ਲੁੱਟ-ਖੋਹ ਕਰਨ ਵਾਲੇ ‘ਆਟੋ ਰਿਕਸ਼ਾ’ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ਲੁੱਟ-ਖੋਹ ਕਰਨ ਵਾਲੇ ‘ਆਟੋ ਰਿਕਸ਼ਾ’ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

‘ਆਟੋ ਰਿਕਸ਼ਾ’ ਗਰੋਹ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਸੁਰਿੰਦਰ ਮੋਹਨ ਸਿੰਘ ।

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 4 ਮਾਰਚ

ਆਟੋ ’ਚ ਸਵਾਰੀਆਂ ਨੂੰ ਬਿਠਾ ਕੇ ਸੁੰਨਸਾਨ ਥਾਵਾਂ ’ਤੇ ਲਿਜਾ ਕੇ ਹਥਿਆਰ ਵਿਖਾ ਕੇ ਲੁੱਟ-ਖੋਹ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਸੀਆਈਏ-2 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇਰ ਰਾਤ ਨੂੰ ਸਵਾਰੀਆਂ ਨੂੰ ਉਨ੍ਹਾਂ ਦੀ ਮੰਜ਼ਲ ’ਤੇ ਪਹੁੰਚਾਉਣ ਲਈ ਬਿਠਾਉਂਦੇ ਸਨ ਤੇ ਮੌਕਾ ਦੇਖ ਕੇ ਸਵਾਰੀਆਂ ਤੋਂ ਲੁੱਟ-ਖੋਹ ਕਰ ਕੇ ਫ਼ਰਾਰ ਹੋ ਜਾਂਦੇ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਸ਼ੇਰਪੁਰ ਇਲਾਕੇ ’ਚ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਲੁੱਟ ਦੀਆਂ ਵਾਰਦਾਤਾਂ ’ਚ ਵਰਤੇ ਜਾਣ ਵਾਲੇ ਦੋ ਆਟੋ ਤੇ ਵੱਖ-ਵੱਖ ਕੰਪਨੀਆਂ ਦੇ 10 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਮਾਮਲੇ ’ਚ ਥਾਣਾ ਮੋਤੀ ਨਗਰ ’ਚ ਫਤਹਿਗੜ੍ਹ ਸਾਹਿਬ ਦੇ ਪਿੰਡ ਚੁੰਨੀ ਵਾਸੀ ਦਿਲਬਾਗ ਸਿੰਘ, ਸ਼ੇਰਪੁਰ ਕਲਾਂ ਵਾਸੀ ਦੀਪਕ ਸਿੰਘ ਤੇ ਮੋਤੀ ਨਗਰ ਸਥਿਤ ਮੁਹੱਲਾ ਬਾਬਾ ਗੱਜਾ ਜੈਨ ਕਾਲੋਨੀ ਵਾਸੀ ਰਾਜਨ ਕੁਮਾਰ ਉਰਫ਼ ਰਾਜਨ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦਾ ਪੁਲੀਸ ਰਿਮਾਂਡ ਲਿਆ ਹੈ। ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਪ੍ਰਵੀਨ ਰਣਦੇਵ ਨੇ ਦੱਸਿਆ ਕਿ ਪੁਲੀਸ ਨੇ ਸ਼ੇਰਪੁਰ ਦੇ ਕੋਲ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਸਵਾਰੀਆਂ ਤੋਂ ਲੁੱਟ-ਖੋਹ ਕਰਦੇ ਹਨ। ਪੁਲੀਸ ਨੇ ਨਾਕਾਬੰਦੀ ਦੌਰਾਨ ਇਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਵੱਖ-ਵੱਖ ਕੰਪਨੀਆਂ ਦੇ 10 ਮੋਬਾਈਲ ਫੋਨ ਤੇ ਵਾਰਦਾਤਾਂ ’ਚ ਵਰਤੇ ਜਾਣ ਵਾਲੇ ਆਟੋ ਬਰਾਮਦ ਕੀਤੇ ਹਨ। ਇੰਸਪੈਕਟਰ ਪ੍ਰਵੀਨ ਨੇ ਦੱਸਿਆ ਕਿ ਮੁਲਜ਼ਮ ਰੇਲਵੇ ਸਟੇਸ਼ਨ, ਬੱਸ ਅੱਡੇ ਜਾਂ ਫਿਰ ਸ਼ਹਿਰ ਦੇ ਹੋਰ ਇਲਾਕਿਆਂ ’ਚੋਂ ਸਵਾਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਛੱਡਣ ਲਈ ਬਿਠਾ ਲੈਂਦੇ ਸਨ ਤੇ ਰਸਤੇ ’ਚ ਜਿੱਥੇ ਕੋਈ ਸੁੰਨ-ਸਾਨ ਥਾਂ ਮਿਲਦੀ, ਉਨ੍ਹਾਂ ਨੂੰ ਆਟੋ ਰੋਕ ਕੇ ਲੁੱਟ ਲੈਂਦੇ ਸਨ।

ਪੁਲੀਸ ਨੇ ਗੁਆਚੇ 61 ਮੋਬਾਈਲ ਫੋਨ ਵਾਪਸ ਕੀਤੇ

ਲੁਧਿਆਣਾ (ਟਨਸ): ਕਮਿਸ਼ਨਰੇਟ ਪੁਲੀਸ ਨੇ ਲੋਕਾਂ ਦੇ ਗੁਆਚੇ ਮੋਬਾਈਲ ਫੋਨ ਲੱਭ ਕੇ ਉਨ੍ਹਾਂ ਨੂੰ ਸੌਂਪ ਦਿੱਤੇ ਹਨ। ਪੁਲੀਸ ਕਮਿਸ਼ਨਰੇਟ ਵੱਲੋਂ ਪੁਲੀਸ ਲਾਈਨ ’ਚ ਇੱਕ ਸਮਾਗਮ ਕਰ ਕੇ ਲੋਕਾਂ ਨੂੰ ਫੋਨ ਕਰਕੇ ਬੁਲਾਇਆ ਗਿਆ ਅਤੇ ਫੋਨ ਵਾਪਸ ਕੀਤੇ ਗਏ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਲੋਕਾਂ ਦੇ ਇਹ ਮੋਬਾਈਲ ਫੋਨ ਕਾਫ਼ੀ ਸਮਾਂ ਪਹਿਲਾਂ ਗੁੰਮ ਹੋਏ ਸਨ। ਉਨ੍ਹਾਂ ਵੱਲੋਂ ਕਾਫ਼ੀ ਭਾਲ ਕੀਤੀ ਗਈ ਸੀ, ਪਰ ਫੋਨ ਬੰਦ ਹੋਣ ਕਾਰਨ ਨਹੀਂ ਮਿਲੇ। ਟੈਕਨੀਕਲ ਸਪੋਰਟ ਰਾਹੀਂ ਇੰਨ੍ਹਾਂ ਫੋਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਫੋਨਾਂ ਦੀ ਭਾਲ ਕਰਨ ਮਗਰੋਂ 61 ਮੋਬਾਈਲ ਫੋਨ ਪੁਲੀਸ ਨੇ ਬਰਾਮਦ ਕੀਤੇ। ਇਸ ਤੋਂ ਬਾਅਦ ਉਨ੍ਹਾਂ ਫੋਨਾਂ ਨੂੰ ਮਾਲਕਾਂ ਦੇ ਹਵਾਲੇ ਕਰ ਦਿੱਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All