ਕਿਸਾਨਾਂ ਨੇ ਤਾਰ ਚੋਰ ਗਰੋਹ ਦੇ ਤਿੰਨ ਮੈਂਬਰ ਫੜੇ

ਕਿਸਾਨਾਂ ਨੇ ਤਾਰ ਚੋਰ ਗਰੋਹ ਦੇ ਤਿੰਨ ਮੈਂਬਰ ਫੜੇ

ਕਿਸਾਨਾਂ ਵੱਲੋਂ ਫੜੇ ਗਏ ਚੋਰ।

ਚਰਨਜੀਤ ਸਿੰਘ ਢਿੱਲੋਂ

ਜਗਰਾਉਂ, 2 ਅਗਸਤ

ਖੇਤੀ ਮੋਟਰਾਂ ’ਤੇ ਲੱਗੇ ਟਰਾਂਸਫਾਰਮਰਾਂ ਅਤੇ ਮੋਟਰ ਤੱਕ ਜਾਂਦੀਆਂ ਤਾਂਬੇ ਦੀਆਂ ਤਾਰਾਂ ਨੂੰ ਚੋਰੀ ਕਰਨ ਵਾਲੇ ਗਰੋਹ ਨੂੰ ਫੜ ਕੇ ਕਿਸਾਨਾਂ ਨੇ ਪੁਲੀਸ ਹਵਾਲੇ ਕੀਤਾ ਹੈ। ਨੇੜਲੇ ਪਿੰਡ ਮਲਕ, ਪੋਨਾਂ ਦੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਮੋਟਰਾਂ ਦੀਆਂ ਬਿਜਲੀ ਸਪਲਾਈ ਲਾਈਨਾਂ ਦੀ ਵਾਰ-ਵਾਰ ਹੋ ਰਹੀ ਚੋਰੀ ਤੋਂ ਪ੍ਰੇਸ਼ਾਨ ਸਨ। ਬੀਤੀ ਦੇਰ ਸ਼ਾਮ ਪਿੰਡ ਪੋਨਾ ਦੇ ਖੇਤਾਂ ’ਚ ਇੱਕ ਮੋਟਰਸਾਈਕਲ ’ਤੇ ਸਵਾਰ ਤਾਰ ਚੋਰ ਗਰੋਹ ਖੇਤਾਂ ’ਚ ਪੁੱਜਾ, ਪਹਿਲਾਂ ਤੋਂ ਹੀ ਸੁਚੇਤ ਕਿਸਾਨਾਂ ਨੇ ਇਨ੍ਹਾਂ ਨੂੰ ਆ ਘੇਰਿਆ। ਚੋਰਾਂ ਦੀ ਪਛਾਣ ਬੂਟਾ ਵਾਸੀ ਜਗਰਾਉਂ ਪੱਤੀ ਮਲਕ (ਢਾਬ) ਸੇਮ ਨਾਲਾ ਵਜੋਂ ਹੋਈ ਹੈ, ਬੂਟੇ ਦੇ ਨਾਲ ਇਸੇ ਬਸਤੀ ਦੇ ਦੋ ਹੋਰ ਸਾਥੀ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਉਪਰੰਤ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All