DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਈ ਪੀ ਐੱਫ ਘੁਟਾਲੇ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ

ਪਨਸਪ ਸਕਿਉਰਿਟੀ ਗਾਰਡਾਂ ਨੇ ‘ਆਪ’ ਸਰਕਾਰ ਨੂੰ ਵਾਅਦੇ ਯਾਦ ਕਰਵਾਏ

  • fb
  • twitter
  • whatsapp
  • whatsapp
featured-img featured-img
ਪਨਸਪ ਸਕਿਉਰਿਟੀ ਗਾਰਡ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਢਿੱਲੋਂ
Advertisement

ਪਨਸਪ ਵਿੱਚ ਠੇਕੇਦਾਰ ਪ੍ਰਣਾਲੀ ਅਧੀਨ ਵੱਖ-ਵੱਖ ਕੇਂਦਰਾਂ ਵਿੱਚ ਬਤੌਰ ਸਕਿਉਰਿਟੀ ਗਾਰਡ ਕੰਮ ਕਰਦੇ ਮੁਲਾਜ਼ਮਾਂ ਨੇ ਈ ਪੀ ਐੱਫ ਖਾਤਿਆਂ ਵਿੱਚ ਸਤੰਬਰ, 2025 ਤੋਂ ਜੂਨ, 2026 ਤੱਕ ਕਟੌਤੀ ਫੰਡ ਜਮ੍ਹਾਂ ਨਾ ਹੋਣ ਦਾ ਸਖਤ ਨੋਟਿਸ ਲੈਂਦਿਆਂ ਸੰਘਰਸ਼ ਦਾ ਬਿਗਲ ਵਜਾਉਣ ਦਾ ਐਲਾਨ ਕੀਤਾ ਹੈ।

ਪਨਸਪ ਅਧਿਕਾਰੀਆਂ ਖ਼ਿਲਾਫ਼ ਰੋਸ ਜਾਹਿਰ ਕਰਦਿਆਂ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਈ ਪੀ ਐੱਫ ਘੁਟਾਲਾ ਪਨਸਪ ਅਧਿਕਾਰੀਆਂ ਅਤੇ ਠੇਕੇਦਾਰੀ ਸਿਸਟਮ ਦੀ ਮਿਲੀਭੁਗਤ ਦਾ ਨਤੀਜਾ ਹੈ। ਠੇਕੇਦਾਰੀ ਪ੍ਰਣਾਲੀ ਅਧੀਨ ਅਪਰੈਲ, 2025 ਤੋਂ ਸਕਿਉਰਿਟੀ ਗਾਰਡ ਦੀ ਤਨਖ਼ਾਹ 11,390 ਰੁਪਏ ਮਿਥੀ ਗਈ ਸੀ, ਜਦ ਕਿ ਸਕਿਉਰਿਟੀ ਗਾਰਡਾਂ ਦੇ ਖਾਤੇ 10,012 ਰੁਪਏ ਹੀ ਪਾਏ ਜਾਂਦੇ ਹਨ। ਇਸ ਕਾਰਨ ਸਕਿਉਰਿਟੀ ਗਾਰਡ ਨੂੰ ਹਰ ਮਹੀਨੇ ਦੀ ਤਨਖਾਹ ਵਿੱਚ 1378 ਰੁਪਏ ਘੱਟ ਮਿਲਦੇ ਹਨ। ਪੀੜਤ ਸਕਿਉਰਟੀ ਗਾਰਡਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਤਾ ਪ੍ਰਾਪਤੀ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਆਖਿਆ ਕਿ ਕੀਤੇ ਵਾਅਦੇ ਮੁਤਾਬਕ ਠੇਕੇਦਾਰੀ ਸਿਸਟਮ ਖਤਮ ਕਰ ਕੇ ਕੱਚੇ ਅਤੇ ਠੇਕੇਦਾਰ ਪ੍ਰਣਾਲੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਲੱਕ ਤੋੜਵੀਂ ਮਹਿੰਗਾਈ ਵਿੱਚ ਨਿਗੂਣੀਆਂ ਤਨਖ਼ਾਹਾਂ ਨਾਲ ਘਰ ਚਲਾਉਣੇ ਬਹੁਤ ਔਖੇ ਹਨ। ਸਰਕਾਰ ਜਲਦੀ ਪਨਸਪ ਏਜੰਸੀ ਅਧੀਨ ਕੰਮ ਕਰਨ ਵਾਲੇ ਕਾਮਿਆਂ ਨੂੰ ਪੱਕੇ ਕਰੇ ਤੇ ਪਰਿਵਾਰਾਂ ਦੀਆਂ ਤੰਗੀਆਂ ਤੁਰਸ਼ੀਆਂ ਦੂਰ ਕਰੇ। ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਰਾਜਕਿਰਨ ਰਾਏਕੋਟ, ਅਵਜਿੰਦਰ ਸਿੰਘ ਰਾਏਕੋਟ, ਗੁਰਇਕਬਾਲ ਸਿੰਘ, ਸੁਰਿੰਦਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਸਿੰਘ ਮੁੱਲਾਂਪੁਰ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਕਿਲਾ ਰਾਏਪੁਰ, ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਜਗਰਾਉਂ ਹਾਜ਼ਰ ਸਨ।

Advertisement

Advertisement
Advertisement
×