ਲੁਧਿਆਣਾ ਫੈਕਟਰੀ ਧਮਾਕੇ ’ਚ ਤਿੰਨ ਜ਼ਖ਼ਮੀ

ਲੁਧਿਆਣਾ ਫੈਕਟਰੀ ਧਮਾਕੇ ’ਚ ਤਿੰਨ ਜ਼ਖ਼ਮੀ

ਲੁਧਿਆਣਾ ’ਚ ਧਮਾਕੇ ਮਗਰੋਂ ਪਏ ਮਲਬੇ ਦਾ ਦ੍ਰਿਸ਼। -ਫੋਟੋ: ਅਸ਼ਵਨੀ ਧੀਮਾਨ

ਗੁਰਿੰਦਰ ਸਿੰਘ

ਲੁਧਿਆਣਾ, 25 ਅਕਤੂਬਰ

ਥਾਣਾ ਟਿੱਬਾ ਦੇ ਇਲਾਕੇ ਤਾਜਪੁਰ ਰੋਡ ਸਥਿਤ ਗੀਤਾ ਕਲੋਨੀ ਵਿੱਚ ਅੱਜ ਸਵੇਰੇ ਇਕ ਡਾਇੰਗ ਫੈਕਟਰੀ ਦਾ ਸਟੀਮਰ ਫਟਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਏਡੀ ਡਾਇੰਗ ਫੈਕਟਰੀ ਦੇ ਮਾਲਕ ਅਜੈ ਧੀਰ ਨੇ ਦੱਸਿਆ ਕਿ ਉਹ ਕੱਪੜੇ ਦੀ ਰੰਗਾਈ ਦਾ ਕੰਮ ਕਰਦੇ ਹਨ। ਰਾਤ ਵੇਲੇ ਫੈਕਟਰੀ ਵਿੱਚ ਕੁੱਲ ਪੰਜ ਮੁਲਾਜ਼ਮ ਕੰਮ ਕਰ ਰਹੇ ਸਨ। ਉਨ੍ਹਾਂ ਬਾਇਲਰ ’ਚੋਂ ਕੱਪੜਾ ਕੱਢ ਕੇ ਸਟੀਮਰ ਵਿੱਚ ਪਾ ਦਿੱਤਾ ਅਤੇ ਮਸ਼ੀਨ ਚਾਲੂ ਕਰਕੇ ਸੌਂ ਗਏ।

ਇਸ ਦੌਰਾਨ ਸਟੀਮਰ ਜ਼ਿਆਦਾ ਗਰਮ ਹੋ ਜਾਣ ਕਾਰਨ ਮਸ਼ੀਨ ਫਟ ਗਈ ਅਤੇ ਉਸ ਦੇ ਟੁਕੜੇ ਦੂਰ ਦੂਰ ਤੱਕ ਖਿੱਲਰ ਗਏ। ਮਸ਼ੀਨ ਫਟਣ ਕਾਰਨ ਫੈਕਟਰੀ ਦੀ ਇਮਾਰਤ ਨੂੰ ਨੁਕਸਾਨ ਪੁੱਜਣ ਤੋਂ ਇਲਾਵਾ ਲਾਗਲੀਆਂ ਇਮਾਰਤਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਗੁਆਂਢ ਵਿੱਚ ਇਕ ਡੇਅਰੀ ਦੀ ਕੰਧ ਵੀ ਡਿੱਗ ਪਈ, ਜਿਸ ਨਾਲ ਅੰਦਰ ਕੰਮ ਕਰ ਰਹੇ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਡਾਇੰਗ ਫੈਕਟਰੀ ਦੇ ਸਾਰੇ ਮੁਲਾਜ਼ਮ ਸਹੀ ਸਲਾਮਤ ਹਨ। ਮਸ਼ੀਨ ਦੇ ਪੁਰਜੇ ਵੱਜਣ ਕਾਰਨ ਡੇਅਰੀ ਦੇ ਇੱਕ ਮੁਲਾਜ਼ਮ ਬਾਵਰ ਦੀ ਲੱਤ ਟੁੱਟ ਗਈ ਹੈ। ਇਸ ਤੋਂ ਇਲਾਵਾ ਨਾਗਮਣੀ ਅਤੇ ਅਮਰਜੀਤ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਦਵਿੰਦਰ ਚੌਧਰੀ ਦੀ ਅਗਵਾਈ ਹੇਠ ਪੁਲੀਸ ਮੌਕੇ ’ਤੇ ਪੁੱਜ ਗਈ। ਜਾਂਚ ਮਗਰੋਂ ਉਨ੍ਹਾਂ ਦੱਸਿਆ ਕਿ ਕਿਸੇ ਵੱਲੋਂ ਇਸ ਸਬੰਧੀ ਸ਼ਿਕਾਇਤ ਦਰਜ ਨਾ ਕਰਵਾਉਣ ਕਰਕੇ ਹਾਲੇ ਤੱਕ ਕਿਸੇ ਖ਼ਿਲਾਫ਼ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All