ਜਰਗ ਦਾ ਪਹਿਲਾ ਮੇਲਾ 10 ਤੇ ਦੂਜਾ 17 ਮਾਰਚ ਨੂੰ
ਵਿਸ਼ਵ ਭਰ ਵਿੱਚ ਮਸ਼ਹੂਰ ਜਰਗ ਦਾ ਪਹਿਲਾ ਮੇਲਾ 10 ਮਾਰਚ ਤੇ ਦੂਜਾ ਮੇਲਾ 17 ਮਾਰਚ ਨੂੰ ਭਰੇਗਾ। ਇਸ ਮੌਕੇ ਪਾਵਨ ਮੰਦਿਰਾਂ ਸ਼ੀਤਲਾ ਮਾਤਾ, ਮਾਤਾ ਬਸੰਤੀ, ਮਾਤਾ ਮਦਾਨਣ, ਮਾਤਾ ਕਾਲੀ, ਭੈਰੋ ਬਾਬਾ ਜੀ ਤੇ ਸ਼ੇਖ ਬਾਬਾ ਫਰੀਦ ਸ਼ੱਕਰਗੰਜ਼ ਜੀ ਦੇ ਪਾਵਨ...
Advertisement
ਵਿਸ਼ਵ ਭਰ ਵਿੱਚ ਮਸ਼ਹੂਰ ਜਰਗ ਦਾ ਪਹਿਲਾ ਮੇਲਾ 10 ਮਾਰਚ ਤੇ ਦੂਜਾ ਮੇਲਾ 17 ਮਾਰਚ ਨੂੰ ਭਰੇਗਾ। ਇਸ ਮੌਕੇ ਪਾਵਨ ਮੰਦਿਰਾਂ ਸ਼ੀਤਲਾ ਮਾਤਾ, ਮਾਤਾ ਬਸੰਤੀ, ਮਾਤਾ ਮਦਾਨਣ, ਮਾਤਾ ਕਾਲੀ, ਭੈਰੋ ਬਾਬਾ ਜੀ ਤੇ ਸ਼ੇਖ ਬਾਬਾ ਫਰੀਦ ਸ਼ੱਕਰਗੰਜ਼ ਜੀ ਦੇ ਪਾਵਨ ਮਜ਼ਾਰ ’ਤੇ ਵੱਡੀ ਗਿਣਤੀ ਸ਼ਰਧਾਲੂ ਮੱਥਾ ਟੇਕਣ ਲਈ ਪੁੱਜਣਗੇ। ਮੁੱਖ ਸੇਵਾਦਾਰਾਂ ਤੇ ਪ੍ਰਬੰਧਕਾਂ ਵੱਲੋਂ ਮੰਦਰਾਂ ਨੂੰ ਰੰਗ ਰੋਗਨ ਨਾਲ ਸਜਾਇਆ ਜਾ ਰਿਹਾ ਹੈ। ਜੋਗਿੰਦਰ ਆਜ਼ਾਦ ਜਰਗ ਨੇ ਦੱਸਿਆ ਕਿ ਜਰਗ ਦੇ ਮੇਲਿਆਂ ’ਤੇ ਸਾਰਿਆਂ ਧਰਮਾਂ ਦੇ ਲੋਕ ਵੱਡੀ ਗਿਣਤੀ ਵਿੱਚ ਬੜੀ ਹੀ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਹਨ।
Advertisement
Advertisement
×

