DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੁੱਢੇ ਦਰਿਆ ਨਾਲ ਬਣੀ ਸੜਕ ਦੀ ਹਾਲਤ ਖ਼ਸਤਾ

ਦਰਿਆ ਦੇ ਪ੍ਰਦੂਸ਼ਣ ਲਈ ਡੇਅਰੀਆਂ ਸਣੇ ਹੋਰ ਕਈ ਕਾਰਨ ਜ਼ਿੰਮੇਵਾਰ ਕਰਾਰ

  • fb
  • twitter
  • whatsapp
  • whatsapp
featured-img featured-img
ਤਾਜਪੁਰ ਰੋਡ ਨੇੜੇ ਬੁੱਢੇ ਦਰਿਆ ਦੇ ਨਾਲ ਪੈਂਦੀ ਸੜਕ ਦੀ ਖ਼ਸਤਾ ਹਾਲਤ।
Advertisement

ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਪ੍ਰਦੂਸ਼ਣ ਲਈ ਬੁੱਢੇ ਦਰਿਆ ਦੇ ਕਿਨਾਰੇ ਬਣੇ ਡੇਅਰੀ ਕੰਪਲੈਕਸਾਂ ਦੀ ਥਾਂ ਹੋਰ ਵੀ ਕਈ ਕਾਰਨ ਮੰਨੇ ਜਾ ਰਹੇ ਹਨ। ਇਸ ਦਰਿਆ ਦੇ ਨਾਲ ਬਣਾਈਆਂ ਸੜਕਾਂ ਦੇ ਕਿਨਾਰਿਆਂ ’ਤੇ ਲੱਗੇ ਕੂੜੇ ਦੇ ਢੇਰ ਅਤੇ ਥਾਂ-ਥਾਂ ਪਏ ਡੂੰਘੇ ਅਤੇ ਚੌੜੇ ਟੋਏ ਵੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਮੰਨੇ ਜਾ ਸਕਦੇ ਹਨ।

ਕਦੇ ਸਾਫ਼ ਪਾਣੀ ਵਜੋਂ ਲੋਕਾਂ ਦੀ ਪਿਆਸ ਬੁਝਾਉਣ ਅਤੇ ਨਹਾਉਣ ਦੇ ਕੰਮ ਆਉਣ ਵਾਲਾ ਬੁੱਢਾ ਦਰਿਆ ਕਦੋਂ ਬੁੱਢਾ ਨਾਲਾ ਬਣ ਗਿਆ, ਇਸ ਦਾ ਕਿਸੇ ਨੇ ਕਦੇ ਅੰਦਾਜ਼ਾ ਨਹੀਂ ਲਾਇਆ। ਅੱਜ ਬੁੱਢਾ ਦਰਿਆ ਜ਼ਿਲ੍ਹੇ ਵਿੱਚ ਹੀ ਨਹੀਂ ਸਗੋਂ ਹੋਰ ਸੂਬਿਆਂ ਵਿੱਚ ਵੀ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ। ਇਸ ਨੂੰ ਸਾਫ ਕਰਨ ਲਈ ਭਾਵੇਂ ਪਿਛਲੇ ਸਮੇਂ ਦੌਰਾਨ ਅਕਾਲੀ-ਭਾਜਪਾ, ਕਾਂਗਰਸ ਅਤੇ ਹੁਣ ‘ਆਪ’ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਨੂੰ ਪ੍ਰਦੂਸ਼ਿਤ ਕਰਨ ਵਿੱਚ ਸਿਰਫ ਤਾਜਪੁਰ ਰੋਡ ਅਤੇ ਹੈਬੋਵਾਲ ਵਿੱਚ ਬਣੀਆਂ ਡੇਅਰੀਆਂ ਹੀ ਜ਼ਿੰਮੇਵਾਰ ਨਹੀਂ ਸਗੋਂ ਇਸ ਦੇ ਨਾਲ ਬਣਾਈਆਂ ਸੜਕਾਂ ’ਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਕਬਾੜੀਆਂ ਸਣੇ ਨਾਜਾਇਜ਼ ਕਬਜ਼ਿਆਂ ਵਿੱਚ ਰਹਿੰਦੇ ਲੋਕਾਂ ਵੱਲੋਂ ਕੂੜਾ ਸੁੱਟਣਾ ਵੀ ਜ਼ਿੰਮੇਵਾਰ ਮੰਨੇ ਜਾ ਰਹੇ ਹਨ। ਇਨ੍ਹਾਂ ਕੂੜੇ ਦੇ ਢੇਰਾਂ ਕਰ ਕੇ ਸੜਕ ’ਤੇ ਪਾਣੀ ਦਾ ਵਹਾਅ ਰੁਕ ਜਾਂਦਾ ਹੈ, ਜਿਸ ਕਰ ਕੇ ਬਹੁਤ ਵਾਰ ਸੜਕਾਂ ਦੇ ਕਿਨਾਰਿਆਂ ’ਤੇ ਪਈ ਗੰਦਗੀ ਰੁੜ੍ਹ ਕੇ ਬੁੱਢੇ ਦਰਿਆ ਵਿੱਚ ਜਾ ਮਿਲਦੀ ਹੈ।

Advertisement

ਇਸ ਦੇ ਪ੍ਰਦੂਸ਼ਣ ਨੂੰ ਜੜ੍ਹੋਂ ਖਤਮ ਕਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੁਹਿੰਮ ਚਲਾਈ ਹੋਈ ਹੈ। ਕਈ ਕਿਨਾਰਿਆਂ ’ਤੇ ਇਸ਼ਨਾਨ ਘਾਟ ਉਸਾਰੇ ਗਏ ਹਨ।

Advertisement

ਡੇਅਰੀਆਂ ਦੇ ਗੋਹੇ ਦੇ ਪ੍ਰਬੰਧ ਲਈ ਸੀਚੇਵਾਲ ਮਾਡਲ ਦੀ ਤਰਜ ’ਤੇ ਆਰਜ਼ੀ ਤਲਾਬ ਬਣਾਏ ਗਏ ਹਨ। ਡੇਅਰੀਆਂ ਵਿੱਚੋਂ ਆਇਆ ਦੂਸ਼ਿਤ ਪਾਣੀ ਇਨ੍ਹਾਂ ਤਲਾਬਾਂ ਵਿੱਚੋਂ ਹੋ ਕੇ ਮੁੜ ਬੁੱਢੇ ਦਰਿਆ ਵਿੱਚ ਡਿੱਗਦਾ ਹੈ।

ਦੂਜੇ ਪਾਸੇ ਬੁੱਢੇ ਦਰਿਆ ਦੇ ਨਾਲ ਪੈਂਦੀਆਂ ਸੜਕਾਂ ਵਿੱਚੋਂ ਮਾਤਾ ਕਰਮ ਕੌਰ ਕਲੋਨੀ ਤੋਂ ਲੈ ਕੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੇ ਦਫ਼ਤਰ ਤੱਕ ਬਣੀ ਸੜਕ ’ਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਦੇਖੇ ਜਾ ਸਕਦੇ ਹਨ। ਸਫ਼ਾਈ ਨਾ ਹੋਣ ਕਰ ਕੇ ਬਰਸਾਤੀ ਮੌਸਮ ਵਿੱਚ ਪਾਣੀ ਦੀ ਨਿਕਾਸੀ ਵੀ ਨਹੀਂ ਹੁੁੰਦੀ, ਜਿਸ ਕਰ ਕੇ ਪ੍ਰਦੂਸ਼ਿਤ ਪਾਣੀ ਸਿੱਧਾ ਦਰਿਆ ਵਿੱਚ ਹੀ ਚਲਿਆ ਜਾਂਦਾ ਹੈ।

Advertisement
×