DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗ੍ਰੰਥੀ ਨੂੰ ਬੰਦੀ ਬਣਾ ਕੇ ਗੋਲਕ ਲੁੱਟੀ

ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਬੰਦੀ ਬਣਾ ਕੇ ਇੱਕ ਔਰਤ ਸਮੇਤ ਤਿੰਨ ਜਣੇ ਗੋਲਕ ’ਚੋਂ ਪੈਸੇ ਚੋਰੀ ਕਰ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਗੁਰਦੇਵ ਨਗਰ ਸਥਿਤ ਗੁਰਦੁਆਰਾ ਸੰਤਪੁਰਾ ਦਾ ਗ੍ਰੰਥੀ ਸਪਿੰਦਰ...

  • fb
  • twitter
  • whatsapp
  • whatsapp
Advertisement

ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਬੰਦੀ ਬਣਾ ਕੇ ਇੱਕ ਔਰਤ ਸਮੇਤ ਤਿੰਨ ਜਣੇ ਗੋਲਕ ’ਚੋਂ ਪੈਸੇ ਚੋਰੀ ਕਰ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਗੁਰਦੇਵ ਨਗਰ ਸਥਿਤ ਗੁਰਦੁਆਰਾ ਸੰਤਪੁਰਾ ਦਾ ਗ੍ਰੰਥੀ ਸਪਿੰਦਰ ਸਿੰਘ ਰਾਤ ਨੂੰ ਸੁਖ ਆਸਣ ਦੀ ਸੇਵਾ ਤੋਂ ਬਾਅਦ ਤੋਂ ਰੋਟੀ ਖਾ ਕੇ ਦਰਬਾਰ ਸਾਹਿਬ ਦੇ ਪਿੱਛੇ ਬਣੇ ਕਮਰੇ ਵਿੱਚ ਅਰਾਮ ਕਰ ਰਿਹਾ ਸੀ। ਇਸ ਦੌਰਾਨ ਵਿਹੜੇ ਵਿੱਚ ਇੱਕ ਔਰਤ ਸਮੇਤ ਤਿੰਨ ਅਛਪਛਾਤੇ ਵਿਅਕਤੀ ਆਏ। ਉਨ੍ਹਾਂ ਨੇ ਰੋਟੀ ਖਾਣ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਜਣੇ ਨੇ ਗ੍ਰੰਥੀ ਦੇ ਨੇੜੇ ਆ ਕੇ ਉਸ ਦੇ ਮੂੰਹ ’ਤੇ ਰੇਤੇ ਵਿੱਚ ਮਿਲਾਇਆ ਹੋਇਆ ਲੂਣ ਸੁੱਟਿਆ ਜਿਸ ਨਾਲ ਉਸ ਨੂੰ ਦਿਸਣਾ ਬੰਦ ਹੋ ਗਿਆ। ਉਨ੍ਹਾਂ ਗ੍ਰੰਥੀ ਸਿੰਘ ਦੀ ਕੁੱਟਮਾਰ ਕਰਦਿਆਂ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ। ਉਨ੍ਹਾਂ ਦਰਬਾਰ ਸਾਹਿਬ ਦੇ ਪਿਛੇ ਬਣੇ ਕਮਰੇ ਵਿੱਚ ਪਏ ਸਾਮਾਨ ਦੀ ਫਰੋਲਿਆ ਤੇ ਸਾਰਾ ਸਮਾਨ ਖਿਲਾਰ ਦਿੱਤਾ। ਇਸ ਦੌਰਾਨ ਉਹ ਦਰਬਾਰ ਸਾਹਿਬ ਅੰਦਰ ਗੋਲਕ ਵਿੱਚੋਂ ਨਗਦੀ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਚੋਰੀ ਦਾ ਕੇਸ ਦਰਜ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਲੇਮ ਟਾਬਰੀ ਦੇ ਇਲਾਕੇ ਵਿੱਚ ਆਟੋ ਚਾਲਕ ਖ਼ਿਲਾਫ਼ ਸਵਾਰੀ ਦਾ ਪਰਸ ਅਤੇ ਹੋਰ ਸਮਾਨ ਚੋਰੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸ਼ਹੀਦ ਭਗਤ ਸਿੰਘ ਕਲੋਨੀ ਸਲੇਮ ਟਾਬਰੀ ਵਾਸੀ ਰਾਮ ਪਾਲ ਨੇ ਦੱਸਿਆ ਕਿ ਉਹ ਪੁਰਾਣੀ ਸਬਜ਼ੀ ਮੰਡੀ ਸਥਿਤ ਕ੍ਰਿਸ਼ਨਾ ਮਠਿਆਈ ਦੀ ਦੁਕਾਨ ਕੋਲੋਂ ਆਟੋ ਰਿਕਸ਼ਾ ਵਿੱਚ ਡਰਾਈਵਰ ਦੇ ਨਾਲ ਸੀਟ ’ਤੇ ਬੈਠਾ ਸੀ ਤਾਂ ਥੋੜ੍ਹੀ ਦੇਰ ਬਾਅਦ ਚਾਂਦ ਸਿਨੇਮਾ ਨੇੜੇ ਆ ਕੇ ਆਟੋ ਰਿਕਸ਼ਾ ਚਾਲਕ ਨੇ ਉਸ ਨੂੰ ਪਿਛੇ ਬੈਠਣ ਲਈ ਕਿਹਾ।‌ ਆਟੋ ਚਾਲਕ ਨੇ ਸਲੇਮ ਟਾਬਰੀ ਕੋਲ ਆ ਕੇ ਅੱਗੇ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਉਹ ਆਟੋ ਵਿੱਚੋਂ ਉਤਰ ਗਿਆ। ਉਸਨੇ ਆਪਣੀ ਜੇਬ੍ਹ ਦੇਖੀ ਤਾਂ ਉਸ ਦਾ ਪਰਸ ਗ਼ਾਇਬ ਸੀ। ਪਰਸ ਵਿੱਚ 7 ਹਜ਼ਾਰ ਰੁਪਏ ਨਗਦ, ਏ ਟੀ ਐੱਮ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ।

Advertisement
Advertisement
×