ਡਰੱਗ ਕਿੱਟ ਨਾਲ ਚੈੱਕ ਕਰਨ ’ਤੇ ਪਤਾ ਲੱਗਾ ਕਿ ਇਹ ਹੈਰੋਇਨ ਹੈ। ਮੁਲਜ਼ਮਾਂ ਵਿਰੁੱਧ ਨਸ਼ਾ ਤਸਕਰੀ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਹਿਚਾਣ ਤਜਿੰਦਰ ਸਿੰਘ ਉਰਫ਼ ਰਿੰਕੂ, ਗੁਰਮੀਤ ਸਿੰਘ ਉਰਫ਼ ਗੋਰੀ ਅਤੇ ਲਵਪ੍ਰੀਤ ਸਿੰਘ ਉਰਫ਼ ਬੱਬੂ ਸਾਰੇ ਵਾਸੀ ਪਿੰਡ ਮੋਹੀ ਵਜੋਂ ਹੋਈ। ਤਿੰਨ ਮੁਲਜ਼ਮਾਂ ਨੂੰ ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਅਦਾਲਤ ਵੱਲੋਂ ਉਨ੍ਹਾਂ ਨੂੰ ਜੁਡੀਸ਼ਲ ਰਿਮਾਂਡ ਉਪਰ ਭੇਜ ਦਿੱਤਾ ਗਿਆ।
Advertisement
Advertisement
×

