DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

PropertyDispute: ਗੁਰਦੁਆਰੇ ਦੀ ਜ਼ਮੀਨ ’ਚ ਗੁਦਾਮਾਂ ਦੇ ਕਬਜ਼ੇ ਦਾ ਰੇੜਕਾ ਜਾਰੀ

ਪਿੰਡ ਘਲੋਟੀ ਵਾਸੀਆਂ ਦਾ ਸ਼ਾਂਤਮਈ ਮੋਰਚਾ ਜਾਰੀ; ਗੁਰਦੁਆਰਾ ਕਮੇਟੀ ਨੂੰ ਪੁਲੀਸ-ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੇ ਜਾਣ ਦਾ ਖ਼ਦਸ਼ਾ

  • fb
  • twitter
  • whatsapp
  • whatsapp
featured-img featured-img
ਪਿੰਡ ਘਲੋਟੀ ’ਚ ਗੁਦਾਮਾਂ ਅੱਗੇ ਪੱਕੇ ਮੋਰਚੇ ’ਤੇ ਬੈਠੇ ਹੋਏ ਗੁਰਦੁਆਰਾ ਕਮੇਟੀ ਮੈਬਰ ਅਤੇ ਪਿੰਡ ਵਾਸੀ।
Advertisement
ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਘਲੋਟੀ ਅਤੇ ਸਮੂਹ ਨਗਰ ਵਾਸੀਆਂ ਵੱਲੋਂ ਗੁਰੂ-ਘਰ ਦੀ ਜ਼ਮੀਨ ਸਬੰਧੀ ਲਾਇਆ ਪੱਕਾ ਮੋਰਚਾ ਅੱਜ ਬੁੱਧਵਾਰ ਨੂੰ 24ਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾ ਹਰਜੀਤ ਸਿੰਘ, ਮੈਂਬਰ ਹਰਪਾਲ ਸਿੰਘ, ਦਲਜੀਤ ਸਿੰਘ, ਗੁਰਸੇਵਕ ਸਿੰਘ ਆਦਿ ਤੇ ਪਿੰਡ ਵਾਸੀ ਸ਼ਾਮਲ ਸਨ।

ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਪਿੰਡ ਘਲੋਟੀ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਬਣੇ ਗੁਦਾਮਾਂ ’ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਕਬਜ਼ਾ ਬਰਕਰਾਰ ਹੈ। ਇਸ ਸਬੰਧੀ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲਾਂ ਨੇ 25-5-2026 ਨੂੰ ਸਿਵਲ ਅਦਾਲਤ ਪਾਇਲ ਵਿੱਚ ਕੇਸ ਦਾਇਰ ਕਰ ਕੇ ਸਟੇਅ ਆਰਡਰ ਲੈਣ ਦੀ ਮੰਗ ਕੀਤੀ ਗਈ ਸੀ ਪਰ ਸਟੇਅ ਨਹੀਂ ਮਿਲਿਆ। ਅਦਾਲਤ ਵਿੱਚ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਣੀ ਹੈ। ਪਿੰਡ ਘਲੋਟੀ ਦੇ ਮੋਰਚੇ ਦੇ ਆਗੂਆਂ ਨੂੰ ਅਦਾਲਤ ਵੱਲੋਂ ਸੰਮਨ ਤਾਮੀਲ ਹੋ ਚੁੱਕੇ ਹਨ। ਆਗੂਆਂ ਨੇ ਦੱਸਿਆ ਕਿ ਉਹ ਅਦਾਲਤ ਵਿੱਚ ਲੜਾਈ ਲੜਨ ਲਈ ਤਿਆਰ ਹਨ। ਗੁਦਾਮਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਾਨ ਪਿਆ ਹੈ ਅਤੇ ਗੁਰੂਘਰ ਦਾ ਕਬਜ਼ਾ ਬਰਕਰਾਰ ਹੈ।

Advertisement

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਅਤੇ ਸਹਾਇਕ ਰਜਿਸਟਰਾਰ ਵੱਲੋਂ ਮੋਰਚੇ ਦੇ ਆਗੂਆਂ ਤੇ ਕਬਜ਼ਾ ਛੱਡਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਜੇ ਅਦਾਲਤ ਵੱਲੋਂ ਕਬਜ਼ਾ ਹਟਾਉਣ ਲਈ ਕੋਈ ਆਰਡਰ ਜਾਰੀ ਕੀਤੇ ਜਾਂਦੇ ਹਨ ਤਾਂ ਪ੍ਰਸ਼ਾਸਨ ਦੂਸਰੀ ਧਿਰ ਨੂੰ ਕਬਜ਼ਾ ਦਿਵਾ ਸਕਦਾ ਹੈ, ਪਰ ਜੇਕਰ ਪੁਲੀਸ ਪ੍ਰਸ਼ਾਸਨ ਅਤੇ ਸਹਾਇਕ ਰਜਿਸਟਰਾਰ ਨੇ ਧੱਕੇ ਨਾਲ ਦੂਜੀ ਧਿਰ ਨੂੰ ਕਬਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਦੁਆਰਾ ਕਮੇਟੀ ਤੇ ਪਿੰਡ ਵਾਸੀ ਪ੍ਰਸ਼ਾਸਨ ਖ਼ਿਲਾਫ਼ ਹਾਈ ਕੋਰਟ ’ਚ ਜਾਣਗੇ।

Advertisement

ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ, ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੋ ਅੱਜ ਸਹਾਇਕ ਰਜਿਸਟਰਾਰ ਵੱਲੋਂ ਦੋਨਾਂ ਧਿਰਾਂ ਦੇ ਸਮਝੌਤੇ ਦਾ ਦਿੱਤਾ ਬਿਆਨ ਨਿਰੀ ਅਫ਼ਵਾਹੀ ਹੈ, ਜਦਕਿ ਕੋਈ ਵੀ ਸਮਝੌਤਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਏ ਆਰ ਝੂਠੇ ਬਿਆਨ ਦਾਗ ਕੇ ਪੱਖਪਾਤ ਕਰ ਰਹੇ ਹਨ। ਮੋਰਚੇ ਦੇ ਆਗੂ ਨੇ ਦੱਸਿਆ ਕਿ ਪਿੰਡ ਘੁਡਾਣੀ ਕਲਾਂ ਖੇਤੀਬਾੜੀ ਸਹਿਕਾਰੀ ਸਭਾ ਵਾਲੇ ਪਿੰਡ ਘਲੋਟੀ ਦੇ ਗੁਰੂਘਰ ਦੀ ਜਗ੍ਹਾ ’ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ ਜੋ ਗੁਰਦੁਆਰਾ ਕਮੇਟੀ ਨੂੰ ਮਨਜ਼ੂਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਇਨ੍ਹਾਂ ਗੁਦਾਮਾਂ ਵਿੱਚ ਘਲੋਟੀ, ਘੁਡਾਣੀ ਕਲਾਂ ਤੇ ਕਰਤਾਰਪੁਰ ਦੀ ਤਿੰਨ ਪਿੰਡਾਂ ਦੀ ਸਾਂਝੀ ਸਹਿਕਾਰੀ ਖੇਤੀਬਾੜੀ ਸਭਾ ਚੱਲਦੀ ਸੀ ਪਰ ਹੁਣ ਤਿੰਨਾਂ ਪਿੰਡਾਂ ਦੀ ਵੱਖ-ਵੱਖ ਖੇਤੀਬਾੜੀ ਸਭਾ ਬਣ ਗਈ ਹੈ। ਘੁਡਾਣੀ ਕਲਾਂ ਸੁਸਾਇਟੀ ਕੋਲ ਪਿੰਡ ਵਿੱਚ ਵੱਖਰੀ ਪ੍ਰਾਪਰਟੀ ਹੈ, ਜਿਸ ਦਾ ਘਲੋਟੀ ਗੁਰੂ-ਘਰ ਦੀ ਪ੍ਰਾਪਰਟੀ ਤੇ ਕੋਈ ਹੱਕ ਨਹੀ ਹੈ। ਮੋਰਚੇ ਦੇ ਆਗੂਆਂ ਨੇ ਇਹ ਵੀ ਦੱਸਿਆ ਕਿ ਇਹ ਜਗ੍ਹਾ ਮਾਲ ਰਿਕਾਰਡ ਮੁਤਾਬਕ ਗੁਰਦੁਆਰਾ ਸਾਹਿਬ ਘਲੋਟੀ ਦੇ ਨਾਂ ਬੋਲਦੀ ਹੈ।

ਮਾਮਲਾ ਅਦਾਲਤ ’ਚ ਹੈ: ਏ ਆਰ

ਸਹਾਇਕ ਰਜਿਸਟਰਾਰ ਪਾਇਲ ਕਮਲਜੀਤ ਸਿੰਘ ਨੇ ਕਿਹਾ ਕਿ ਇਹ ਗੁਦਾਮਾਂ ਵਾਲੀ ਜਗ੍ਹਾ ਗੁਰਦੁਆਰਾ ਸਾਹਿਬ ਘਲੋਟੀ ਦੀ ਮਾਲਕੀ ਹੈ, ਦੋਨਾਂ ਧਿਰਾਂ ਦਾ ਮਾਮਲਾ ਅਦਾਲਤ ਵਿੱਚ ਮਾਮਲਾ ਹੈ। ਜੋ ਵੀ ਫੈਸਲਾ ਅਦਾਲਤ ਵੱਲੋਂ ਕੀਤਾ ਜਾਵੇਗਾ, ਉਸ ਨੂੰ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਲਾਗੂ ਕਰਵਾਇਆ ਜਾਵੇਗਾ।

Advertisement
×