Manuke Gym Firing Case ’ਚ ਤਿੰਨ ਗ੍ਰਿਫ਼ਤਾਰ
ਪਿੰਡ ਮਾਣੂੰਕੇ ਵਿੱਚ ਜਿਮ ਦੇ ਬਾਹਰ ਨੌਜਵਾਨ ਗਗਨਦੀਪ ਸਿੰਘ ’ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ 24 ਘੰਟਿਆਂ ਅੰਦਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ ਐੱਸ ਪੀ ਡਾ. ਅੰਕੁਰ ਗੁਪਤਾ ਅਤੇ ਐੱਸ ਪੀ (ਡੀ) ਰਾਜਨ ਸ਼ਰਮਾ ਨੇ...
Advertisement
ਪਿੰਡ ਮਾਣੂੰਕੇ ਵਿੱਚ ਜਿਮ ਦੇ ਬਾਹਰ ਨੌਜਵਾਨ ਗਗਨਦੀਪ ਸਿੰਘ ’ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ 24 ਘੰਟਿਆਂ ਅੰਦਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ ਐੱਸ ਪੀ ਡਾ. ਅੰਕੁਰ ਗੁਪਤਾ ਅਤੇ ਐੱਸ ਪੀ (ਡੀ) ਰਾਜਨ ਸ਼ਰਮਾ ਨੇ ਦੱਸਿਆ ਕਿ ਮੁੱਖ ਮੁਲਜ਼ਮ ਪ੍ਰਗਟ ਸਿੰਘ ਨੇ ਗਗਨਦੀਪ ’ਤੇ ਗੋਲੀ ਚਲਾਈ ਸੀ, ਪਰ ਉਸ ਦੇ ਝੁਕਣ ਕਾਰਨ ਜਾਨ ਬਚ ਗਈ। ਵਾਰਦਾਤ ਮਗਰੋਂ ਪ੍ਰਗਟ ਨੇ ਹਥਿਆਰ ਭਗਵੰਤ ਸਿੰਘ ਅਤੇ ਰੁਲਦੂ ਸਿੰਘ ਨੂੰ ਦੇ ਦਿੱਤੇ ਸਨ। ਸਬ-ਇੰਸਪੈਕਟਰ ਗੁਰਸੇਵਕ ਸਿੰਘ ਅਤੇ ਸੀ ਆਈ ਏ ਇੰਚਾਰਜ ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਤਿੰਨਾਂ ਨੂੰ ਕਾਬੂ ਕਰ ਕੇ ਵਾਰਦਾਤ ਸਮੇਂ ਵਰਤੀ ਕਾਰ, ਦੋ ਪਿਸਤੌਲ, ਇੱਕ ਕੱਟਾ ਅਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
Advertisement
Advertisement
×
