DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Khanna 'ਚ ਕੁੱਤਿਆਂ ਦੀ ਨਸਬੰਦੀ ਕਰਨ ਵਾਲੀ ਕੰਪਨੀ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ 'ਚ; ਐੱਸ.ਡੀ.ਐੱਮ. ਵੱਲੋਂ ਰਿਕਵਰੀ ਦੇ ਆਦੇਸ਼

ਸ਼ਹਿਰ ਵਿਚ ਕੁੱਤਿਆਂ ਦੀ ਨਸਬੰਦੀ ਦਾ ਕੰਮ ਦੇਖਦੀ ਕੰਪਨੀ ਸ਼ਿਆਮ ਹੈਲਪਿੰਗ ਇਨਸਾਈਟ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਕੰਪਨੀ ਦੇ ਕੰਮਾਂ ਵਿਚ ਕਈ ਖਾਮੀਆਂ ਦੀ ਰਿਪੋਰਟ ਸਾਹਮਣੇ ਆਉਣ ’ਤੇ ਐੱਸ ਡੀ ਐੱਮ ਸਵਾਤੀ ਟਿਵਾਣਾ ਵੱਲੋਂ...

  • fb
  • twitter
  • whatsapp
  • whatsapp
featured-img featured-img
ਕੈਪਸ਼ਨ : ਸ਼ਹਿਰ ’ਚ ਘੁੰਮਦੇ ਅਵਾਰਾ ਕੁੱਤਿਆਂ ਦੀ ਤਸਵੀਰ।-ਫੋਟੋ : ਓਬਰਾਏ
Advertisement
ਸ਼ਹਿਰ ਵਿਚ ਕੁੱਤਿਆਂ ਦੀ ਨਸਬੰਦੀ ਦਾ ਕੰਮ ਦੇਖਦੀ ਕੰਪਨੀ ਸ਼ਿਆਮ ਹੈਲਪਿੰਗ ਇਨਸਾਈਟ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਕੰਪਨੀ ਦੇ ਕੰਮਾਂ ਵਿਚ ਕਈ ਖਾਮੀਆਂ ਦੀ ਰਿਪੋਰਟ ਸਾਹਮਣੇ ਆਉਣ ’ਤੇ ਐੱਸ ਡੀ ਐੱਮ ਸਵਾਤੀ ਟਿਵਾਣਾ ਵੱਲੋਂ ਸਖ਼ਤ ਰੁੱਖ ਅਖਤਿਆਰ ਕਰਦਿਆਂ ਕੁੱਤਿਆਂ ਦੀ ਨਸਬੰਦੀ ਦਾ ਟੈਂਡਰ ਕਰਦੇ ਹੋਏ ਕੰਪਨੀ ਤੋਂ ਰਿਕਵਰੀ ਦੇ ਆਦੇਸ਼ ਦਿੱਤੇ ਗਏ ਹਨ।
ਕੰਪਨੀ ਵੱਲੋਂ ਐਗਰੀਮੈਂਟ ਦੀਆਂ ਸ਼ਰਤਾਂ ਅਨੁਸਾਰ ਕੰਮ ਨਾ ਕਰਨ ’ਤੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਨੂੰ ਪੱਤਰ ਲਿਖਿਆ ਗਿਆ ਹੈ। ਜਿਸ ਵਿਚ ਲਿਖਿਆ ਗਿਆ ਕਿ ਨਗਰ ਕੌਂਸਲ ਨੇ ਸ਼ਿਆਮ ਹੈਲਪਿੰਗ ਇਨਸਾਈਟ ਕੰਪਨੀ ਨੂੰ ਵਰਕ ਆਰਡਰ ਨੰਬਰ 503 ਮਿਤੀ 13 ਅਗਸਤ 2025 ਰਾਹੀਂ ਕੁੱਤਿਆਂ ਦੀ ਨਸਬੰਦੀ ਦਾ ਕੰਮ ਅਲਾਟ ਕੀਤਾ ਸੀ ਪਰ ਕੰਪਨੀ ਵੰਲੋਂ ਨਗਰ ਕੌਂਸਲ ਖੰਨਾ ਨਾਲ ਕੀਤੇ ਐਗਰੀਮੈਂਟ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕੀਤਾ।
ਦੱਸਣਯੋਗ ਹੈ ਕਿ ਸ਼ਹਿਰ ਵਿਚ ਕੁੱਤਿਆਂ ਦੀ ਦਹਿਸ਼ਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਜੋ ਆਏ ਦਿਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਪਰ ਹੁਣ ਮਾਮਲਾ ਉਜਾਗਰ ਹੋਇਆ ਕਿ ਕੰਪਨੀ ਵੱਲੋਂ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਲੋਕ ਕੁੱਤਿਆਂ ਦੇ ਸ਼ਿਕਾਰ ਬਣਦੇ ਆ ਰਹੇ ਹਨ। ਐੱਸ ਡੀ ਐੱਮ ਕੋਲ ਵੈਟਨਰੀ ਅਫ਼ਸਰ ਪਸ਼ੂ ਹਸਪਤਾਲ ਖੰਨਾ ਜੋ ਇਸ ਕੰਮ ਦੇ ਨੋਡਲ ਅਫ਼ਸਰ ਹਨ, ਦੀ ਰਿਪੋਰਟ ਪ੍ਰਾਪਤ ਹੋਈ ਹੈ ਜਿਨ੍ਹਾਂ ਨੇ 21 ਨਵੰਬਰ 2025 ਨੂੰ ਇਸ ਸੈਂਟਰ ਦਾ ਦੌਰਾ ਕੀਤਾ ਸੀ। ਜਿਸ ਦੌਰਾਨ ਕੰਪਨੀ ਵੱਲੋਂ ਨਸਬੰਦੀ ਦਾ ਕੀਤਾ ਗਿਆ ਕੰਮ ਤਸੱਲੀਬਖਸ਼ ਨਹੀਂ ਸੀ ਜਿਸ ਸਬੰਧੀ ਕੰਪਨੀ ਨੂੰ ਲਿਖਤੀ ਪੱਤਰ ਵੀ ਭੇਜਿਆ ਗਿਆ ਸੀ।
ਇਸ ਵਿਚ ਹਦਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਕੰਪਨੀ ਵੱਲੋਂ ਨਿਯੁਕਤ ਵੈਟਰਨਰੀ ਸਰਜਨ ਨਾਲ ਮਿਲਿਆ ਜਾਵੇ, ਅਪਰੇਸ਼ਨ ਦੌਰਾਨ ਮੌਕੇ ’ਤੇ ਫੋਨ ਕਰਕੇ ਸੱਦਿਆ ਜਾਵੇ ਪਰ ਕੰਪਨੀ ਵੱਲੋਂ ਜਵਾਬ ਨਹੀਂ ਮਿਲਿਆ। ਉਨ੍ਹਾਂ ਵੱਲੋਂ 2 ਵਾਰ ਦਸੰਬਰ 2025 ਅਤੇ ਫ਼ਰਵਰੀ 2026 ਨੂੰ ਅਪਰੇਸ਼ਨ ਤੋਂ ਪ੍ਰਾਪਤ ਅੰਗਾਂ ਦੀ ਗਿਣਤੀ ਕੀਤੀ ਗਈ ਸੀ। ਕੰਪਨੀ ਕੋਲ ਕੁੱਤਿਆਂ ਨੂੰ ਲਾਏ ਜਾਣ ਵਾਲੇ ਹਲਕਾਅ ਦੇ ਟੀਕੇ ਵੀ ਮੌਜੂਦ ਨਹੀਂ ਸਨ। ਕੁੱਤਿਆਂ ਨੂੰ ਅਪਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿਚ ਲਾਈ ਜਾਣ ਵਾਲੀ ਦਵਾਈ ਦਾ ਕੋਈ ਰਿਕਾਰਡ ਨਹੀਂ ਸੀ ਅਤੇ ਨਾ ਹੀ ਬਾਓ ਮੈਡੀਕਲ ਵੇਸਟ ਸਬੰਧੀ ਜ਼ਰੂਰੀ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਸੀ।
ਐੱਸ ਡੀ ਐੱਮ ਅਨੁਸਾਰ ਕੰਪਨੀ ਦੀਆਂ ਅਨੇਕਾਂ ਖਾਮੀਆਂ ਨੂੰ ਮੁੱਖ ਰੱਖਦੇ ਹੋਏ ਐਗਰੀਮੈਂਟ ਦੀ ਸ਼ਰਤ 4.17 ਮੁਤਾਬਿਕ ਜੇਕਰ ਕੰਪਨੀ ਦੇ ਕੰਮ ਵਿਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਪ੍ਰਸ਼ਾਸ਼ਕ ਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਖੰਨਾ ਕੋਲ ਟੈਂਡਰ ਰੱਦ ਕਰਨ ਦੇ ਅਧਿਕਾਰ ਹਨ। ਇਸ ਸਬੰਧੀ ਸ਼ਾਮ ਹੈਲਪਿੰਗ ਇਨਸਾਈਟ ਕੰਪਨੀ ਦੇ ਮਾਲਕ ਮਹਿੰਦਰ ਗੁਜਰ ਨੇ ਦੱਸਿਆ ਕਿ ਟੈਂਡਰ ਅਨੁਸਾਰ ਸਾਨੂੰ ਖੰਨਾ ਸ਼ਹਿਰ ਵਿਚ 1400 ਦੇ ਕਰੀਬ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਕਿਹਾ ਗਿਆ ਸੀ ਜਦੋਂ ਕਿ ਅਸੀਂ 1402 ਕੁੱਤਿਆਂ ਨੂੰ ਕਾਬੂ ਕਰਕੇ ਟੈਂਡਰ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜੇ ਖੰਨਾ ਸ਼ਹਿਰ ਵਿਚ ਹੋਰ ਕੁੱਤਿਆਂ ਨੂੰ ਕਾਬੂ ਕਰਨਾ ਹੈ ਤਾਂ ਇਸ ਲਈ ਇਕ ਹੋਰ ਵੱਖਰਾ ਟੈਂਡਰ ਲਾਇਆ ਜਾਵੇ ਅਸੀਂ ਕੰਮ ਕਰਨ ਲਈ ਤਿਆਰ ਹਾਂ।

Advertisement
Advertisement
×