DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਨਗਰ ਕੌਂਸਲ ਚੋਣ: ਪਹਿਲੇ ਦਿਨ ਨਾਮਜ਼ਦਗੀਆਂ ਦੀ ਰਫ਼ਤਾਰ ਸੁਸਤ ਰਹੀ

ਸਿਆਸੀ ਧਿਰਾਂ ਨਹੀਂ ਐਲਾਨ ਸਕੀਆਂ ੳੁਮੀਦਵਾਰ।

  • fb
  • twitter
  • whatsapp
  • whatsapp
featured-img featured-img
ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨਾਂ ਨਾਲ ਮੀਟਿੰਗ ਕਰਦੇ ਹੋਏ ਐੱਸ ਆਰ ਕਲੇਰ।
Advertisement

ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਕਾਗਜ਼ ਭਰਨ ਦੇ ਪਹਿਲੇ ਦਿਨ ਕੰਮ ਅੱਜ ਠੰਢਾ ਹੀ ਰਿਹਾ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸਣੇ ਲਗਪਗ ਸਾਰੀਆਂ ਹੀ ਸਿਆਸੀ ਧਿਰਾਂ ਹਾਲੇ ਤਕ ਆਪਣੇ ਸਾਰੇ ਉਮੀਦਵਾਰ ਨਹੀਂ ਐਲਾਨ ਸਕੀਆਂ। ਚੋਣਾਂ ਸਬੰਧੀ ਬੀਤੇ ਦਿਨ ਐਲਾਨ ਮਗਰੋਂ ਪ੍ਰਚਾਰ ਲਈ ਸੀਮਤ ਸਮਾਂ ਮਿਲਿਆ ਹੈ। ਦੋ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਮਿਲਣ ਕਰ ਕੇ ਕਈ ਉਮੀਦਵਾਰਾਂ ਨੂੰ ਇਹ ਝੋਰਾ ਖਾ ਰਿਹਾ ਹੈ ਕਿ ਉਹ ਵਾਰਡ ਦੇ ਸਾਰੇ ਵੋਟਰਾਂ ਤਕ ਪਹੁੰਚ ਕਰਨ ਤੋਂ ਵੀ ਅਸਮਰੱਥ ਰਹਿਣਗੇ। ਹਾਲਾਂਕਿ, ਕਈ ਉਮੀਦਵਾਰ ਹਫ਼ਤੇ-ਦਸ ਦਿਨ ਦੇ ਸੀਮਤ ਸਮੇਂ ਕਰ ਕੇ ਚਾਹ-ਦਾਰੂ ’ਤੇ ਹੋਣ ਵਾਲੇ ਖਰਚੇ ਦੀ ਬੱਚਤ ਕਰ ਕੇ ਤਸੱਲੀ ਵੀ ਪ੍ਰਗਟਾ ਰਹੇ ਹਨ। ਤਿੰਨ ਦਿਨ ਕਾਗਜ਼ ਭਰਨ ਅਤੇ ਫਿਰ ਵਾਪਸ ਲੈਣ ਵਿੱਚ ਦੋ ਦਿਨ ਹੋਰ ਲੰਘ ਜਾਣਗੇ। ਇਸ ਤਰ੍ਹਾਂ ਪਿੱਛੇ 26 ਮਈ ਨੂੰ ਵੋਟਾਂ ਪੈਣ ਵਾਲੇ ਦਿਨ ਤਕ ਸਿਰਫ਼ ਸੱਤ ਦਿਨ ਦਾ ਸਮਾਂ ਹੀ ਵੋਟਾਂ ਮੰਗਣ ਤੇ ਪ੍ਰਚਾਰ ਲਈ ਮਿਲੇਗਾ। ਹਾਲੇ ਤਕ ਤਾਂ ਸਿਆਸੀ ਧਿਰਾਂ ਪੂਰੇ ਉਮੀਦਵਾਰ ਵੀ ਨਹੀਂ ਐਲਾਨ ਸਕੀਆਂ। ਜਗਰਾਉਂ ਦੇ 23 ਵਾਰਡਾਂ ਲਈ ਕਿਸੇ ਵੀ ਪਾਰਟੀ ਨੇ ਸਾਰੇ ਉਮੀਦਵਾਰ ਨਹੀਂ ਐਲਾਨੇ। ਕਾਂਗਰਸ ਦੇ ਇਕ ਦਰਜਨ ਤੋਂ ਵੱਧ ਸੰਭਾਵੀ ਉਮੀਦਵਾਰ ਆਪੋ-ਆਪਣੇ ਵਾਰਡਾਂ ਵਿੱਚ ਸਰਗਰਮ ਤਾਂ ਹੋ ਗਏ ਹਨ ਪਰ ਉਹ ਵੀ ਟਿਕਟਾਂ ਵਾਲੀ ਸੂਚੀ ਜਾਰੀ ਹੋਣ ਦੀ ਉਡੀਕ ਕਰ ਰਹੇ ਹਨ, ਜੋ ਭਲਕੇ ਜਾਰੀ ਹੋਣ ਦੀ ਸੰਭਾਵਨਾ ਹੈ। ਕਾਲਮਨਵੀਸ ਤੇ ਸਾਬਕਾ ਈ ਓ ਪਰਦੀਪ ਦੌਧਰੀਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਮਰਹੂਮ ਪਿਤਾ ਅਮਰ ਨਾਥ ਦੌਧਰੀਆ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਕੌਂਸਲਰ ਬਣੇ ਸਨ ਤਾਂ ਪੂਰੇ ਦੋ ਮਹੀਨੇ ਦਾ ਸਮਾਂ ਪ੍ਰਚਾਰ ਲਈ ਮਿਲਿਆ ਸੀ। ਇਹ ਲੰਮਾ ਸਮਾਂ ਅਕਾ ਤੇ ਥਕਾ ਦੇਣ ਵਾਲਾ ਸੀ ਤੇ ਉਪਰੋਂ ਖਰਚ ਨੇ ਬਜਟ ਹਿਲਾ ਦਿੱਤਾ। ਉਨ੍ਹਾਂ ਮੁਤਾਬਕ ਆਮ ਤੌਰ ’ਤੇ ਮਹੀਨੇ ਕੁ ਦਾ ਸਮਾਂ ਦਾ ਅਕਸਾਰ ਮਿਲਦਾ ਰਿਹਾ ਹੈ। ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਹਿੱਸੋਵਾਲ ਨੇ ਕਿਹਾ ਕਿ ਭਲਕ ਤਕ ਉਨ੍ਹਾਂ ਦੀ ਪਾਰਟੀ ਉਮੀਦਵਾਰ ਐਲਾਨ ਦੇਵੇਗੀ। ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਤਾਂ ਬੀਤੀ ਰਾਤ ਮੀਟਿੰਗਾਂ ਕਰ ਕੇ ਚੋਣ ਪ੍ਰਚਾਰ ਆਰੰਭ ਵੀ ਦਿੱਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਲਾਨੇ ਉਮੀਦਵਾਰ ਵੀ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਸਰਗਰਮ ਹੋ ਗਏ ਹਨ।

Advertisement

ਪਰਚੀ ਵਿੱਚੋਂ ਨਿਕਲਿਆ ਉਮੀਦਵਾਰ

ਜਗਰਾਉਂਂ ਦੇ ਇਕ ਵਾਰਡ ਵਿੱਚ ਕਾਂਗਰਸ ਦੇ ਦੋ ਉਮੀਦਵਾਰ ਟਿਕਟ ਲਈ ਜ਼ੋਰ-ਅਜ਼ਮਾਈ ਕਰ ਰਹੇ ਸਨ। ਸਾਂਝੇ ਤੇ ਸੂਝਵਾਨ ਲੋਕਾਂ ਨੇ ਵਿੱਚ ਪੈ ਕੇ ਪਰਚੀ ਰਾਹੀਂ ਫ਼ੈਸਲਾ ਕਰਨ ਲਈ ਇਨ੍ਹਾਂ ਨੂੰ ਸਹਿਮਤ ਕਰ ਲਿਆ। ਗੁਰਦੁਆਰਾ ਨਾਨਕਸਰ ਕਲੇਰਾਂ ਜਾ ਕੇ ਦੋ ਪਰਚੀਆਂ ਪਾਈਆਂ ਗਈਆਂ। ਇਸ ਮਗਰੋਂ ਇੱਕ ਉਮੀਦਵਾਰ ਦੇ ਨਾਂ ਦੀ ਪਰਚੀ ਨਿਕਲਣ ਮਗਰੋਂ ਦੂਜਾ ਨੇ ਆਪਣੇ-ਆਪ ਪਿੱਛੇ ਹਟਣ ਦਾ ਫ਼ੈਸਲਾ ਕੀਤਾ।

Advertisement

ਰਾਖਵੇਂਕਰਨ ਦੀ ‘ਨਵੀਂ ਸੂਚੀ’ ਕਰ ਕੇ ਭੰਬਲਭੂਸਾ

ਇਥੇ ਅੱਜ ਰਾਖਵੇਂਕਰਨ ਦੀ ਨਵੀਂ ਸੂਚੀ ਨੇ ਭੰਬਲਭੂਸਾ ਪਾਈ ਰੱਖਿਆ ਜਿਸ ਵਿੱਚ ਸਾਰੇ ਵਾਰਡ ਹੀ ਉਲਟ-ਪੁਲਟ ਸਨ। ਇਹ ਸੂਚੀ ਐੱਸ ਡੀ ਐੱਮ ਦਫ਼ਤਰ ਲੱਗੀ ਹੋਣ ਕਰ ਕੇ ਲੋਕ ਯਕੀਨ ਕਰ ਗਏ। ਸਿਆਸੀ ਧਿਰਾਂ ਤੇ ਕਈ ਉਮੀਦਵਾਰਾਂ ਨੂੰ ਫਿਕਰ ਪੈ ਗਿਆ। ਅਖ਼ੀਰ ਬਾਅਦ ਦੁਪਹਿਰ ਤਕ ਸੂਚੀ ਸਹੀ ਨਾ ਹੋਣ ਬਾਰੇ ਪਤਾ ਲੱਗਣ ’ਤੇ ਇਨ੍ਹਾਂ ਦੇ ਸਾਹ ਵਿੱਚ ਸਾਹ ਆਇਆ।

ਅਕਾਲੀ ਦਲ ਨੇ ਜਗਰਾਉਂ ਤੋਂ 9 ਉਮੀਦਵਾਰ ਐਲਾਨੇ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਨਗਰ ਕੌਂਸਲ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਜਗਰਾਉਂ ਵੱਲੋਂ ਪਹਿਲਾਂ ਤੋਂ ਆਰੰਭੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਵਿਧਾਨ ਸਭਾ ਹਲਕਾ ਜਗਰਾਉਂ ਪਹਿਲਾਂ ਹੀ ਉਮੀਦਵਾਰਾਂ ਦੇ ਨਾਮ ਨਸ਼ਰ ਕਰਨ ਵਿੱਚ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਪਛਾੜ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਇੰਚਾਰਜ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਸਾਥੀ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਦੀ ਹਾਜ਼ਰੀ’ਚ ਨਗਰ ਕੌਂਸਲ ਜਗਰਾਉਂ ਦੇ 23 ਵਾਰਡਾਂ ਚੋਂ ਹੁੱਣ ਤੱਕ 9 ਵਾਰਡਾਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਅੱਜ ਵਾਰਡ ਨੰਬਰ 12 ਤੋਂ ਧਰਮ ਸਿੰਘ ਅਤੇ ਵਾਰਡ ਨੰਬਰ 14 ਤੋਂ ਧਰਮਿੰਦਰ ਸਿੰਘ ਨੂੰ ਉਮੀਦਵਾਰ ਐਲਾਨਣ ਮੌਕੇ ਐੱਸ ਆਰ ਕਲੇਰ ਨੇ ਕਿਹਾ ਕਿ ਲੋਕ ਕਾਂਗਰਸ, ਭਾਜਪਾ, ‘ਆਪ’ ਦੀਆਂ ਨੀਤੀਆਂ ਤੋਂ ਨਾਖੁਸ਼ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨ੍ਹੇਗੀ।

Advertisement
×