ਲਿਫ਼ਟ ਵਿੱਚ ਫਸੇ ਵਕੀਲਾਂ ਨੂੰ ਢਾਈ ਘੰਟੇ ਬਾਅਦ ਕੰਧ ਤੋੜ ਕੇ ਕੱਢਿਆ

ਲਿਫ਼ਟ ਵਿੱਚ ਫਸੇ ਵਕੀਲਾਂ ਨੂੰ ਢਾਈ ਘੰਟੇ ਬਾਅਦ ਕੰਧ ਤੋੜ ਕੇ ਕੱਢਿਆ

ਲੁਧਿਆਣਾ ’ਚ ਲਿਫ਼ਟ ’ਚੋਂ ਬਾਹਰ ਆਉਂਦੇ ਹੋਏ ਵਕੀਲ। ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 27 ਮਈ

ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਅੱਜ ਅਚਾਨਕ ਲਿਫਟ ਬੰਦ ਹੋ ਜਾਣ ਕਾਰਨ ਸੱਤ ਵਕੀਲ ਲਿਫਟ ਵਿੱਚ ਫਸ ਗਏ। ਲੰਮਾ ਸਮਾਂ ਲਿਫ਼ਟ ਨਾ ਚੱਲਣ ਕਾਰਨ ਕਾਰੀਗਰ ਨੂੰ ਸੱਦਿਆ ਗਿਆ, ਪਰ ਉਹ ਵੀ ਲਿਫਟ ਨੂੰ ਚਾਲੂ ਨਾ ਕਰ ਸਕਿਆ। ਸਮਾਂ ਲੰਘਣ ’ਤੇ ਮਾਹੌਲ ਤਣਾਅਪੂਰਨ ਹੋ ਗਿਆ ਤੇ ਵੱਡੀ ਗਿਣਤੀ ਵਕੀਲ ਉਥੇ ਇਕੱਤਰ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਅਤੇ ਜ਼ਿਲ੍ਹਾ ਸੈਸ਼ਨ ਜੱਜ ਵੀ ਮੌਕੇ ’ਤੇ ਪਹੁੰਚ ਗਏ। ਲਿਫ਼ਟ ਦਾ ਨੁਕਸ ਠੀਕ ਨਾ ਹੁੰਦਾ ਵੇਖ ਸਾਰਿਆਂ ਨੂੰ ਬਾਹਰਲੀ ਕੰਧ ਤੋੜ ਕੇ ਬਾਹਰ ਕੱਢਿਆ ਗਿਆ। ਲਿਫਟ ਤੋਂ ਬਾਹਰ ਆਏ ਵਕੀਲਾਂ ਨੂੰ ਪਾਣੀ ਪਿਆਇਆ ਗਿਆ ਤੇ ਮਗਰੋਂ ਡਾਕਟਰ ਬੁਲਾ ਕੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਵਾਈ ਗਈ। ਜਾਣਕਾਰੀ ਅਨੁਸਾਰ ਇਹ ਲਿਫਟ ਅਦਾਲਤੀ ਕੰਪਲੈਕਸ ਬਾਰ ਰੂਮ ਦੇ ਸਾਹਮਣੇ ਲੱਗੀ ਹੋਈ ਹੈ। ਅੱਜ ਦੁਪਹਿਰ ਕਰੀਬ 7 ਵਕੀਲ ਲਿਫ਼ਟ ਰਾਹੀਂ ਉਪਰ ਜਾਣ ਲੱਗੇ ਤਾਂ ਲਿਫ਼ਟ ਪਹਿਲੀ ਤੇ ਦੂਸਰੀ ਮੰਜ਼ਿਲ ਵਿਚਾਲੇ ਅਟਕ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All