ਦੋ ਕਾਰਾਂ ਦੀ ਟੱਕਰ ਕਾਰਨ ਤਿੰਨ ਜ਼ਖ਼ਮੀ
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਚੱਲ ਰਹੇ ਨਿਰਮਾਣ ਦੌਰਾਨ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ, ਜਿਸ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮਾਰਗ ’ਤੇ ਨਿਰਮਾਣ ਕਾਰਜ ਜਾਰੀ ਹਨ। ਇਸ ਕਾਰਨ ਪਿੰਡ ਚੌਂਕੀਮਾਨ ਵਾਲੇ ਕੱਟ ਤੋਂ ਸੜਕ ਦਾ ਇੱਕ...
Advertisement
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਚੱਲ ਰਹੇ ਨਿਰਮਾਣ ਦੌਰਾਨ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ, ਜਿਸ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮਾਰਗ ’ਤੇ ਨਿਰਮਾਣ ਕਾਰਜ ਜਾਰੀ ਹਨ। ਇਸ ਕਾਰਨ ਪਿੰਡ ਚੌਂਕੀਮਾਨ ਵਾਲੇ ਕੱਟ ਤੋਂ ਸੜਕ ਦਾ ਇੱਕ ਪਾਸਾ ਬੰਦ ਕਰ ਕੇ ਆਵਾਜਾਈ ਇੱਕ ਪਾਸਿਓਂ ਚਲਾਈ ਗਈ ਹੈ। ਆਵਾਜਾਈ ਜ਼ਿਆਦਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਵਧਿਆ ਹੋਇਆ ਹੈ। ਅੱਜ ਇੱਕ ਇਨੋਵਾ ਕਾਰ, ਜਿਸ ਨੂੰ ਬਗੀਚਾ ਸਿੰਘ ਵਾਸੀ ਬੱਦੋਵਾਲ ਚਲਾ ਰਿਹਾ ਸੀ, ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾ ਗਈ। ਇਸ ਹਾਦਸੇ ’ਚ ਬਗੀਚਾ ਸਿੰਘ, ਉਸ ਦੀ ਪਤਨੀ ਅਤੇ ਦੂਜੀ ਕਾਰ ਦਾ ਚਾਲਕ, ਜੋ ਕਿ ਰੋਪੜ ਦਾ ਦੱਸਿਆ ਜਾ ਰਿਹਾ ਹੈ, ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਪੁੱਜੀ ਐੱਸ ਟੀ ਐੱਫ ਦੀ ਟੀਮ ਨੇ ਜ਼ਖ਼ਮੀਆਂ ਨੂੰ ਜਗਰਾਉਂ ਸਿਵਲ ਹਸਪਤਾਲ ਪਹੁੰਚਾਇਆ। ਹਾਦਸੇ ਕਾਰਨ ਲੰਮਾ ਸਮਾਂ ਆਵਾਜਾਈ ਠੱਪ ਰਹੀ।
Advertisement
Advertisement
×

