ਕੌਂਸਲਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
ਲੁਧਿਆਣਾ: ਵਾਰਡ ਨੰਬਰ 34 ਤੋਂ ਭਾਜਪਾ ਕੌਂਸਲਰ ਰਾਜੇਸ਼ ਮਿਸ਼ਰਾ ਨੇ ਵਾਰਡ ਨੰਬਰ 34 ਦੇ ਮੁਹੱਲਾ ਸੁਰਜੀਤ ਨਗਰ ਅਤੇ ਨਿਊ ਸੁਰਜੀਤ ਨਗਰ ਵਿੱਚ ਉਨ੍ਹਾਂ ਨੇ ਇੱਕ ਮੀਟਿੰਗ ਦੌਰਾਨ ਲੋਕਾਂ ਦੀਆਂ ਨਗਰ ਨਿਗਮ, ਬਿਜਲੀ ਵਿਭਾਗ, ਪੁਲੁਸ ਪ੍ਰਸ਼ਾਸਨ, ਸਿਹਤ ਵਿਭਾਗ ਸਮੇਤ ਕਈ ਵਿਭਾਗਾਂ...
Advertisement
ਲੁਧਿਆਣਾ: ਵਾਰਡ ਨੰਬਰ 34 ਤੋਂ ਭਾਜਪਾ ਕੌਂਸਲਰ ਰਾਜੇਸ਼ ਮਿਸ਼ਰਾ ਨੇ ਵਾਰਡ ਨੰਬਰ 34 ਦੇ ਮੁਹੱਲਾ ਸੁਰਜੀਤ ਨਗਰ ਅਤੇ ਨਿਊ ਸੁਰਜੀਤ ਨਗਰ ਵਿੱਚ ਉਨ੍ਹਾਂ ਨੇ ਇੱਕ ਮੀਟਿੰਗ ਦੌਰਾਨ ਲੋਕਾਂ ਦੀਆਂ ਨਗਰ ਨਿਗਮ, ਬਿਜਲੀ ਵਿਭਾਗ, ਪੁਲੁਸ ਪ੍ਰਸ਼ਾਸਨ, ਸਿਹਤ ਵਿਭਾਗ ਸਮੇਤ ਕਈ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾ ਸੁਣੀਆਂ ਅਤੇ ਕਈ ਸ਼ਿਕਾਇਤਾਂ ਦਾ ਨਿਬੇੜਾ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮੌਕੇ ’ਤੇ ਹੀ ਕੀਤਾ। ਉਨ੍ਹਾਂ ਲੰਬਿਤ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਕੌਂਸਲਰ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਲੋਕਾਂ ਨੇ ਜਿਸ ਭਰੋਸੇ ਅਤੇ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੂੰ ਸੇਵਾ ਸੌਂਪੀ ਹੈ, ਉਹ ਉਸ ਸੇਵਾ ਵਿੱਚ ਕੋਈ ਕਮੀ ਨਹੀਂ ਆਉਣ ਦੇਣਗੇ। ਇਸ ਦੌਰਾਨ ਦਲਬੀਰ ਰਾਵਤ, ਰਾਮ ਆਸਰੇ, ਦਯਾ ਰਾਮ, ਹੀਰਾ ਲਾਲ, ਰਾਜੇਸ਼ ਗੁਪਤਾ, ਕਰੁਣਾ ਸ਼ੰਕਰ ਤਿਵਾੜੀ, ਪ੍ਰਵੇਸ਼ ਸ਼ੁਕਲਾ ਅਤੇ ਦਿਨੇਸ਼ ਕੁਮਾਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×