ਸੀਤ ਲਹਿਰ ਨੇ ਲੁਧਿਆਣਵੀਆਂ ਨੂੰ ਕੰਬਣੀ ਛੇੜੀ

ਤੇਜ਼ ਹਵਾਵਾਂ ਕਾਰਨ ਮੌਸਮ ਹੋਰ ਠੰਢਾ ਹੋਇਆ; ਵਿਭਾਗ ਵੱਲੋਂ ਅਗਲੇ ਦੋ ਦਿਨ ਮੌਸਮ ਸਥਿਰ ਰਹਿਣ ਦੀ ਸੰਭਾਵਨਾ

ਸੀਤ ਲਹਿਰ ਨੇ ਲੁਧਿਆਣਵੀਆਂ ਨੂੰ ਕੰਬਣੀ ਛੇੜੀ

ਲੁਧਿਆਣਾ ’ਚ ਫੁੱਟਪਾਥ ’ਤੇ ਠੰਢ ਤੋਂ ਬਚਣ ਲਈ ਧੂਣੀ ਸੇਕਦੇ ਹੋਏ ਬੱਚੇ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 24 ਜਨਵਰੀ

ਸ਼ਹਿਰ ’ਚ ਸੋਮਵਾਰ ਨੂੰ ਵੀ ਤੇਜ਼ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਰਿਹਾ। ਐਤਵਾਰ ਲੁਧਿਆਣਾ ਵਿੱਚ ਕਾਫ਼ੀ ਮੀਂਹ ਪਇਆ ਸੀ, ਜਿਸ ਤੋਂ ਬਾਅਦ ਸੋਮਵਾਰ ਪੂਰਾ ਦਿਨ ਮੌਸਮ ਠੰਢਾ ਰਿਹਾ। ਦੇਰ ਸ਼ਾਮ ਕੁੱਝ ਇਲਾਕਿਆਂ ਵਿੱਚ ਕਿਣ-ਮਿਣ ਵੀ ਹੋਈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਦੋ ਦਿਨ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਸਵੇਰੇ ਕੁੱਝ ਸਮੇਂ ਲਈ ਸੂਰਜ ਦੀ ਝਲਕ ਵੇਖਣ ਨੂੰ ਮਿਲੀ ਪਰ ਉਸ ਤੋਂ ਬਾਅਦ ਤੇਜ਼ ਹਵਾਵਾਂ ਚੱਲਣ ਲੱਗੀਆਂ ਤੇ ਸੀਤ ਲਹਿਰ ਕਾਰਨ ਮੌਸਮ ਪਹਿਲੇ ਦਿਨਾਂ ਨਾਲੋਂ ਵੀ ਠੰਢਾ ਹੋ ਗਿਆ। ਸੀਤ ਲਹਿਰ ਨੇ ਇੱਕ ਵਾਰ ਫਿਰ ਲੋਕਾਂ ਨੂੰ ਕੰਬਣੀ ਛੇੜੀ ਦਿੱਤੀ ਹੈ। ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 6 ਤੋਂ 8 ਡਿਗਰੀ ਦੇ ਵਿਚਾਲੇ ਹੀ ਰਹਿ ਰਿਹਾ ਹੈ। ਸਵੇਰੇ ਤੇ ਰਾਤ ਨੂੰ ਬਾਹਰੀ ਇਲਾਕਿਆਂ ਵਿੱਚ ਸੰਘਣੀ ਧੁੰਦ ਰਹਿੰਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਹਾਲੇ ਸ਼ਹਿਰ ਵਾਸੀਆਂ ਨੂੰ ਇਸੇ ਤਰ੍ਹਾਂ ਠੰਢ ਦਾ ਸਾਹਮਣਾ ਕਰਨਾ ਪਵੇਗਾ। ਠੰਢ ਨਾਲ ਜ਼ਿਆਦਾ ਪ੍ਰੇਸ਼ਾਨੀ ਸੜਕਾਂ ’ਤੇ ਦੋ ਪਹੀਆ ਵਾਹਨ ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਹੋ ਰਹੀ ਹੈ। ਕਈ ਦਿਨਾਂ ਤੋਂ ਲਗਾਤਾਰ ਲੁਧਿਆਣਾ ਵਿੱਚ ਪੈ ਰਹੀ ਠੰਢ ਤੋਂ ਹੁਣ ਬਜ਼ੁਰਗ, ਬੱਚੇ ਤੇ ਔਰਤਾਂ ਪ੍ਰੇਸ਼ਾਨ ਹੋਣ ਲੱਗੀਆਂ ਹਨ। ਅਕਸਰ ਜਨਵਰੀ ਦੇ ਆਖਰੀ ਦਿਨਾਂ ’ਚ ਠੰਢ ਘੱਟ ਹੋ ਜਾਂਦੀ ਹੈ ਤੇ ਮੀਂਹ ਨਹੀਂ ਪੈਂਦਾ ਪਰ ਇਸ ਵਾਰ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਨਵਤੀ ਮਹੀਨੇ ’ਚ ਕਈ ਦਿਨਾਂ ਤੋਂ ਸੂਰਜ ਨਹੀਂ ਨਿਕਲਿਆ ਹੈ।

ਪੰਜਾਬ ਖੇਤੀਬਾੜੀ ਯੂਨਵਰਸਿਟੀ ਦੀ ਮੌਸਮ ਮਾਹਿਰ ਡਾ. ਪ੍ਰਭਜੋਤ ਕੌਰ ਅਨੁਸਾਰ ਇਸ ਸਾਲ ਜਨਵਰੀ ’ਚ ਹੁਣ ਤੱਕ 100 ਐੱਮ.ਐੱਮ ਮੀਂਹ ਰਿਕਾਰਡ ਹੋ ਚੁੱਕਿਆ ਹੈ। 10 ਸਾਲ ਪਹਿਲਾਂ ਜਨਵਰੀ ’ਚ ਇੰਨਾ ਮੀਂਹ ਪਿਆ ਸੀ। ਅਕਸਰ ਇਸ ਮਹੀਨੇ ’ਚ 28 ਐੱਮ.ਐੱਮ ਮੀਂਹ ਪੈਂਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All