ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 21 ਸਤੰਬਰ
ਖੰਨਾ ਪੁਲੀਸ ਵੱਲੋਂ ਐਸ. ਪੀ. (ਡੀ) ਪ੍ਰਗਿਆ ਜੈਨ ਅਤੇ ਡੀਐਸਪੀ ਪਾਇਲ ਦੀ ਅਗਵਾਈ ਹੇਠ ਅੱਜ ਸਵੇਰੇ 7 ਵਜੇ ਦੇ ਕਰੀਬ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਵਸਨੀਕ ਰਵੀ ਰਾਜਗੜ੍ਹ ਦੇ ਘਰ ’ਤੇ ਛਾਪਾ ਮਾਰਿਆ ਅਤੇ ਸਾਰੇ ਮਕਾਨ ਅਤੇ ਆਲੇ ਦੁਆਲੇ ਦੀ ਤਲਾਸ਼ੀ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਵੀ ਰਾਜਗੜ੍ਹ ਗੋਲਡੀ ਬਰਾੜ ਦਾ ਪੁਰਾਣਾ ਜਾਣਕਾਰ ਹੈ। ਇਸੇ ਸ਼ੱਕ ਦੇ ਆਧਾਰ ’ਤੇ ਪੁਲੀਸ ਨੇ ਉਸ ਦੇ ਘਰ ਛਾਪਾ ਮਾਰ ਕੇ ਤਲਾਸ਼ੀ ਲਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੁਲੀਸ ਨੂੰ ਕੋਈ ਇਤਰਾਜ਼ਯੋਗ ਚੀਜ਼ ਉਥੋਂ ਨਹੀਂ। ਮਿਲੀ ਇਸ ਸਬੰਧੀ ਐਸਪੀ (ਡੀ) ਨੇ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀਆਂ ਦੇ ਘਰਾਂ ਅਤੇ ਪੰਜਾਬ ਦੇ 5-6 ਥਾਵਾਂ ’ਤੇ ਛਾਪੇ ਮਾਰੇ ਗਏ ਹਨ, ਛਾਪੇ ਦੌਰਾਨ ਕੁੱਝ ਵੀ ਬਰਾਮਦ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਪੁਲੀਸ ਰਵੀ ਦੇ ਘਰ ਦੀ ਤਲਾਸ਼ੀ ਲੈ ਚੁੱਕੀ ਹੈ।