ਸੜਕ ਹਾਦਸਿਆਂ ’ਚ ਤਿੰਨ ਮੌਤਾਂ

ਸੜਕ ਹਾਦਸਿਆਂ ’ਚ ਤਿੰਨ ਮੌਤਾਂ

ਹਲਵਾਰਾ ਨੇਡ਼ੇ ਘਟਨਾ ਸਥਲ ’ਤੇ ਖਡ਼੍ਹੇ ਰਾਹਗੀਰ

ਗੁਰਿੰਦਰ ਸਿੰਘ

ਲੁਧਿਆਣਾ, 2 ਜੂਨ

 

ਮੁੱਖ ਅੰਸ਼

  • ਤੇਜ਼ ਰਫ਼ਤਾਰ ਕੰਟੇਨਰ ਨੇ ਪਿੱਛੋਂ ਆਟੋ ਿਰਕਸ਼ਾ ਨੂੰ ਮਾਰੀ ਟੱਕਰ

ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਹੋਏ 2 ਸੜਕ ਹਾਦਸਿਆਂ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦ ਕਿ ਇੱਕ ਗੰਭੀਰ ਜ਼ਖਮੀ ਹੈ। ਉਸ ਨੂੰ ਇਲਾਜ ਲਈ ਈਐਸਆਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸਿੱਧਵਾਂ ਕਲਾਂ ਕੈਨਾਲ ਰੋਡ ਉੱਤੇ ਤੇਜ਼ ਰਫ਼ਤਾਰ ਛੋਟੇ ਹਾਥੀ ਨੇ ਦੋ ਸਾਈਕਲ ਸਵਾਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਦੌਰਾਨ ਨਾਮਾਲੂਮ ਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਦੂਜਾ ਬਦਰੀ ਪ੍ਰਸ਼ਾਦ ਜ਼ਖ਼ਮੀ ਹੋ ਗਿਆ। ਪੁਲੀਸ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਬਦਰੀ ਪ੍ਰਸ਼ਾਦ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਦੀ ਸ਼ਿਕਾਇਤ ਉੱਤੇ ਕਿਸ਼ਨ ਵਾਸੀ ਦੁਆਰਕਾ ਇਨਕਲੇਵ ਨੇੜੇ ਗਊਸ਼ਾਲਾ ਹੰਬੜਾ ਰੋਡ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਚਿੱਟਾ ਹਾਥੀ ਵੀ ਕਬਜ਼ੇ ਵਿੱਚ ਲੈ ਲਿਆ ਹੈ।ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਕੰਟੇਨਰ ਦੀ ਆਟੋ ਰਿਕਸ਼ਾ ਨਾਲ ਹੋਈ ਟੱਕਰ ਵਿੱਚ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਹੈ। ਨੀਚੀ ਮੰਗਲੀ ਵਾਸੀ ਰੌਸ਼ਨ ਚਤੁਰਵੇਦੀ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਅਦਿੱਤਿਆ ਚਤੁਰਵੇਦੀ ਆਟੋ ਰਿਕਸ਼ਾ ਚਲਾਉਂਦਾ ਹੈ। ਬੀਤੀ ਸ਼ਾਮ ਅੱਠ ਵਜੇ ਦੇ ਕਰੀਬ ਜਦੋਂ ਉਹ ਸਵਾਰੀਆਂ ਛੱਡ ਕੇ ਆਪਣੇ ਘਰ ਆ ਰਿਹਾ ਸੀ ਤਾਂ ਐੱਚਡੀਐੱਫਸੀ ਬੈਂਕ ਪਿੰਡ ਨੀਚੀ ਮੰਗਲੀ ਨੇੜੇ ਪਿੱਛੋਂ ਆ ਰਹੇ ਤੇਜ਼ ਰਫਤਾਰ ਕੰਟੇਨਰ ਨੇ ਆਟੋ ਰਿਕਸ਼ਾ ਵਿੱਚ ਟੱਕਰ ਮਾਰੀ ਜਿਸ ਨਾਲ ਉਸ ਦਾ ਪਿਤਾ ਜ਼ਖਮੀ ਹੋ ਗਿਆ। ਉਸ ਨੂੰ ਫੋਰਨ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੁਰਘਟਨਾ ਤੋਂ ਬਾਅਦ ਕੰਟੇਨਰ ਚਾਲਕ ਕੰਟੇਨਰ ਸਮੇਤ ਫ਼ਰਾਰ ਹੋ ਗਿਆ।

ਟੁੱਿਟਆ ਐਕਟਿਵਾ।

ਐਕਟਿਵਾ ਅਤੇ ਕਾਰ ਦੀ ਸਿੱਧੀ ਟੱਕਰ ਵਿੱਚ ਨੌਜਵਾਨ ਦੀ ਮੌਤ

ਗੁਰੂਸਰ ਸੁਧਾਰ (ਸੰਤੋਖ ਗਿੱਲ): ਭਾਰਤੀ ਹਵਾਈ ਸੈਨਾ ਹਲਵਾਰਾ ਦੀ ਹਵਾਈ ਪੱਟੀ ਦੇ ਨੇੜੇ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਐਕਟਿਵਾ ਅਤੇ ਕਾਰ ਦੀ ਸਿੱਧੀ ਟੱਕਰ ਵਿਚ ਐਕਟਿਵਾ ਸਵਾਰ 26 ਸਾਲਾ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਥਾਣਾ ਸੁਧਾਰ ਦੀ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਅਤੇ ਹਾਦਸੇ ਦਾ ਸ਼ਿਕਾਰ ਕਾਰ ਅਤੇ ਐਕਟਿਵਾ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ। ਪਿੰਡ ਹਲਵਾਰਾ ਦਾ ਰਹਿਣ ਵਾਲਾ 26 ਸਾਲਾ ਨੌਜਵਾਨ ਕਿਰਪਾਲ ਸਿੰਘ ਪੁੱਤਰ ਬਲਦੇਵ ਸਿੰਘ ਆਪਣੀ ਐਕਟਿਵਾ ’ਤੇ ਹਲਵਾਰਾ ਤੋਂ ਮੁੱਲਾਂਪੁਰ ਵੱਲ ਜਾ ਰਿਹਾ ਸੀ ਜਦਕਿ ਭਾਰਤੀ ਸਟੇਟ ਬੈਂਕ ਦੀ ਏਅਰ ਫੋਰਸ ਹਲਵਾਰਾ ਬਰਾਂਚ ਦੇ ਮੈਨੇਜਰ ਲਲਿਤ ਬਾਂਸਲ ਆਪਣੀ ਡਿਊਟੀ ਤੋਂ ਬਾਅਦ ਕਾਰ ’ਤੇ ਮੰਡੀ ਅਹਿਮਦਗੜ੍ਹ ਨੂੰ ਘਰ ਵਾਪਸ ਜਾ ਰਹੇ ਸਨ ਕਿ ਹਵਾਈ ਪੱਟੀ ਲਾਗੇ ਸਿੱਧੀ ਟੱਕਰ ਹੋ ਗਈ। ਥਾਣਾ ਸੁਧਾਰ ਦੀ ਪੁਲੀਸ ਅਨੁਸਾਰ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸੁਧਾਰ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All