ਧੂਰੀ: ਲੰਘੇ ਦਿਨੀ ਸ਼ਹਿਰ ਅੰਦਰ ਹੋਈ ਬਰਸਾਤ ਕਾਰਨ ਸਥਾਨਕ ਬੱਸ ਸਟੈਂਡ ਕੋਲ ਰਹਿੰਦੇ ਵਾਰਡ 13 ਦੇ ਇੱਕ ਵਿਅਕਤੀ ਦੇ ਘਰ ਦੀ ਛੱਤ ਡਿੱਗ ਪਈ। ਪੀੜਤ ਮਹਿੰਦਰਪਾਲ ਨੇ ਦੱਸਿਆ ਕਿ ਤੇਜ ਮੀਂਹ ਨਾਲ ਉਸ ਦੀ ਛੱਤ ਡਿੱਗ ਪਈ ਹੈੈ। ਉਸ ਨੇ ਪ੍ਰਸ਼ਾਸਨ ਤੋਂ ਮੱਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਦੇ ਘਰ ਦੀ ਡਿੱਗੀ ਛੱਤ ਨੂੰ ਜਲਦੀ ਠੀਕ ਕਰਵਾਇਆ ਜਾਵੇ। -ਖੇਤਰੀ ਪ੍ਰਤੀਨਿਧ