ਸਬ ਸੈਂਟਰ ਮਲਕ ’ਚੋਂ ਸਾਮਾਨ ਚੋਰੀ

ਸਬ ਸੈਂਟਰ ਮਲਕ ’ਚੋਂ ਸਾਮਾਨ ਚੋਰੀ

ਕੂੰਮਕਲਾਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ।

ਪੱਤਰ ਪ੍ਰੇਰਕ
ਜਗਰਾਉਂ, 4 ਅਗਸਤ

ਇਥੇ ਨੇੜਲੇ ਪਿੰਡ ਮਲਕ ਦੇ ‘ਸਿਹਤ ਅਤੇ ਤੰਦਰੁਸਤੀ ਕੇਂਦਰ’ (ਸਬ-ਸੈਂਟਰ)’ਚ ਬੀਤੀ ਰਾਤ ਚੋਰਾਂ ਨੇ ਜ਼ਿੰਦਰੇ ਭੰਨ੍ਹ ਕੇ ਚੋਰੀ ਕੀਤੀ ਅਤੇ ਕਰੀਬ 45 ਹਜ਼ਾਰ ਦੀ ਕੀਮਤ ਦਾ ਸਾਮਾਨ ਲੈ ਗਏ, ਕੇਂਦਰ ਦੇ ਮੁਲਾਜ਼ਮਾਂ ਨੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। ਕੇਂਦਰ ’ਚ ਤਾਇਨਾਤ ਸਿਹਤ ਵਿਭਾਗ ਦੇ ਮੁਲਾਜ਼ਮ ਜਸਪ੍ਰੀਤ ਕੌਰ ਅਤੇ ਸਟਾਫ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਬੀਤੇ ਦਿਨ ਕੇਂਦਰ ਨੂੰ ਠੀਕ-ਠਾਕ ਤਾਲਾ ਮਾਰ ਕੇ ਗਏ ਸਨ। ਅੱਜ ਸਵੇਰੇ ਜਦੋਂ ਸਫ਼ਾਈ ਕਰਨ ਵਾਲ਼ੀ ਔਰਤ ਕੇਂਦਰ ’ਚ ਪੁੱਜੀ ਤਾਂ ਉਸਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ ਤੇ ਦਰਵਾਜ਼ਾ ਖੁੱਲ੍ਹਾ ਸੀ। ਪੁਲੀਸ ਦੀ ਹਾਜ਼ਰੀ ’ਚ ਜਦੋਂ ਅੰਦਰ ਦੇਖਿਆ ਤਾਂ ਇਨਵਰਟਰ ਸਮੇਤ ਬੈਟਰੀ, ਗੈਸ ਸਿਲੰਡਰ, ਭਾਂਡੇ, ਭਾਰ ਤੋਲਣ ਵਾਲੀ ਮਸ਼ੀਨ, ਸ਼ੂਗਰ ਜਾਂਚ ਕਰਨ ਵਾਲੀਆਂ ਮਸ਼ੀਨਾਂ, ਬੀ.ਪੀ.ਅਪਰੇਟਸ, ਐੱਚਬੀ ਹੀਟਰ, ਸਟੀਲ ਦੀਆਂ ਟਰੇਆਂ, ਸਟੈਥੋ, ਪਰਦੇ, ਮੇਜ਼ ਕਵਰ ਅਤੇ ਸ਼ੂਗਰ, ਤਾਕਤ ਵਾਲੀਆਂ ਦਵਾਈਆਂ ਆਦਿ ਸਾਰਾ ਸਾਮਾਨ ਗਾਇਬ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਥਾਣਾ ਸਦਰ ਦੀ ਪੁਲੀਸ ਨੇ ਜਾਂਚ ਨੂੰ ਅੱਗੇ ਤੋਰਦਿਆਂ ਸੈਂਟਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ਼ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।

ਮਾਛੀਵਾੜਾ(ਗੁਰਦੀਪ ਸਿੰਘ ਟੱਕਰ): ਇਥੇ ਕੂੰਮਕਲਾਂ ਪੁਲੀਸ ਵਲੋਂ ਦੁਕਾਨਾਂ ’ਚੋਂ ਸਾਮਾਨ ਚੋਰੀ ਕਰਨ ਦੇ ਕਥਿਤ ਦੋਸ਼ ਹੇਠ 6 ਵਿਅਕਤੀ ਜਿਨ੍ਹਾਂ ’ਚ ਗੁਰਵਿੰਦਰ ਸਿੰਘ ਵਾਸੀ ਕੈਲਾਸ਼ ਨਗਰ ਮੁਹੱਲਾ ਬਾਜ਼ੀਗਰ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਵਿੱਕੀ ਤੇ ਅਕਾਸ਼ਦੀਪ (ਸਾਰੇ ਵਾਸੀ) ਕੋਠੇ ਬਸਤੀ ਅੱਠ ਚੱਕ ਧਾਲੀਵਾਲ ਕਲੋਨੀ ਜਗਰਾਉਂ ਅਤੇ ਤਰਨ ਕਪੂਰ ਵਾਸੀ ਬਾਵਾ ਕਲੋਨੀ ਵਾਸੀ ਕਾਕੋਵਾਲ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ 24-25 ਜੁਲਾਈ ਦੀ ਰਾਤ ਨੂੰ ਕਟਾਣੀ ਕਲਾਂ ਵਿੱਚ ਸਥਿਤ ਐਚ.ਆਰ. ਯੂਨੀਅਕ ਸੈਲੂਨ ਐਂਡ ਅਕੈਡਮੀ ਦੀ ਦੁਕਾਨ ’ਚੋਂ ਅਣਪਛਾਤੇ ਵਿਅਕਤੀਆਂ ਨੇ ਸ਼ਟਰ ਤੋੜ ਕੇ ਏਸੀ, ਪੈਡੀਕਿਊਰ ਮਸ਼ੀਨ, ਝੂਮਰ, 3 ਸਟੇਟਨਰ, 4 ਵੈਕਸ ਹੀਟਰ, ਫੇਸ਼ੀਅਲ ਮਸ਼ੀਨ, ਹੇਅਰ ਸਟੀਮਰ, ਕੱਪੜੇ ਤੇ ਮੈਕਅੱਪ ਦਾ ਸਮਾਨ ਚੋਰੀ ਕਰ ਲਿਆ ਸੀ।

ਇਸੇ ਤਰ੍ਹਾਂ ਚੰਡੀਗੜ੍ਹ ਰੋਡ ’ਤੇ ਸਥਿਤ ਦੀਪ ਕੁਲੈਕਸ਼ਨ ਦੀ ਦੁਕਾਨ ’ਚੋਂ ਚੋਰੀ ਹੋਈ। ਕੂੰਮਕਲਾਂ ਪੁਲੀਸ ਵਲੋਂ ਮੁਖ਼ਬਰ ਦੀ ਸੂਚਨਾ ’ਤੇ ਇਨ੍ਹਾਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਜਿਨ੍ਹਾਂ ਤੋਂ ਚੋਰੀ ਕੀਤਾ ਕਾਫ਼ੀ ਸਮਾਨ ਕਾਬੂ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਹ ਚੋਰੀ ਦਾ ਸਮਾਨ ਲਿਆਉਣ ਲਈ ਜੋ ਕਾਰ ਵਰਤੀ ਗਈ ਉਹ ਵੀ ਚੋਰੀ ਦੀ ਹੈ, ਜਿਸ ਦੀ ਬਰਾਮਦਗੀ ਲਈ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ।

ਚੋਰੀ ਦੇ ਮੋਬਾਈਲ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ

ਲੁਧਿਆਣਾ: ਇਥੇ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਜੇ ਬਲਾਕ ਭਾਈ ਰਣਧੀਰ ਸਿੰਘ ਨਗਰ ਵਾਸੀ ਨੌਜਵਾਨ ਨਵਜੋਤ ਸਿੰਘ ਨੂੰ ਚੋਰੀ ਦੇ ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਅਮਰਜੀਤ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਨੇ ਇਯਾਲੀ ਚੌਕ ਫਿਰੋਜ਼ਪੁਰ ਰੋਡ ’ਤੇ ਨਾਕਾਬੰਦੀ ਦੌਰਾਨ ਨੌਜਵਾਨ ਨੂੰ ਕਾਬੂ ਕਰਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਵਿੱਚੋਂ ਵੱਖ-ਵੱਖ ਕੰਪਨੀਆਂ ਦੇ ਚਾਰ ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਤੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ

ਸ਼ਹਿਰ

View All