ਅਫ਼ੀਮ ਅਤੇ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
ਪੁਲੀਸ ਵੱਲੋਂ ਅਫ਼ੀਮ ਅਤੇ ਹੈਰੋਇਨ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਡਾਬਾ ਦੇ ਥਾਣੇਦਾਰ ਪ੍ਰਮੋਧ ਰਾਜ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਕਿਰਨਜੀਤ ਕੌਰ ਵਾਸੀ ਪਿੰਡ ਲਲਤੋਂ ਖੁਰਦ ਅਤੇ ਸਮਰ ਨੂੰ ਛਾਪੇ ਦੌਰਾਨ ਬਸੰਤ ਨਗਰ...
Advertisement
ਪੁਲੀਸ ਵੱਲੋਂ ਅਫ਼ੀਮ ਅਤੇ ਹੈਰੋਇਨ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਡਾਬਾ ਦੇ ਥਾਣੇਦਾਰ ਪ੍ਰਮੋਧ ਰਾਜ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਕਿਰਨਜੀਤ ਕੌਰ ਵਾਸੀ ਪਿੰਡ ਲਲਤੋਂ ਖੁਰਦ ਅਤੇ ਸਮਰ ਨੂੰ ਛਾਪੇ ਦੌਰਾਨ ਬਸੰਤ ਨਗਰ ਤੋਂ ਕਾਰ ਬਲੀਨੋ ਵਿੱਚੋਂ 191.84 ਗ੍ਰਾਮ ਅਫੀਮ, ਇੱਕ ਲੈਪਟਾਪ ਸਮੇਤ ਚਾਰਜਰ ਅਤੇ ਇੱਕ ਲੇਡੀਜ਼ ਪਰਸ ਜਿਸ ਵਿੱਚ ਕਾਗਜ਼ਾਤ ਸਨ, ਬਰਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਟਿੱਬਾ ਦੇ ਥਾਣੇਦਾਰ ਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਪ੍ਰੇਮ ਗੋਇਲ ਵਾਸੀ ਨਿਊ ਪੰਜਾਬੀ ਬਾਗ ਟਿੱਬਾ ਰੋਡ ਨੂੰ ਤਿਕੋਣੀ ਪਾਰਕ ਰੋਡ ਸਾਈਡ ਤੋਂ ਪੈਦਲ ਆਉਂਦਿਆਂ ਸ਼ੱਕ ਦੀ ਬਿਨਾਅ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
Advertisement
Advertisement
×

