DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਤਾਬ ਬਾਜ਼ਾਰ ਵਿੱਚ ਦੁਕਾਨ ਦਾ ਵਾਧਰਾ ਡਿੱਗਿਆ

ਸ਼ਹਿਰ ਦੇ ਭੀੜ-ਭੜੱਕੇ ਵਾਲੇ ਕਿਤਾਬ ਬਾਜ਼ਾਰ ਵਿੱਚ ਅੱਜ ਸਵੇਰੇ ਦੁਕਾਨਾਂ ਦੇ ਅੱਗੇ ਬਣੇ ਪੁਰਾਣੇ ਵਾਧਰੇ ਦੇ ਡਿੱਗਣ ਦੌਰਾਨ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਣ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ ਵਿੱਚ ਲੋਕ...

  • fb
  • twitter
  • whatsapp
  • whatsapp
featured-img featured-img
ਕਿਤਾਬ ਬਾਜ਼ਾਰ ਵਿੱਚ ਦੁਕਾਨ ਦਾ ਵਾਧਰਾ ਡਿੱਗਣ ਕਾਰਨ ਸੜਕ ’ਤੇ ਪਿਆ ਮਲਬਾ। -ਫੋਟੋ: ਧੀਮਾਨ
Advertisement

ਸ਼ਹਿਰ ਦੇ ਭੀੜ-ਭੜੱਕੇ ਵਾਲੇ ਕਿਤਾਬ ਬਾਜ਼ਾਰ ਵਿੱਚ ਅੱਜ ਸਵੇਰੇ ਦੁਕਾਨਾਂ ਦੇ ਅੱਗੇ ਬਣੇ ਪੁਰਾਣੇ ਵਾਧਰੇ ਦੇ ਡਿੱਗਣ ਦੌਰਾਨ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਣ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਕਿਤਾਬਾਂ ਅਤੇ ਹੋਰ ਸਾਮਾਨ ਖਰੀਦਣ ਲਈ ਇਸ ਬਾਜ਼ਾਰ ਵਿੱਚ ਆ ਰਹੇ ਹਨ। ਲੁਧਿਆਣਾ ਦੇ ਸਭ ਤੋਂ ਭੀੜ ਵਾਲੇ ਬਾਜ਼ਾਰ ਕਿਤਾਬ ਬਾਜ਼ਾਰ ਵਿੱਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ ਜਦੋਂ ਇੱਥੇ ਬਣੀਆਂ ਅੱਧੀ ਦਰਜਨ ਦੇ ਕਰੀਬ ਦੁਕਾਨਾਂ ਦੇ ਅੱਗੇ ਬਣਿਆ ਵਾਧਰਾ ਸਵੇਰੇ ਅਚਾਨਕ ਡਿੱਗ ਗਿਆ। ਇਸ ਦੇ ਹੇਠਾਂ ਡਿਗਣ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਆਸ-ਪਾਸ ਦੇ ਲੋਕ ਸੜਕ ’ਤੇ ਆ ਗਏ। ਇਹ ਹਾਦਸਾ ਸਵੇਰੇ ਉਸ ਸਮੇਂ ਹੋਇਆ ਜਦੋਂ ਬਾਜ਼ਾਰ ਦੀਆਂ ਬਹੁਤੀਆਂ ਦੁਕਾਨਾਂ ਬੰਦ ਸਨ ਅਤੇ ਸੜਕ ਵੀ ਪੂਰੀ ਤਰ੍ਹਾਂ ਖਾਲੀ ਸੀ। ਜੇ ਇਹ ਵਾਧਰਾ ਦਿਨ ਸਮੇਂ ਡਿਗਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਦੁਕਾਨਾਂ ਦੇ ਅੱਗੋਂ ਡਿੱਗੇ ਇਸ ਵਾਧਰੇ ਦੇ ਮਲਬੇ ਨੂੰ ਸੜਕ ਤੋਂ ਚੁੱਕਣ ਲਈ ਵੀ ਕਾਫੀ ਸਮਾਂ ਲੱਗਾ ਗਿਆ ਜਿਸ ਕਰਕੇ ਟ੍ਰੈਫਿਕ ਵਿੱਚ ਵੀ ਕਈ ਘੰਟੇ ਅੜਿੱਕਾ ਪਿਆ ਰਿਹਾ। ਦੁਕਾਨਾਂ ’ਤੇ ਆਉਣ ਵਾਲੇ ਗਾਹਕਾਂ ਨੂੰ ਵੀ ਆਪਣੇ ਵਾਹਨ ਹੋਰ ਬਦਲਵੀਆਂ ਥਾਵਾਂ ’ਤੇ ਖੜ੍ਹੇ ਕਰਨੇ ਪਏ। ਦੂਜੇ ਪਾਸੇ ਸਕੂਲਾਂ ਵਿੱਚ ਨਵੇਂ ਸੈਸ਼ਨ ਦੀ ਪੜ੍ਹਾਈ ਸ਼ੁਰੂ ਹੋ ਜਾਣ ਕਰ ਕੇ ਅੱਜਕਲ੍ਹ ਵੱਡੀ ਗਿਣਤੀ ਵਿੱਚ ਲੋਕ ਇੱਥੋਂ ਕਿਤਾਬਾਂ, ਕਾਪੀਆਂ ਅਤੇ ਹੋਰ ਸਮਾਨ ਖਰੀਦਣ ਆ ਰਹੇ ਹਨ। ਅੱਜ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰ ਕੇ ਵੀ ਬਾਜ਼ਾਰ ਵਿੱਚ ਆਮ ਦਿਨਾਂ ਦੇ ਮੁਕਾਬਲੇ ਭੀੜ ਵੱਧ ਰਹੀ। ਟ੍ਰੈਫਿਕ ਜਾਮ ਹੋਣ ਤੋਂ ਰੋਕਣ ਲਈ ਦੁਕਾਨਦਾਰਾਂ ਵੱਲੋਂ ਰੱਖੇ ਕਾਮੇ ਵੀ ਪੂਰੀ ਹਰਕਤ ਵਿੱਚ ਦਿਖਾਈ ਦਿੱਤੇ।

Advertisement
Advertisement
×