ਹਾਦਸਿਆਂ ’ਚ ਤਿੰਨ ਜਣੇ ਜ਼ਖ਼ਮੀ
ਇਥੇ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲਾ ਹਾਦਸਾ ਥਾਣਾ ਕੂੰਮ ਕਲਾਂ ਦੇ ਇਲਾਕੇ ਵਿੱਚ ਪੈਂਦੇ ਐੱਚ ਕੇ ਪੈਟਰੋਲ ਪੰਪ ਕਟਾਣੀ ਕਲਾਂ ਨੇੜੇ ਵਾਪਰਿਆ...
Advertisement
ਇਥੇ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲਾ ਹਾਦਸਾ ਥਾਣਾ ਕੂੰਮ ਕਲਾਂ ਦੇ ਇਲਾਕੇ ਵਿੱਚ ਪੈਂਦੇ ਐੱਚ ਕੇ ਪੈਟਰੋਲ ਪੰਪ ਕਟਾਣੀ ਕਲਾਂ ਨੇੜੇ ਵਾਪਰਿਆ ਜਿਥੇ ਸਤਪਿੰਦਰ ਸਿੰਘ ਵਾਸੀ ਪਿੰਡ ਖੋਖਰਾ ਥਾਣਾ ਮਾਛੀਵਾੜਾ ਸਾਹਿਬ ਆਪਣੀ ਕਾਰ ਤੇ ਜਾ ਰਿਹਾ ਸੀ ਤਾਂ ਕਟਾਣੀ ਕਲਾਂ ਪੁਲ ਤੋਂ ਕੁਹਾੜਾ ਵਾਲੇ ਪਾਸੇ ਹੇਠਾਂ ਉੱਤਰਦਿਆਂ ਮੋਹਿਤ ਸ਼ੁਕਲਾ ਅਤੇ ਭਵਨਦੀਪ ਵਾਸੀ ਪਿੰਡ ਛੰਦੜਾ ਨੇ ਲਾਪਰਵਾਹੀ ਨਾਲ ਕਾਰ ਚਲਾਉਂਦਿਆਂ ਉਸ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ। ਪੁਲੀਸ ਨੇ ਮੋਹਿਤ ਸ਼ੁਕਲਾ ਨੂੰ ਗ੍ਰਿਫ਼ਤਾਰ ਕਰ ਕੇ ਕਾਰ ਕਬਜ਼ੇ ਵਿੱਚ ਲੈ ਲਈ ਹੈ ਅਤੇ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੂਜੇ ਹਾਦਸੇ ਦੋ ਜਣੇ ਜ਼ਖ਼ਮੀ ਹੋ ਗਏ।
Advertisement
Advertisement
×

