ਪਰਿਵਾਰ ਦੇੇ ਚਾਰ ਜੀਅ ਕਤਲ ਕਰਨ ਵਾਲੇ ਮੁਖੀ ਦਾ ਨਹੀਂ ਲੱਗਿਆ ਪਤਾ

ਪਰਿਵਾਰ ਦੇੇ ਚਾਰ ਜੀਅ ਕਤਲ ਕਰਨ ਵਾਲੇ ਮੁਖੀ ਦਾ ਨਹੀਂ ਲੱਗਿਆ ਪਤਾ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 25 ਨਵੰਬਰ

ਹੰਬੜਾ ਰੋਡ ਦੀ ਮਿਊਰ ਵਿਹਾਰ ਕਲੋਨੀ ’ਚ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬਿਲਡਰ ਰਾਜੀਵ ਨੇ ਚਾਰਾਂ ਦਾ ਕਤਲ ਬੜੀ ਬੇਰਹਿਮੀ ਨਾਲ ਕੀਤਾ ਹੈ। ਇਸ ਗੱਲ ਦਾ ਖੁਲਾਸਾ ਬੁੱਧਵਾਰ ਨੂੰ ਸਿਵਲ ਹਸਪਤਾਲ ’ਚ ਪੋਸਟਮਾਰਟਮ ਦੌਰਾਨ ਹੋਇਆ। ਪੋਸਟਮਾਰਟਮ ਡਾ. ਬਿੰਦੂ ਨਲਵਾ, ਡਾ. ਅਨਮੋਲ ਰਤਨ ਤੇ ਡਾ. ਸ਼ੀਤਲ ’ਤੇ ਆਧਾਰਤ ਤਿੰਨ ਡਾਕਟਰਾਂ ਦੇ ਬੋਰਡ ਨੇ ਕੀਤਾ। ਪੋਸਟਮਾਰਟਮ ਦੌਰਾਨ ਪਤਾ ਲੱਗਿਆ ਕਿ ਚਾਰਾਂ ਦੇ ਸਿਰ ਦੀ ਹੱਡੀ ਟੁੱਟੀ ਹੋਈ ਹੈ ਤੇ ਗਲਾ ਵੱਢਿਆ ਹੋਇਆ ਹੈ। ਇਸ ਤੋਂ ਇਲਾਵਾ ਸਰੀਰ ’ਤੇ ਵੀ ਕੁਝ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਰਾਜੀਵ ਨੇ ਚਾਰਾਂ ਦੇ ਸਿਰ ’ਤੇ ਪਹਿਲਾਂ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਅਤੇ ਉਸ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਸਾਰਿਆਂ ਦਾ ਗਲਾ ਵੱਢ ਦਿੱਤਾ। ਡਾਕਟਰਾਂ ਨੇ ਚਾਰਾਂ ਦਾ ਵਿਸਰਾ ਜਾਂਚ ਲਈ ਭੇਜ ਦਿੱਤਾ ਹੈ। ਇਸ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਬਿਲਡਰ ਰਾਜੀਵ ਦਾ ਦੋ ਦਿਨ ਲੰਘਣ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗਿਆ ਹੈ। ਰਾਜੀਵ ਵੱਲੋਂ ਲਾਏ ਦੋਸ਼ਾਂ ਬਾਰੇ ਅਸ਼ੋਕ ਗੁਲਾਟੀ ਸੂਦ ਨੇ ਕਿਹਾ ਕਿ ਰਾਜੀਵ ਵੱਲੋਂ ਲਾਏ ਦੋਸ਼ ਗ਼ਲਤ ਹਨ। ਉਹ ਆਪਣੀ ਲੜਕੀ ਦੇ ਸਹੁਰੇ ਵਾਲਿਆਂ ਤੋਂ ਪੈਸੇ ਕਿਉਂ ਮੰਗਣਗੇ। ਉਨ੍ਹਾਂ ਨਾ ਤਾਂ ਕਦੇ ਪੈਸੇ ਮੰਗੇ ਹਨ ਤੇ ਨਾ ਹੀ ਕਦੀ ਕੋਈ ਧਮਕੀ ਦਿੱਤੀ ਹੈ। ਪੁਲੀਸ ਟੀਮ ਜਾਂਚ ਲਈ ਦੁਬਾਰਾ ਹੰਬੜਾ ਰੋਡ ਦੇ ਮਿਊਰ ਵਿਹਾਰ ਸਥਿਤ ਬਿਲਡਰ ਰਾਜੀਵ ਦੇ ਘਰ ਗਈ ਸੀ। ਜਿੱਥੇ ਪੁਲੀਸ ਨੂੰ ਵੱਖ-ਵੱਖ ਚਾਰ ਮੋਬਾਈਲ ਮਿਲੇ ਹਨ। ਉਨ੍ਹਾਂ ’ਚ ਇੱਕ ਮੋਬਾਇਲ ਫੋਨ ਬਿਲਡਰ ਰਾਜੀਵ ਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜੀਵ ਸੁੰਡਾ ਨੇ ਕੁਝ ਵਟਸਐਪ ਮੈਸਜ ਵੀ ਡਿਲੀਟ ਕੀਤੇ ਸਨ। ਰਾਜੀਵ ਨੇ ਸੋਮਵਾਰ ਦੀ ਦੇਰ ਰਾਤ ਆਪਣੀ ਪਤਨੀ ਸੰਗੀਤਾ ਦੇ ਮੋਬਾਈਲ ’ਤੇ ਸੁਸਾਈਡ ਨੋਟ ਵਟਸਐਪ ਕੀਤਾ ਹੋਇਆ ਸੀ। ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਦੀ ਜੋ ਫੁਟੇਜ ਮਿਲੀ ਹੈ, ਉਸ ’ਚ ਰਾਜੀਵ ਫ਼ਰਾਰ ਹੁੰਦਾ ਦਿਖਾਈ ਦੇ ਰਿਹਾ ਹੈ, ਪਰ ਜਿਸ ਥਾਂ ’ਤੇ ਕਾਰ ਨੂੰ ਅੱਗ ਲੱਗੀ ਮਿਲੀ ਹੈ, ਉੱਥੇ ਰਾਜੀਵ ਦਾ ਕੁਝ ਪਤਾ ਨਹੀਂ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All