ਸਤਲੁਜ ਦਰਿਆ ’ਚ ਹੋ ਰਹੀ ਮਾਈਨਿੰਗ ਨੇ ਲਈ ਤਿੰਨ ਲੜਕਿਆਂ ਦੀ ਜਾਨ

ਸਤਲੁਜ ਦਰਿਆ ’ਚ ਹੋ ਰਹੀ ਮਾਈਨਿੰਗ ਨੇ ਲਈ ਤਿੰਨ ਲੜਕਿਆਂ ਦੀ ਜਾਨ

ਅਕਾਸ਼ਦੀਪ ਸਿੰਘ ਦੀ ਫਾਈਲ ਫੋਟੋ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਮਈ

ਸਤਲੁਜ ਦਰਿਆ ’ਚ ਨਹਾਉਣ ਗਏ ਪਿੰਡ ਖੁਰਸ਼ੇਦਪੁਰਾ ਦੇ ਨਹਿੰਗਾਂ ਦੇ ਡੇਰੇ ਦੇ ਰਹਿਣ ਵਾਲੇ ਚਾਚੇ ਤਾਏ ਦੇ ਪਰਿਵਾਰਾਂ ਵਿੱਚੋਂ ਤਿੰਨ 13 ਤੋਂ 14 ਸਾਲ ਦੇ ਬੱਚਿਆਂ ਦੀ ਮੌਤ ਦਾ ਕਾਰਨ ਸਤਲੁਜ ਦਰਿਆ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਬਣੀ। ਅੱਜ ਤੀਜੇ ਬੱਚੇ ਅਕਾਸ਼ਦੀਪ ਸਿੰਘ ਦੀ ਵੀ ਲਾਸ਼ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਦੋ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਸਨ। ਇੱਕ ਦੀ ਰਹਿ ਗਈ ਸੀ। ਇਹ ਤਿੰਨੇ ਬੱਚੇ ਅਕਸਰ ਹੀ ਦਰਿਆ ਵਿਚ ਨਹਾਉਣ ਲਈ ਜਾਂਦੇ ਸਨ। ਹੁਣ ਵੀ ਇਹ ਬੱਚੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਉਥੇ ਨਹਾਉਣ ਲਈ ਜਾ ਰਹੇ ਸਨ ਅਤੇ ਤੀਜੇ ਦਿਨ ਨਹਾਉਂਦੇ ਸਮੇਂ ਅੱਗੇ ਚਲੇ ਗਏ। ਦਰਿਆ ਦੇ ਪੁਲ ਹੇਠਾਂ ਰੇਤ ਦੀ ਮਾਈਨਿੰਗ ਕਰ ਰਹੇ ਲੋਕਾਂ ਨੇ ਮਸ਼ੀਨ ਨਾਲ ਰੇਤ ਚੁੱਕ ਕੇ 20 ਫੁੱਟ ਤੱਕ ਡੂੰਘਾ ਟੋਆ ਬਣਾ ਦਿੱਤਾ। ਨਹਾਉਂਦੇ ਸਮੇਂ ਇਹ ਤਿੰਨੋਂ ਬੱਚੇ ਉਸੇ ਟੋਏ ਵਿੱਚ ਚਲੇ ਗਏ ਅਤੇ ਟੋਏ ਦੀ ਡੂੰਘਾਈ ਕਾਰਨ ਉਸ ਵਿੱਚੋਂ ਬਾਹਰ ਨਾ ਆ ਸਕੇ ਅਤੇ ਤਿੰਨਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ।

ਨੇੜੇ ਹੀ ਸੀ ਫ਼ੌਜ ਦਾ ਕੈਂਪ-ਸਤਲੁਜ ਦਰਿਆ ਵਿਚ ਜਿਥੇ ਇਹ ਘਟਨਾ ਵਾਪਰੀ ਹੈ ਉਸ ਤੋਂ ਥੋੜ੍ਹੀ ਦੂਰੀ ’ਤੇ ਆਰਮੀ ਕੈਂਪ ਬਣਾਇਆ ਹੋਇਆ ਹੈ। ਜਿਥੇ ਫੌਜ ਦੇ ਜਵਾਨ ਮੌਜੂਦ ਸਨ। ਡੁੱਬਦੇ ਬੱਚੇ ਇਨੀ ਆਵਾਜ਼ ਵੀ ਨਹੀਂ ਕੱਢ ਸਕੇ ਕਿ ਉਹ ਕਿਸੇ ਫੌਜੀ ਜਵਾਨ ਨੂੰ ਹੀ ਸੁਣਾਈ ਦੇ ਜਾਂਦੀ। ਇਨ੍ਹਾਂ ਬੱਚਿਆਂ ਨਾਲ ਇੱਕ ਹੋਰ ਛੋਟਾ ਬੱਚਾ ਵੀ ਸੀ, ਜਿਸ ਨੂੰ ਉਹ ਆਪਣੇ ਕੱਪੜਿਆਂ ਦੀ ਰਾਖੀ ਕਰਨ ਲਈ ਬੈਠਾ ਕੇ ਨਹਾਉਣ ਲੱਗ ਪਏ ਸਨ। ਜਦੋਂ ਉਹ ਤਿੰਨੋਂ ਕਾਫੀ ਦੇਰ ਤੱਕ ਨਹਾਉਂਦੇ ਰਹੇ ਅਤੇ ਅੱਗੇ ਚਲੇ ਗਏ ਵਾਪਸ ਨਹੀਂ ਆਏ ਤਾਂ ਉਹ ਬੱਚਾ ਘਬਰਾ ਕੇ ਉਥੋਂ ਆਪਣੇ ਪਿੰਡ ਵੱਲ ਨੂੰ ਤੁਰ ਪਿਆ। ਪਿੰਡ ਦੇ ਨੌਜਵਾਨਾਂ ਨੇ ਦਰਿਆ ਵਿੱਚ ਛਾਲ ਮਾਰ ਕੇ ਦੋ ਬੱਚਿਆਂ ਸੁਖਚੈਨ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਪਰ ਅਕਾਸ਼ਦੀਪ ਪੁੱਤਰ ਜਸਪਾਲ ਸਿੰਘ ਦੀ ਲਾਸ਼ ਮੌਕੇ ’ਤੇ ਬਰਾਮਦ ਨਹੀਂ ਹੋਈ। ਜਿਸ ਨੂੰ ਸ਼ੁੱਕਰਵਾਰ ਸਵੇਰੇ 6 ਵਜੇ ਦੇ ਕਰੀਬ ਉਸੇ ਜਗ੍ਹਾ ਤੋਂ ਥੋੜ੍ਹਾ ਅੱਗੇ ਤੋਂ ਬਰਾਮਦ ਕੀਤਾ ਗਿਆ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਵਿੱਚ ਹੀ ਕੀਤਾ ਗਿਆ। ਅਕਾਸ਼ਦੀਪ, ਸੁਖਚੈਨ ਸਿੰਘ, ਚਰਨਜੀਤ ਸਿੰਘ ਆਪਸੀ ਰਿਸ਼ਤੇਦਾਰੀ ਵਿੱਚ ਭਰਾ ਸਨ।

ਚਰਨਜੀਤ ਸਿੰਘ ਦੀਆਂ ਤਿੰਨ ਭੈਣਾਂ ਹਨ ਅਤੇ ਉਹ ਉਸ ਦਾ ਇਕਲੌਤਾ ਭਰਾ ਸੀ। ਚਰਨਜੀਤ ਸਿੰਘ ਦੀ ਭੈਣ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਅਗਲੇ ਹੀ ਦਿਨ ਵਾਪਰੀ ਮੰਦਭਾਗੀ ਘਟਨਾ ਕਾਰਨ ਉਸਦੀ ਮੌਤ ਹੋ ਗਈ ਅਤੇ ਪਰਿਵਾਰ ਦੀਆਂ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਮ੍ਰਿਤਕ ਸੁਖਚੈਨ ਸਿੰਘ ਵੀ ਘਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇਕ ਭੈਣ ਹੈ। ਜਦਕਿ ਤੀਜਾ ਬੱਚਾ ਅਕਾਸ਼ਦੀਪ ਪਰਿਵਾਰ ਵਿੱਚ ਇੱਕ ਭਰਾ ਅਤੇ ਭੈਣ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All