ਚੇਅਰਮੈਨ ਦੀ ਨਾਜਾਇਜ਼ ਬਿਲਡਿੰਗ ’ਤੇ ਪੀਲਾ ਪੰਜਾ ਚੱਲਿਆ

ਚੇਅਰਮੈਨ ਦੀ ਨਾਜਾਇਜ਼ ਬਿਲਡਿੰਗ ’ਤੇ ਪੀਲਾ ਪੰਜਾ ਚੱਲਿਆ

ਗਗਨਦੀਪ ਅਰੋੜਾ
ਲੁਧਿਆਣਾ, 7 ਅਗਸਤ

ਸਨਅਤੀ ਸ਼ਹਿਰ ਦੀ ਮਾਰਕੀਟ ਕਮੇਟੀ ਚੇਅਰਮੈਨ ਤੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਆਏ ਦਰਸ਼ਨ ਲਾਲ ਉਰਫ਼ ਲੱਡੂ ਦੇ ਬਣੇ ਨਾਜਾਇਜ਼ ਕੰਪਲੈਕਸ ’ਤੇ ਆਖਰਕਾਰ ਸ਼ੁੱਕਰਵਾਰ ਨੂੰ ਨਗਰ ਨਿਗਮ ਦਾ ਪੀਲਾ ਪੰਜਾ ਚੱਲ ਗਿਆ। ਇਸ ਕੰਪਲੈਕਸ ਦੇ ਅੱਗੇ ਸਰਕਾਰੀ ਸੜਕ ’ਤੇ ਚਾਰ ਫੁੱਟ ਤੱਕ ਕੀਤਾ ਗਿਆ ਕਬਜ਼ਾ ਤੇ ਬਣਾਈਆਂ ਪੌੜੀਆਂ ਢਾਹ ਦਿੱਤੀਆਂ ਗਈਆਂ। ਹਾਲਾਂਕਿ ਬਿਲਡਿੰਗ ਨੂੰ ਨਾਜਾਇਜ਼ ਤਰੀਕੇ ਨਾਲ ਤਿਆਰ ਕਰਨ ਸਬੰਧੀ ਨਿਗਮ ਪਹਿਲਾਂ ਇਸਨੂੰ ਸੀਲ ਕਰ ਚੁੱਕਿਆ ਹੈ। ਲੌਕਡਾਊਨ ਦੌਰਾਨ ਵੀ ਕੰਮ ਜਾਰੀ ਰੱਖਣ ਦੇ ਮਾਮਲੇ ਸਬੰਧੀ ਨਿਗਮ ਨੇ ਪੁਲੀਸ ਕਮਿਸ਼ਨਰ ਨੂੰ 6 ਮਹੀਨੇ ਪਹਿਲਾਂ ਚਿੱਠੀ ਭੇਜ ਕੇ ਕਾਰਵਾਈ ਕਰਨ ਲਈ ਆਖਿਆ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਅੱਜ ਤੱਕ ਪੁਲੀਸ ਨੇ ਨਿਗਮ ਦੇ ਪੱਤਰ ’ਤੇ ਕੋਈ ਕਾਰਵਾਈ ਨਹੀਂ ਕੀਤੀ। ਜਾਣਕਾਰੀ ਮੁਤਾਬਕ ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਕੁਮਾਰ ਲੱਡੂ ਦਾ ਚਾਂਦ ਸਿਨੇਮਾ ਦੇ ਕੋਲ ਲਗਪਗ 260 ਗਜ਼ ’ਚ ਇੱਕ ਕੰਪਲੈਕਸ ਬਣ ਰਿਹਾ ਹੈ। ਇਸ ਬਿਲਡਿੰਗ ’ਚ ਦੋਹਰੀ ਬੇਸਮੈਂਟ ਤੋਂ ਇਲਾਵਾ 5 ਮੰਜ਼ਿਲਾਂ ਦੀ ਉਸਾਰੀ ਹੋ ਚੁੱਕੀ ਹੈ। ਜਦੋਂ ਕਿ 6ਵੀਂ ਮੰਜ਼ਿਲ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਬਿਲਡਿੰਗ ਦੀ ਉਸਾਰੀ ਦੌਰਾਨ ਰਾਜਸੀ ਰਸੂਖ ਹੋਣ ਦੇ ਚੱਲਦੇ ਸਰਕਾਰੀ ਸੜਕ ’ਤੇ ਚਾਰ ਫੁੱਟ ਛੇ ਇੰਚ ਜ਼ਮੀਨ ਕਬਜ਼ੇ ’ਚ ਲਈ ਗਈ ਹੈ। ਉਧਰ ਇਸ ਬਿਲਡਿੰਗ ਨੂੰ ਨਕਸ਼ੇ ਅਨੁਸਾਰ ਨਹੀਂ ਬਣਾਇਆ ਗਿਆ। ਨਾਜਾਇਜ਼ ਉਸਾਰੀ ਸਬੰਧੀ ਇਸਦੀ ਸ਼ਿਕਾਇਤ ਆਰਟੀਆਈ ਐਕਟਿਵਿਸਟ ਰੋਹਿਤ ਸੱਭਰਵਾਲ ਨੇ ਕੀਤੀ ਸੀ। ਇਸ ਤੋਂ ਬਾਅਦ ਨਿਗਮ ਨੇ ਕਾਰਵਾਈ ਕਰਦੇ ਹੋਏ ਇਸ ਬਿਲਡਿੰਗ ਨੂੰ ਸੀਲ ਕਰ ਦਿੱਤਾ ਸੀ। ਹੁਣ ਖੁਲਾਸਾ ਹੋਇਆ ਸੀ ਕਿ ਸੜਕ ਦੀ ਜ਼ਮੀਨ ’ਤੇ ਵੀ ਕਬਜ਼ਾ ਕੀਤਾ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All