ਕਰਾਟੇ ਕੋਚ ਦੀ ਕੁੱਟਮਾਰ ਕਰ ਕੇ ਅੰਮ੍ਰਿਤਸਰ ਲੈ ਗਏ ਕਾਰ ਸਵਾਰ : The Tribune India

ਕਰਾਟੇ ਕੋਚ ਦੀ ਕੁੱਟਮਾਰ ਕਰ ਕੇ ਅੰਮ੍ਰਿਤਸਰ ਲੈ ਗਏ ਕਾਰ ਸਵਾਰ

ਕਰਾਟੇ ਕੋਚ ਦੀ ਕੁੱਟਮਾਰ ਕਰ ਕੇ ਅੰਮ੍ਰਿਤਸਰ ਲੈ ਗਏ ਕਾਰ ਸਵਾਰ

ਥਾਣੇ ਦੇ ਬਾਹਰ ਕੋਚ ਦੇ ਪਰਿਵਾਰ ਵਾਲੇ ਜਾਣਕਾਰੀ ਦਿੰਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਦਸੰਬਰ

ਰਾਜਗੁਰੂ ਨਗਰ ਇਲਾਕੇ ਵਿੱਚ ਰਹਿਣ ਵਾਲੇ ਕਰਾਟੇ ਕੋਚ ਪ੍ਰਕਾਸ਼ ਕੁਮਾਰ ਨੂੰ ਬੁੱਧਵਾਰ ਕੁਝ ਕਾਰ ਸਵਾਰਾਂ ਨੇ ਕੁੱਟਿਆ ਅਤੇ ਆਪਣੇ ਨਾਲ ਅੰਮ੍ਰਿਤਸਰ ਲੈ ਗਏ। ਕਰਾਟੇ ਕੋਚ ਪ੍ਰਕਾਸ਼ ਦੀ ਪਤਨੀ ਸੰਗੀਤਾ ਦੀ ਸ਼ਿਕਾਇਤ ’ਤੇ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਕਾਰਵਾਈ ਕਰਦੇ ਹੋਏ ਹਮਲਾਵਾਰਾਂ ਦੀ ਲੋਕੇਸ਼ਨ ਪਤਾ ਕੀਤੀ। ਇੰਨੇ ਨੂੰ ਹਮਲਾਵਰ ਕਰਾਟੇ ਕੋਚ ਨੂੰ ਲੈ ਕੇ ਥਾਣਾ ਸਰਾਭਾ ਨਗਰ ’ਚ ਦੇਰ ਰਾਤ ਪੁੱਜ ਗਏ। ਜਾਣਕਾਰੀ ਅਨੁਸਾਰ ਕਰਾਟੇ ਕੋਚ ਪ੍ਰਕਾਸ਼ ਕੁਮਾਰ ਜਗਰਾਉਂ ਇਲਾਕੇ ’ਚ ਕੁਝ ਨੌਜਵਾਨਾਂ ਨੂੰ ਕਰਾਟੇ ਸਿਖਾਉਂਦਾ ਹੈ ਤੇ ਉਹ ਵਿਦੇਸ਼ ’ਚ ਵੀ ਮੁਕਾਬਲੇ ਲਈ ਜਾਂਦਾ ਹੈ। ਬੁੱਧਵਾਰ ਨੂੰ ਉਹ ਘਰੇ ਹੀ ਸੀ ਤਾਂ ਕੁਝ ਕਾਰ ਸਵਾਰ ਨੌਜਵਾਨ ਆਏ ਅਤੇ ਆਉਂਦੇ ਹੀ ਪ੍ਰਕਾਸ਼ ਨਾਲ ਕੁੱਟਮਾਰ ਕਰਨ ਲੱਗੇ। ਸੰਗੀਤਾ ਨੇ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਧਮਕੀਆਂ ਦਿੱਤੀਆਂ। ਹਮਲਾਵਰ ਕੋਚ ਨੂੰ ਕਾਰ ’ਚ ਬਿਠਾ ਕੇ ਆਪਣੇ ਨਾਲ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ। ਸੰਗੀਤਾ ਨੇ ਦੋਸ਼ ਲਾਇਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਲੜਕੇ ਨੂੰ ਮਲੇਸ਼ੀਆ ਲੈ ਕੇ ਜਾਣਾ ਹੈ ਤੇ ਵਾਪਸ ਨਹੀਂ ਲਿਆਉਣਾ। ਇਸ ’ਤੇ ਪ੍ਰਕਾਸ਼ ਤੇ ਉਸ ਦੇ ਮੈਂਬਰਾਂ ਨੇ ਮਨ੍ਹਾਂ ਕਰ ਦਿੱਤਾ। ਇਸ ਕਾਰਨ ਹਮਲਾਵਰ ਉਸ ਨੂੰ ਅਗਵਾ ਕਰਕੇ ਲੈ ਗਏ। ਸੰਗੀਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰ ਦਾ ਪਤਾ ਵੀ ਉਨ੍ਹਾਂ ਦੀ ਇੱਕ ਜਾਣਕਾਰ ਲੜਕੀ ਨੇ ਦਿੱਤਾ ਸੀ। ਪੁਲੀਸ ਨੇੇ ਲੜਕੀ ਦਾ ਪਤਾ ਲਾਇਆ ਤੇ ਨੌਜਵਾਨਾਂ ਨੂੰ ਫੋਨ ਕੀਤਾ। ਦੇਰ ਰਾਤ ਉਹ ਥਾਣਾ ਸਰਾਭਾ ਨਗਰ ਕਰਾਟੇ ਕੋਚ ਨੂੰ ਲੈ ਕੇ ਪੁੱਜ ਗਏ। ਨੌਜਵਾਨਾਂ ਨੇ ਕਿਹਾ ਕਿ ਪ੍ਰਕਾਸ਼ ਨੇ ਉਨ੍ਹਾਂ ਤੋਂ 6 ਲੱਖ ਰੁਪਏ ਮੰਗੇ ਸਨ ਤਾਂ ਕਿ ਉਹ ਉਸ ਨੂੰ ਅਮਰੀਕਾ ਭੇਜ ਸਕਣ, ਪਰ ਪੈਸੇ ਲੈ ਕੇ ਉਹ ਮੁੱਕਰ ਗਿਆ। ਜਦੋਂ ਇਸ ਬਾਰੇ ’ਚ ਏਸੀਪੀ ਸਰਾਭਾ ਨਗਰ ਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਦੋਹਾਂ ਪੱਖਾਂ ਦਾ ਆਪਸੀ ਮਾਮਲਾ ਸੀ। ਉਹ ਥਾਣੇ ’ਚ ਲਿਖਤੀ ਦੇ ਗਏ ਹਨ ਕਿ ਉਨ੍ਹਾਂ ਕੋਈ ਕਾਰਵਾਈ ਨਹੀਂ ਕਰਵਾਉਣੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All