ਕਿਸਾਨਾਂ ਨੇ ਦਿੱਲੀ ਵੱਲ ਪਾਏ ਚਾਲੇ

ਕਿਸਾਨਾਂ ਨੇ ਦਿੱਲੀ ਵੱਲ ਪਾਏ ਚਾਲੇ

ਪਿੰਡੀ ਲਲਤੋਂ ਖ਼ੁਰਦ ਤੋਂ ਦਿੱਲੀ ਲਈ ਰਵਾਨਾ ਹੁੰਦੇ ਹੋਏ ਕਿਸਾਨ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ

ਲੁਧਿਆਣਾ, 24 ਜਨਵਰੀ

ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਜੱਦੀ ਪਿੰਡ ਲਲਤੋਂ ਖੁਰਦ ਵਿਚੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਟਰੈਕਟਰਾਂ ਅਤੇ ਟਰਾਲੀਆਂ ਦਾ ਵਿਸ਼ਾਲ ਕਾਫਲਾ 26 ਦੇ ਦਿੱਲੀ ਪਰੇਡ ਲਈ  ਰਵਾਨਾ ਹੋਇਆ। ਕਾਫਲੇ ਦੇ ਚਾਲੇ ਤੋਂ ਪਹਿਲਾਂ ਵੱਖ-ਵੱਖ ਆਗੂਆਂ ਨੇ ਦੱਸਿਆ ਕਿ 26 ਨਵੰਬਰ ਤੋਂ ਲਗਾਤਾਰ  ਲਲਤੋਂ ਖੁਰਦ , ਲਲਤੋਂ ਕਲਾਂ, ਬੱਦੋਵਾਲ ਤੇ ਝਾਂਡੇ ਦੇ ਕਿਸਾਨ ਯੋਧਿਆਂ ਤੇ ਸੇਵਾਦਾਰਾਂ ਵੱਲੋਂ ਪੱਕੇ ਤੌਰ ’ਤੇ ਚਾਹ ਦਾ ਵਿਸ਼ਾਲ ਲੰਗਰ  ਮੁੱਖ ਸਟੇਜ ਦੇ ਨੇੜੇ ਚਲਾਇਆ ਜਾ ਰਿਹਾ ਹੈ। ਅੱਜ ਵੀ ਲਲਤੋਂ ਖੁਰਦ ਤੋਂ ਇਲਾਵਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਝਾਂਡੇ ,ਬੱਦੋਵਾਲ ਤੇ ਲਲਤੋਂ ਕਲਾਂ ਤੋਂ ਵੀ ਟਰੈਕਟਰ ਟਰਾਲੀਆਂ ਰਵਾਨਾ ਕੀਤੀਆਂ ਗਈਆਂ। ਰਵਾਨਾ ਹੋਣ  ਵਾਲੇ ਆਗੂਆਂ ਵਿੱਚ ਜਸਦੇਵ ਸਿੰਘ ਲਲਤੋਂ, ਹਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਮਾਸਟਰ ਮਨਜੀਤ ਸਿੰਘ, ਸਤਵੰਤ ਸਿੰਘ ਸੰਤ ਤੇ ਜਸਵਿੰਦਰ ਜੱਸੀ ਸਣੇ ਹੋਰ ਵੀ ਕਈ ਸ਼ਾਮਲ ਸਨ।  

ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਕਾਲੇ ਕਾਨੂੰਨਾਂ ਵਿਰੁੱਧ ਧਰਨਾ ਲਗਾਤਾਰ ਜਾਰੀ ਹੈ। ਇਥੋਂ ਇਲਾਕੇ ਦੇ ਕਿਸਾਨ ਟਰੈਕਟਰਾਂ ਨਾਲ ਦਿੱਲੀ ਲਈ ਵਹੀਰਾਂ ਘੱਤ ਰਹੇ ਹਨ। ਧਰਨੇ ਦੀ ਅਗਵਾਈ ਬਖ਼ਸ਼ੀਸ਼ ਕੌਰ, ਕਰਮਜੀਤ ਕੌਰ, ਰਜਿੰਦਰ ਕੌਰ, ਕੁਲਜੀਤ ਕੌਰ ਗਰੇਵਾਲ ਅਤੇ ਅਵਤਾਰ ਕੌਰ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਮੋਦੀ ਸਰਕਾਰ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗੀ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਖ਼ੁਸ਼ਕ ਬੰਦਰਗਾਹ ਸਾਹਮਣੇ ਅਕਸ ਰੰਗ-ਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦਾ ਲਿਖਿਆਂ ਨਾਟਕ ‘ਅੰਨਦਾਤਾ’ ਪੇਸ਼ ਕੀਤਾ ਜਾਵੇਗਾ।  

ਜਗਰਾਉਂ (ਚਰਨਜੀਤ ਸਿੰਘ ਢਿੱਲੋਂ):  ਹਲਕਾ ਜਗਰਾਉਂ ਅਤੇ ਦਾਖਾ ਦੇ ਪਿੰਡਾਂ ਨਾਲ ਸਬੰਧਤ ਕਿਸਾਨਾਂ ਵੱਲੋਂ 117/18 ਦਿਨਾਂ ਤੋਂ ਲਗਾਤਾਰ ਰੇਲਵੇ ਪਾਰਕ, ਲੁਧਿਆਣਾ-ਫਿਰੋਜ਼ਪੁਰ ਮਾਰਗ ਤੇ ਚੌਕੀਮਾਨ ਟੌਲ ’ਤੇ ਧਰਨਾ ਲਗਾ ਕੇ ਵੱਖ-ਵੱਖ ਤਰੀਕਿਆਂ ਰਾਹੀਂ ਰੋਸ ਜਤਾਇਆ ਜਾ ਰਿਹਾ ਹੈ। ਹੁਣ 26 ਜਨਵਰੀ ਲਈ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ। 

 ਕਿਸਾਨ ਆਗੂ ਜੱਸੂ ਪੋਨਾਂ, ਅਮਨਦੀਪ ਮਲਕ ਤੇ ਪਰਮਜੀਤ ਸਿੱਧਵਾਂ ਨੇ ਆਖਿਆ ਕਿ ਕੇਂਦਰ ਵੱਲੋਂ ਕਿਸਾਨਾਂ ਨਾਲ ਭੁੱਲ-ਭੁਲੇਖੇ ਲਿਆ ਪੰਗਾ ਦੇਸ਼ ਦੀ ਰਾਜਨੀਤੀ ’ਚ ਵੱਡੇ ਬਦਲਾਅ ਲਿਆਉਣ ਦੇ ਰਾਹ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ। 

ਸੁਸਾਇਟੀ ਵੱਲੋਂ ਪਰੇਡ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ 

ਲੁਧਿਆਣਾ (ਗੁਰਿੰਦਰ ਸਿੰਘ): ਸਿੱਖ ਨੌਜਵਾਨ ਸੇਵਾ ਸੁਸਾਇਟੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੀ ਜਾ ਰਹੀ ਟਰੈਕਟਰ ਪਰੇਡ ਦਾ ਸਮਰਥਨ ਕਰਦਿਆਂ ਇਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਥੇ ਪ੍ਰਧਾਨ ਮਨਿੰਦਰ ਸਿੰਘ ਆਹੂਜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਟਰੈਕਟਰ ਪਰੇਡ ਦੀ ਸਫ਼ਲਤਾ ਲਈ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਹੂਜਾ ਨੇ ਦੱਸਿਆ ਕਿ 26 ਜਨਵਰੀ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ ਜੋ ਕਿ ਵਿਸ਼ਵ ਭਰ ਵਿੱਚ ਇੱਕ ਨਵਾਂ ਇਤਿਹਾਸ ਸਿਰਜਕੇ ਮੋਦੀ ਸਰਕਾਰ ਵੱਲੋਂ ਧਾਰਨ ਕੀਤੇ ਅੜੀਅਲ ਰਵੱਈਏ ਅਤੇ ਹੰਕਾਰ ਨੂੰ ਵੀ ਤੋੜਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਟਰੈਕਟਰ ਪਰੇਡ ਦੀ ਸਫ਼ਲਤਾ ਲਈ ਪੰਜਾਬ ਭਰ ਵਿੱਚੋਂ ਲੱਖਾਂ ਟਰੈਕਟਰ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਕਈ ਰਾਜਾਂ ਤੋਂ ਦਿੱਲੀ ਪੁੱਜਣੇ ਸ਼ੁਰੂ ਹੋ ਗਏ ਹਨ। ਮੀਟਿੰਗ ਵਿੱਚ ਜਤਿੰਦਰ ਸਿੰਘ ਸੱਭਰਵਾਲ, ਤਜਿੰਦਰ ਸਿੰਘ ਭੂਪੀ , ਤਰਲੋਚਨ ਸਿੰਘ ਮਨੋਚਾ, ਅਮਰਜੀਤ ਸਿੰਘ ਸੋਨੂੰ, ਮਨਮੋਹਨ ਸਿੰਘ ਡੰਗ, ਹਰਦਿਆਲ ਸਿੰਘ ਜੋਗਿੰਦਰਾ ਫੈਸ਼ਨ ਅਤੇ ਅਵਤਾਰ ਸਿੰਘ ਬੇਦੀ ਸਮੇਤ ਕਈ ਆਗੂ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All