DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਆਲ ਦਾ ਦੂਜਾ ਸਭ ਤੋਂ ਠੰਢਾ ਰਿਹਾ ਸਾਲ ਦਾ ਆਖ਼ਰੀ ਦਿਨ

ਪਿਛਲੇ ਸਾਲ ਦੇ ਮੁਕਾਬਲੇ 0.4 ਡਿਗਰੀ ਸੈਲਸੀਅਸ ਵੱਧ ਗਰਮ ਰਿਹਾ 31 ਦਸੰਬਰ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਬੁੱਧਵਾਰ ਨੂੰ ਠੰਢ ਦੌਰਾਨ ਗਰਮ ਚਾਹ ਦਾ ਮਜ਼ਾ ਲੈਂਦੀਆਂ ਕੁੜੀਆਂ। -ਫੋਟੋ: ਅਸ਼ਵਨੀ ਧੀਮਾਨ
Advertisement
ਸਨਅਤੀ ਇਕਾਈਆਂ ਕਰਕੇ ਦੂਜੇ ਜ਼ਿਲ੍ਹਿਆਂ ਨਾਲੋਂ ਗਰਮ ਰਹਿਣ ਵਾਲੇ ਸ਼ਹਿਰ ਲੁਧਿਆਣਾ ਵਿੱਚ ਠੰਢ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇੰਨਾਂ ਸਰਦੀਆਂ ਦਾ ਅੱਜ ਦੂਜਾ ਸਭ ਤੋਂ ਵੱਧ ਠੰਢਾ ਦਿਨ ਰਿਹਾ। ਜੇਕਰ ਮਾਹਿਰਾਂ ਦੀ ਮੰਨੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 31 ਦਸੰਬਰ ਦਾ ਦਿਨ 0.4 ਡਿਗਰੀ ਸੈਲਸੀਅਸ ਵੱਧ ਗਰਮ ਦਰਜ ਕੀਤਾ ਗਿਆ ਹੈ। ਮੌਸਮ ਮਾਹਿਰਾਂ ਮੁਤਾਬਕ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਪਹਿਲੀ ਜਨਵਰੀ ਤੱਕ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸਵੇਰੇ ਅਤੇ ਸ਼ਾਮ ਧੁੰਦ ਪੈਣ ਕਰਕੇ ਮੌਸਮ ਵਿੱਚ ਠੰਢਕ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਰਾ ਦਿਨ ਸੰਘਣੀ ਧੁੰਦ, ਟੁੱਟਵੀਂ ਬੱਦਲਵਾਈ ਅਤੇ ਤੇਜ਼ ਬਰਫੀਲੀ ਹਵਾ ਚੱਲਦੀ ਰਹੀ। ਇਸ ਨਾਲ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਉੱਥੇ ਧੁੱਦ ਕਰਕੇ ਮੁੱਖ ਸੜਕਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਲੋਕ ਇਸ ਹੱਢ-ਚੀਰਵੀਂ ਠੰਢ ਤੋਂ ਬਚਾਅ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦੇ ਦੇਖੇ ਗਏ। ਕਈ ਲੋਕਾਂ ਨੇ ਸੜਕਾਂ ਦੇ ਕਿਨਾਰਿਆਂ ’ਤੇ ਧੂਣੀਆਂ ਬਾਲੀਆਂ ਹੋਈਆਂ ਸਨ।

Advertisement

ਪੀ ਏ ਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਇਸ ਸਾਲ ਦਿਨ ਸਮੇਂ ਘੱਟ ਤੋਂ ਘੱਟ ਤਾਪਮਾਨ 20 ਦਸੰਬਰ ਨੂੰ 14.2 ਡਿਗਰੀ ਸੈਲੀਅਸ ਸੀ ਅਤੇ ਉਸ ਤੋਂ ਬਾਅਦ ਹੁਣ 31 ਦਸੰਬਰ ਨੂੰ ਦਿਨ ਸਮੇਂ ਦਾ ਤਾਪਮਾਨ 15 ਡਿਗਰੀ ਸੈਲਸੀਅਸ ਰਿਹਾ ਹੈ ਜੋ ਦਸੰਬਰ ਮਹੀਨੇ ਦਾ ਦਿਨ ਸਮੇਂ ਦਾ ਦੂਜਾ ਸਭ ਤੋਂ ਘੱਟ ਤਾਪਮਾਨ ਰਿਹਾ ਹੈ। ਇਸੇ ਤਰ੍ਹਾਂ ਅੱਜ ਰਾਤ ਸਮੇਂ ਦਾ ਤਾਪਮਾਨ ਵੀ 7.2 ਡਿਗਰੀ ਸੈਲਸੀਅਸ ਰਿਹਾ ਹੈ। ਡਾ. ਕਿੰਗਰਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ 31 ਦਸੰਬਰ ਦਾ ਤਾਪਮਾਨ ਲਗਾਤਾਰ ਬਦਲਦਾ ਆ ਰਿਹਾ ਹੈ। 2015 ਦੀ 31 ਦਸੰਬਰ ਨੂੰ 22.2, ਸਾਲ 2022 ਦੀ 31 ਦਸੰਬਰ ਨੂੰ 11.4 ਡਿਗਰੀ ਸੈਲਸੀਅਸ ਅਤੇ ਇਸ ਵਾਰ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਉਂਦੇ 24 ਘੰਟਿਆਂ ’ਚ ਟੁੱਟਵੀਂ ਬੱਦਲਵਾਈ ਰਹਿਣ, ਕਿਤੇ ਕਿਤੇ ਕਿਣਮਿਣ ਹੋਣ ਅਤੇ ਉਸ ਤੋਂ ਬਾਅਦ 2 ਜਨਵਰੀ ਨੂੰ ਦੁਬਾਰਾ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

Advertisement

Advertisement
×