ਸੂਬੇ ਦਾ ਅੱਵਲ ਆਇਆ ਡੇਅਰੀ ਫਾਰਮ ਦੈਹਿੜੂ ਅੱਜ ਹਾਸ਼ੀਏ ’ਤੇ

ਸੂਬੇ ਦਾ ਅੱਵਲ ਆਇਆ ਡੇਅਰੀ ਫਾਰਮ ਦੈਹਿੜੂ ਅੱਜ ਹਾਸ਼ੀਏ ’ਤੇ

ਪਸ਼ੂਆਂ ਦਾ ਇਲਾਜ ਕਰਦੇ ਹੋਏ ਡਾਕਟਰ ਨਾਲ ਫਾਰਮ ਦੇ ਮਾਲਕ ਰਜਿੰਦਰਪਾਲ ਸਿੰਘ।

ਦੇਵਿੰਦਰ ਸਿੰਘ ਜੱਗੀ
ਪਾਇਲ, 12 ਅਗਸਤ 

ਇੱਥੋ ਨੇੜਲੇ ਪਿੰਡ ਦੈਹਿੜੂ ਦੇ ਕਿਸਾਨ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਤੋਂ ਕਈ ਵਰ੍ਹੇ ਪਹਿਲਾਂ ਆਪਣੇ ਪਿੰਡ ਡੇਅਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਸੀ। ਬਹੁਤ ਹੀ ਮਿਹਨਤ ਨਾਲ ਖੜ੍ਹਾ ਕੀਤਾ ਇਹ ਡੇਅਰੀ ਫਾਰਮ ਆਧੁਨਿਕ ਸਾਜੋ ਸਾਮਾਨ ਨਾਲ ਲੈੱਸ 500 ਮੱਝਾਂ ਅਤੇ ਗਾਵਾਂ ਨਾਲ ਪੰਜਾਬ ਦਾ ਨੰਬਰ ਵਨ ਫਾਰਮ ਬਣ ਗਿਆ। ਇਸ ਫਾਰਮ ਹਾਊਸ ਉੱਪਰ ਸਮੇਂ ਸਮੇਂ ਪੰਜਾਬ ਦੇ ਉੱਚ ਅਧਿਕਾਰੀ ਅਤੇ ਮੰਤਰੀ ਆਉਂਦੇ ਰਹੇ। ਵੇਰਕਾ ਵੱਲੋਂ ਵੀ ਕਈ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਸਮੇਂ ਦੀ ਮਾਰ ਇਹ ਹੋਈ ਕਿ ਪਿਛਲੇ ਦਿਨੀਂ ਨਾਮੀ ਫੀਡ ਨਿਰਮਾਤਾ ਵੱਲੋਂ ਵਰਤੀ ਗਈ ਫੀਡ ਕਾਰਨ 32 ਦੇ ਕਰੀਬ ਤਾਜ਼ਾ ਸੂਈਆਂ ਅਤੇ ਗੱਭਣ ਮੱਝਾਂ ਮਰ ਗਈਆਂ। ਇਨ੍ਹਾਂ ਮੱਝਾਂ ਦਾ ਇਲਾਜ ਕਰਾਊਣ ’ਤੇ ਮਾਲਕ ਦਾ 55 ਲੱਖ ਦੇ ਕਰੀਬ ਹਫਤੇ ਵਿੱਚ ਨੁਕਸਾਨ ਹੋ ਗਿਆ ।ਮੌਕੇ ਉੱਪਰ ਪਹੁੰਚੇ ਡਾ. ਆਦਰਸ਼ ਪਾਲ ਸਿੰਘ ਦੀ ਨਿਗਰਾਨੀ ਹੇਠ ਸੀਨੀਅਰ ਵੈਟਰਨਰੀ ਡਾਕਟਰਾਂ ਦੀ ਟੀਮ ਵੱਲੋਂ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਸੀ। ਡਾਕਟਰੀ ਟੀਮ ਵਿੱਚ ਡਾਕਟਰ ਗਗਨਦੀਪ ਕੌਸ਼ਲ ਬੀਜਾ, ਡਾ. ਸੁਖਜਿੰਦਰ ਸਿੰਘ ਵੈਟਰਨਰੀ ਅਫ਼ਸਰ ਖੰਨਾ, ਭਾਰਤ ਜੈ ਚੋਪੜਾ ਅਤੇ ਡਾਕਟਰ ਅਮਨਦੀਪ ਵਿਸ਼ਸ਼ਿਟ ਹਾਜ਼ਰ ਸਨ। ਮੁੱਢਲੀ ਛਾਣਬੀਣ ਵਿੱਚ ਡਾਕਟਰਾਂ ਨੇ ਕਿਹਾ ਕਿ ਫ਼ੀਡ ਵਿੱਚ ਕੁਝ ਜ਼ਹਿਰੀਲੇ ਤੱਤ ਜ਼ਿਆਦਾ ਹੋਣ ਕਾਰਨ ਪਸ਼ੂਆਂ ਦੀ ਮੌਤ ਹੋ ਗਈ। ਫੀਡ ਦੇ ਸੈਂਪਲ ਲੈ ਕੇ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ। ਡੇਅਰੀ ਫਾਰਮ ਮਾਲਕ ਰਾਜਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਅਰੁਣਦੀਪ ਸਿੰਘ ਨੇ ਸਮੇਂ ਦੀਆਂ ਸਰਕਾਰਾਂ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਉੱਪਰ ਨਕਦ ਮੁਆਵਜ਼ਾ ਅਤੇ ਨੌਕਰੀ ਦਾ ਐਲਾਨ ਕਰ ਰਹੀ ਹੈ, ਪਰ ਕੋਈ ਵੀ ਸਰਕਾਰੀ ਨੁਮਾਇੰਦਾ ਊਨ੍ਹਾਂ ਦੀ ਅਜੇ ਤੱਕ ਸਾਰ ਲੈਣ ਨਹੀਂ ਪਹੁੰਚਿਆ। ਇੰਸ਼ੋਰੈਂਸ ਕੰਪਨੀ ਵਾਲੇ ਵੀ ਕਲੇਮ ਦੇਣ ਤੋਂ ਆਨਾਕਾਨੀ ਕਰ ਰਹੇ ਹਨ। ਉਨ੍ਹਾਂ ਸਰਕਾਰ ਅੱਗੇ ਗੁਹਾਰ ਲਗਾਈ ਕਿ ਇਸ ਔਖੇ ਸਮੇਂ ਉਨ੍ਹਾਂ ਦੀ ਬਾਂਹ ਫੜੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All