ਮੋਟਰਸਾਈਕਲ ਸਵਾਰਾਂ ਨੇ ਸਕੂਟਰ ਮਕੈਨਿਕ ’ਤੇ ਗੋਲੀਆਂ ਚਲਾਈਆਂ

ਮੋਟਰਸਾਈਕਲ ਸਵਾਰਾਂ ਨੇ ਸਕੂਟਰ ਮਕੈਨਿਕ ’ਤੇ ਗੋਲੀਆਂ ਚਲਾਈਆਂ

ਘਟਨਾ ਸਥਾਨ ਦਾ ਜਾਇਜ਼ਾ ਲੈਂਦੀ ਹੋਈ ਪੁਲੀਸ। -ਫੋਟੋ: ਹਿਮਾਂਸ਼ੂ

ਟ੍ਰਿਬਿਊਨ ਨਿਊਜ਼ ਸਰਵਿਸ 

ਲੁਧਿਆਣਾ, 1 ਮਾਰਚ 

ਇੱਥੇ ਦੇ ਜਮਾਲਪੁਰ ਦੀ ਐੱਚ.ਈ. ਕਲੋਨੀ ’ਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸਕੂਟਰ ਮਕੈਨਿਕ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇੱਕ ਗੋਲੀ ਸਕੂਟਰ ਮਕੈਨਿਕ ਨੂੰ ਲੱਗ ਕੇ ਨਿਕਲ ਗਈ, ਜਦੋਂ ਕਿ ਤਿੰਨ ਇੱਧਰ ਉਧਰ ਜਾ ਵੱਜੀਆਂ। ਗੋਲੀਆਂ ਚੱਲਦੀਆਂ। ਸੂਚਨਾ ਮਿਲਣ ਤੋਂ ਬਾਅਦ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੋ ਮੋਟਰਸਾਈਕਲ ਸਵਾਰ ਉੱਥੇ ਦੋ ਵਾਰ ਚੱਕਰ ਲਾ ਕੇ ਮੌਕਾ  ਦੇਖਣ ਤੋਂ ਬਾਅਦ ਗੋਲੀਆਂ ਚਲਾ ਕੇ ਫ਼ਰਾਰ ਹੋ ਰਹੇ ਦਿਖਾਈ ਦੇ ਰਹੇ ਹਨ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਇਸ ਮਾਮਲੇ ’ਚ ਫਿਲਹਾਲ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਧਰ, ਜ਼ਖਮੀ ਹੋਏ ਸਕੂਟਰ ਮਕੈਨਿਕ ਗੁਰਵਿੰਦਰ ਸਿੰਘ ਧੁੰਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ ਹੈ। 

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਅਚਾਨਕ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਉਨ੍ਹਾਂ ਨੇ ਤੇ ਉਨ੍ਹਾਂ ਦੇ ਸਾਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਏਡੀਸੀਪੀ-4 ਰੁਪਿੰਦਰ ਕੌਰ ਸਰਾਓ ਨੇ ਦੱਸਿਆ ਕਿ ਪੀੜਤ ਦਾ ਭਰਾ ਪਿਛਲੇ ਚਾਰ ਦਿਨਾਂ ਤੋਂ ਗਾਇਬ ਹੈ। ਉਹ ਬਿਨਾਂ ਕਿਸੇ ਨੂੰ ਦੱਸੇ ਕਿਤੇ ਗਿਆ ਹੋਇਆ ਹੈ। ਉਸਦਾ ਫੋਨ ਵੀ ਬੰਦ ਆ ਰਿਹਾ ਸੀ। ਪੁਲੀਸ ਨੇ ਫਿਲਹਾਲ ਕੇ ਦਰਜ ਕਰ ਲਿਆ ਹੈ।   

ਭਰਾ ਨਾਲ ਜਾਇਦਾਦ ਦੇ ਵਿਵਾਦ ਨੂੰ ਦੱਸਿਆ ਹਮਲੇ ਦਾ ਕਾਰਨ

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਆਪਣੇ ਭਰਾ ਦੇ ਨਾਲ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਸਦਾ ਛੋਟਾ ਭਰਾ ਉਸਦੇ ਮਾਂ ਪਿਓ ਦੇ ਨਾਲ ਮਿਲ ਕੇ ਉਸਨੂੰ ਪ੍ਰਾਪਰਟੀ ਛੱਡਣ ਲਈ ਆਖ ਰਿਹਾ ਹੈ। ਗੁਰਵਿੰਦਰ ਨੇ ਦੋਸ਼ ਲਾਇਆ ਕਿ ਉਸਨੂੰ ਕੁਝ ਦਿਨ ਪਹਿਲਾਂ ਧਮਕੀ ਮਿਲਣ ਤੋਂ  ਬਾਅਦ ਇਸਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਗਈ ਸੀ, ਪਰ ਪੁਲੀਸ ਨੇ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ। ਗੁਰਵਿੰਦਰ ਨੇ ਮੰਗ ਕੀਤੀ ਹੈ ਕਿ ਉਸਦੇ ਭਰਾ ਨੂੰ ਪੁਲੀਸ ਪੁੱਛਗਿਛ ਲਈ ਹਿਰਾਸਤ ’ਚ ਲਿਆ ਜਾਵੇ ਤਾਂ ਕਿ ਅੱਜ ਦੀ ਘਟਨਾ ਦਾ ਸਾਰਾ ਮਾਮਲਾ ਸਾਹਮਣੇ ਆ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All