DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਹਿਣੇ ਤੇ ਨਕਦੀ ਚੋਰੀ

ਇੱਥੇ ਚੋਰ ਇੱਕ ਘਰ ਦੀ ਅਲਮਾਰੀ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ। ਜਨਤਾ ਨਗਰ ਮੇਨ ਗਿੱਲ ਰੋਡ ਵਾਸੀ ਸੰਪੂਰਨ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਦੋ ਔਰਤਾਂ ਸਣੇ ਤਿੰਨ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ।...

  • fb
  • twitter
  • whatsapp
  • whatsapp
Advertisement

ਇੱਥੇ ਚੋਰ ਇੱਕ ਘਰ ਦੀ ਅਲਮਾਰੀ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ। ਜਨਤਾ ਨਗਰ ਮੇਨ ਗਿੱਲ ਰੋਡ ਵਾਸੀ ਸੰਪੂਰਨ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਦੋ ਔਰਤਾਂ ਸਣੇ ਤਿੰਨ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਮਕਾਨ ਮਾਲਕ ਸੰਪੂਰਨ ਸਿੰਘ ਅਨੁਸਾਰ ਇਹ ਵਾਰਦਾਤ 24 ਤੋਂ 27 ਫਰਵਰੀ ਦੇ ਵਿਚਕਾਰ ਹੋਈ। ਅਣਪਛਾਤੇ ਚੋਰਾਂ ਨੇ ਘਰ ਵਿੱਚ ਦਾਖਲ ਹੋ ਕੇ ਅਲਮਾਰੀ ਦੇ ਤਾਲੇ ਤੋੜੇ ਅਤੇ ਅਲਮਾਰੀ ਵਿੱਚੋਂ ਸੋਨੇ ਦੇ ਗਹਿਣੇ, ਚਾਂਦੀ ਦਾ ਸਿੱਕਾ, 400 ਤੋਂ 500 ਆਸਟਰੇਲੀਅਨ ਡਾਲਰ ਅਤੇ 2 ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ। ਚੋਰਾਂ ਨੇ ਨਾ ਸਿਰਫ਼ ਗਹਿਣੇ ਅਤੇ ਨਗਦੀ ਚੋਰੀ ਕੀਤੀ ਬਲਕਿ ਘਰ ਵਿੱਚੋਂ ਖਾਣ-ਪੀਣ ਦੀਆਂ ਚੀਜ਼ਾਂ ਵੀ ਚੋਰੀ ਕਰ ਲਈਆਂ। ਥਾਣਾ ਡਿਵੀਜ਼ਨ ਨੰਬਰ-6 ਦੇ ਥਾਣੇਦਾਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੋ ਔਰਤਾਂ ਅਤੇ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Advertisement
×