ਦੁਕਾਨ ਨੂੰ ਅੱਗ ਲੱਗਣ ਕਾਰਨ ਦੁਕਾਨਦਾਰ ਜ਼ਿੰਦਾ ਸੜਿਆ : The Tribune India

ਦੁਕਾਨ ਨੂੰ ਅੱਗ ਲੱਗਣ ਕਾਰਨ ਦੁਕਾਨਦਾਰ ਜ਼ਿੰਦਾ ਸੜਿਆ

ਦੁਕਾਨ ਨੂੰ ਅੱਗ ਲੱਗਣ ਕਾਰਨ ਦੁਕਾਨਦਾਰ ਜ਼ਿੰਦਾ ਸੜਿਆ

ਦੁਕਾਨ ਦੀ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ।

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 8 ਦਸੰਬਰ

ਸਨਅਤੀ ਸ਼ਹਿਰ ਦੇ ਬਸਤੀ ਜੋਧੇਵਾਲ ਦੇ ਕੈਲਾਸ਼ ਨਗਰ ਰੋਡ ਸਥਿਤ ਵੜੈਚ ਮਾਰਕੀਟ ’ਚ ਵੀਰਵਾਰ ਦੀ ਸਵੇਰੇ ਕਰਿਆਨੇ ਦੀ ਦੁਕਾਨ ’ਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਕਾਰਨ ਦੁਕਾਨ ਸੜ ਗਿਆ। ਦੁਕਾਨ ਦੇ ਅੰਦਰ ਮਾਲਕ ਸੰਭਲ ਨਹੀਂ ਸਕਿਆ ਤੇ ਉਹ ਵੀ ਅੱਗ ਦੀ ਲਪੇਟ ’ਚ ਆ ਗਿਆ, ਇਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਫਰਿੱਜ਼ ਦਾ ਕੰਪਰੈਸ਼ਰ ਫਟਣ ਦੱਸਿਆ ਜਾ ਰਿਹਾ ਹੈ। ਇਸ ਦੇ ਧਮਾਕੇ ਤੋਂ ਬਾਅਦ ਫਰਿਜ਼ ਦਾ ਸਾਮਾਨ ਸ਼ਟਰ ਤੋੜ ਕੇ ਬਾਹਰ ਡਿੱਗ ਗਿਆ। ਅੱਗ ਲੱਗਣ ਅਤੇ ਧਮਾਕੇ ਦੀ ਆਵਾਜ਼ ਮਗਰੋਂ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਅੱਗ ਬੁਝਾਊ ਅਮਲੇ ਨੂੰ ਦਿੱਤੀ। ਅੱਗ ਬੁਝਾਊ ਅਮਲੇ ਨੇ ਅੱਗ ’ਤੇ ਕਾਬੂ ਪਾਇਆ। ਇਸ ਮਗਰੋਂ ਪਤਾ ਲੱਗਿਆ ਕਿ ਦੁਕਾਨ ਮਾਲਕ ਮਹਿੰਦਰਪਾਲ ਮ੍ਰਿਤਕ ਬੁਰੀ ਤਰ੍ਹਾਂ ਝੁਲਸਿਆ ਹੋਇਆ ਦੁਕਾਨ ਦੇ ਅੰਦਰ ਪਿਆ ਸੀ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਮਹਿੰਦਰਪਾਲ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਵਾ ਦਿੱਤਾ। ਦੁਕਾਨ ’ਚ ਲੱਗੀ ਅੱਗ ਨੂੰ ਲੈ ਕੇ ਮਾਰਕੀਟ ’ਚ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ। ਕੋਈ ਆਖ ਰਿਹਾ ਹੈ ਕਿ ਅੱਗ ਲੱਗੀ ਹੈ ਤੇ ਕੋਈ ਆਖ ਰਿਹਾ ਹੈ ਕਿ ਮਹਿੰਦਰਪਾਲ ਨੇ ਖ਼ੁਦ ਅੱਗ ਲਾਈ ਹੈ। ਪੁਲੀਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਅੱਗ ਕਿਵੇਂ ਲੱਗੀ ਹੈ।

ਜਾਣਕਾਰੀ ਮੁਤਾਬਕ ਗੁਰੂ ਨਾਨਕ ਕਰਿਆਨਾ ਸਟੋਰ ਦੇ ਮਾਲਕ ਮਹਿੰਦਰਪਾਲ ਰੋਜ਼ਾਨਾ ਆਪਣੀ ਦੁਕਾਨ ’ਤੇ ਸਵੇਰੇ ਕਰੀਬ ਸਾਢੇ ਛੇ ਵਜੇ ਪੁੱਜ ਜਾਂਦੇ ਹਨ। ਉਹ ਦੁਕਾਨ ਖੋਲ੍ਹਣ ਤੋਂ ਤੁਰੰਤ ਬਾਅਦ ਸਾਮਾਨ ਕੱਢ ਕੇ ਪੂਜਾ ਪਾਠ ਕਰਦੇ ਹਨ। ਰੋਜ਼ਾਨਾ ਦੀ ਤਰ੍ਹਾਂ ਵੀਰਵਾਰ ਦੀ ਸਵੇਰੇ ਦੁਕਾਨ ਖੋਲ੍ਹੀ ਤਾਂ ਕੁਝ ਸਮੇਂ ਬਾਅਦ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਮਹਿੰਦਰਪਾਲ ਵੀ ਲਪੇਟ ’ਚ ਆ ਗਏ ਅਤੇ ਫਰਿੱਜ ਦਾ ਕੰਪਰੈਸ਼ਰ ਫਟ ਗਿਆ ਜੋ ਸ਼ਟਰ ਤੋੜ ਕੇ ਬਾਹਰ ਆ ਡਿੱਗਿਆ। ਸਵਾਲ ਇਹ ਵੀ ਉਠਦਾ ਹੈ ਕਿ ਜੇ ਅੱਗ ਅਚਾਨਕ ਲੱਗੀ ਤਾਂ ਸ਼ਟਰ ਥੱਲੇ ਕਿਵੇਂ ਸੀ। ਕੰਪਰੈਸ਼ਰ ਫਟਣ ਨਾਲ ਸ਼ਟਰ ਟੁੱਟਿਆ ਤੇ ਸਾਮਾਨ ਬਾਹਰ ਆ ਗਿਆ। ਇਸ ਦੌਰਾਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਟਰ ਥੱਲੇ ਸੀ ਤੇ ਸ਼ਟਰ ਤੋੜ ਕੇ ਅੱਗ ’ਤੇ ਕਾਬੂ ਪਾਇਆ ਗਿਆ ਹੈ। ਚਰਚਾ ਇਹ ਵੀ ਹੈ ਕਿ ਮਹਿੰਦਰਪਾਲ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ ਅਤੇ ਉਨ੍ਹਾਂ ਨੇ ਖ਼ੁਦ ਨੂੰ ਅੱਗ ਲਾਈ ਹੈ। ਇਸ ਤੋਂ ਬਾਅਦ ਦੁਕਾਨ ’ਚ ਅੱਗ ਲੱਗ ਗਈ ਤੇ ਸਾਮਾਨ ਸੜ ਗਿਆ ਤੇ ਫਰਿੱਜ ਦੇ ਕੰਪਰੈਸ਼ਰ ’ਚ ਧਮਾਕਾ ਹੋ ਗਿਆ।

ਇਸ ਮਾਮਲੇ ’ਚ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਬਿਆਨ ਦਿੱਤੇ ਹਨ ਕਿ ਦੁਕਾਨ ’ਚ ਅਚਾਨਕ ਅੱਗ ਲੱਗੀ ਹੈ, ਪਰ ਬਾਕੀ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗ ਅਚਾਨਕ ਲੱਗੀ ਹੈ ਜਾਂ ਫਿਰ ਮਹਿੰਦਰਪਾਲ ਨੇ ਖ਼ੁਦ ਨੂੰ ਲਾਈ ਹੈ, ਇਹ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All