ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਖਮਾਣੋਂ ਅਤੇ ਦੋਰਾਹਾ ਆਦਿ ਦੇ ਜੁਗਾੜੂ ਰੇਹੜੀ ਵਾਲਿਆਂ ਨੇ ਇੱਕਠ ਕਰਕੇ ਸਮੱਸਿਆਂ ਦੇ ਹੱਲ ਸਬੰਧੀ ਐੱਸਪੀ (ਡੀ) ਪ੍ਰਗਿਆ ਜੈਨ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਸੁਖਵਿੰਦਰ ਸਿੰਘ ਭਗਵਾਨਪੁਰੀਆ ਨੇ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਜੁਗਾੜੂ ਰੇਹੜੀਆਂ ਨੂੰ ਨਹੀਂ ਰੋਕਿਆ ਜਾਵੇਗਾ ਤਾਂ ਉਸ ਤੇ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜੁਗਾੜੂ ਰੇਹੜੀਆਂ ਦੇ ਚਲਾਨ ਨਾ ਕੱਟੇ ਜਾਣ। ਇਸੇ ਤਰ੍ਹਾਂ ਉਨ੍ਹਾਂ ਵਿਧਾਇਕ ਸੌਂਦ ਨੂੰ ਵੀ ਮੰਗ ਪੱਤਰ ਸੌਂਪਦਿਆਂ ਜੁਗਾੜੂ ਰੇਹੜੇ ਵਾਲਿਆਂ ਦੀ ਮਦਦ ਕਰਨ ਦੀ ਅਪੀਲ ਕੀਤੀ।